ਆਪਣੀ ਬੋਲੀ, ਆਪਣਾ ਮਾਣ

ਸਿਮਰਤੀਆਂ ਦੀ ਲਾਲਟੈਨ । ਮੇਰੀ ਜੀਵਨਗਾਥਾ। ਅਵਤਾਰ ਜੌੜਾ-2

ਅੱਖਰ ਵੱਡੇ ਕਰੋ+=
ਮੇਰਾ ਜਨਮ ਜਲੰਧਰ ਦੀ ਮਸ਼ਹੂਰ ਬਸਤੀ, ਬਸਤੀ ਸ਼ੇਖ ਵਿਚ ਹੋਇਆ ਸੀ ਜੋ ਭਾਰਤ-ਪਾਕਿ ਵੰਡ ਤੋਂ ਪਹਿਲਾਂ ਮੁਸਲਮ ਅਬਾਦੀ, ਵਸੋਂ ਵਾਲਾ ਇਲਾਕਾ ਸੀ। ਮੇਰਾ ਪਰਿਵਾਰ ਪਾਕਿਸਤਾਨ ਤੋਂ ਵੰਡ ਵੇਲੇ ਉਜੜ ਕੇ ਆਇਆ ਇਕ ਰਫਿਊਜੀ ਪਰਿਵਾਰ ਸੀ। ਦਾਦਾ ਮੇਰਾ ਸਿਆਲਕੋਟ ਦੇ ਪਿੰਡਾਂ ਦਾ ਮਸ਼ਹੂਰ ਸ਼ਹੂਕਾਰ ਸੀ। ਨਾਨਕਾ-ਪਰਿਵਾਰ ਗੁਜਰਾਂਵਾਲਾ ਤੋਂ ਸੀ। ਪਰ ਵੰਡ ਵੇਲੇ ਅਚਾਨਕ ਰਾਤੋ-ਰਾਤ ਦੌੜ ਕੇ ਆਉਣਾ ਪਿਆ ਸੀ।

Punjabi Writer Avtar JauraPunjabi Writrer Avtar Jaura ਪੰਜਾਬੀ ਲੇਖਕ ਅਵਤਾਰ ਜੌੜਾਸਾਰੀ ਜ਼ਮੀਨ-ਜਾਈਦਾਦ ਉਥੇ ਹੀ ਛੱਡ ਕੇ ਖ਼ਾਲੀ ਹੱਥੀਂ। ਉਨ੍ਹਾਂ ਸਮਿਆਂ ਵਿਚ ਲੱਖਾਂ ਦੀ ਧਨ-ਦੌਲਤ ਛੱਡ ਜਲੰਧਰ ਪਹੁੰਚਦਿਆਂ ਪੇਟ ਭਰਨ, ਨਿਰਬਾਅ ਲਈ ਸਟੇਸ਼ਨ ‘ਤੇ ਬਾਪ ਨੂੰ ਕੇਲੇ ਤੱਕ ਵੇਚਣੇ ਪਏ। ਇਸ ਦੁਖਾਂਤ ਪਿੱਛੇ ਵੀ ਇਕ ਪਰਿਵਾਰਕ ਕਹਾਣੀ ਹੈ ਜੋ ਉਸ ਵੇਲੇ ਦੇ ਵਿਹਾਰ, ਹਾਲਾਤ ਨੂੰ ਵੀ ਉਭਾਰਦੀ ਹੈ। ਸਾਡੇ ਮਾਂ-ਬਾਪ ਕਦੇ-ਕਦੇ ਸਾਰੇ ਪਰਿਵਾਰ ਨੂੰ ਸੁਣਾਇਆ ਕਰਦੇ ਸਨ.ਬਸਤੀ ਸ਼ੇਖ ਅਣਜਾਨਤਾ ਕਰਕੇ ਰਹਿਣ ਲਈ ਖ਼ਾਲੀ ਘਰ ਵਿਚੋਂ ਕਿਸੇ ਤੇ ਕਾਬਜ਼ ਹੋਣ ਦਾ ਢੰਗ ਵੀ ਨਹੀਂ ਸੀ ਆਇਆ। ਹਾਰ ਇਕ ਕੱਚਾ ਜਿਹਾ ਮਕਾਨ ਕਿਸੇ ਤਰ੍ਹਾਂ ਮਿਲਿਆ।
ਇਸੇ ਕੱਚੇ ਘਰ ਵਿਚ ਮੈਂ ਅਵਤਾਰ ਧਾਰਿਆ ਸੀ। ਘਰ ਦੀ ਇਕ ਕੰਧ ਦੇ ਨਾਲ ਦੇ ਘਰ ਮੇਰਾ ਨਾਨਕਿਆਂ ਦਾ ਘਰ ਸੀ। ਵੰਡ ਵੇਲੇ ਰਾਤੋ-ਰਾਤ ਦੌੜ ਕੇ ਆਉਣ ਦੀ ਵਜਹ ਮੇਰੇ ਤਾਇਆ ਜੀ ਸਨ। ਮੇਰੇ ਪਿਤਾ ਹੁਰੀਂ ਚਾਰ ਭਰਾ ਸਨ। ਪਿਤਾ ਜੀ ਜਿਨ੍ਹਾਂ ਨੂੰ ਅਸੀਂ ਭਾਪਾ ਜੀ ਕਹਿੰਦੇ ਸਾਂ, ਚਾਰਾਂ ਭਰਾਵਾਂ ‘ਚੋਂ ਸਭ ਤੋਂ ਵੱਡੇ ਸਨ, ਤਾਇਆ ਜੀ, ਭਾਪਾ ਜੀ ਦੇ ਤਾਏ ਦਾ ਲੜਕਾ ਸੀ, ਜੋ ਪਾਲਿਆ ਮੇਰੇ ਦਾਦਾ-ਦਾਦੀ ਨੇ ਸੀ ਤੇ ਉਨ੍ਹਾਂ ਨਾਲ ਹੀ ਰਹਿੰਦਾ ਸੀ। ਤਾਇਆ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਹੋ ਅੰਮ੍ਰਿਤ ਛੱਕ ਪੱਕਾ ਸਿੰਘ ਸਜਿਆ ਹੋਇਆ ਸੀ, ਧੱਕੜ ਸਿੰਘ ਨਿਹੰਗ ਮਾਰਕਾ, ਅੜਬ, ਅਣਖ ਵਾਲਾ। ਪਿੰਡ ਵਿਚ ਬਹੁਤਾਤ ਮੁਸਲਮ ਪਰਿਵਾਰਾਂ ਦੀ ਸੀ। ਦਾਦਾ ਜੀ ਦਾ ਸ਼ਹੂਕਾਰਾ ਕੰਮ ਹੋਣ ਕਾਰਣ ਪਿੰਡ ਵਿਚ ਆਓ-ਭਗਤ ਤੇ ਮਾਨ-ਸਨਮਾਨ, ਇਜ਼ੱਤ ਬਹੁਤ ਸੀ। ਪਰ ਤਾਇਆ ਜੀ ਨਿਹੰਗ ਬਿਰਤੀ ਰੋਜ਼ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖਦੀ ਸੀ। ਪਿੰਡ ਵਿਚਲਾ ਖੂਹ ਸਾਂਝਾ ਸੀ। ਪਰ ਤਾਇਆ ਜੀ ਦੇ ਕੰਮਾਂ ਤੋਂ ਮੁਸਲਮ ਪਰਿਵਾਰ ਬਹੁਤ ਔਖੇ ਸਨ। ਕਦੇ ਖੂਹ ਦੇ ਬਨੇਰੇ ਝਟਕਾ ਕਰ ਬੱਕਰਾ, ਮੁਰਗਾ ਵੱਡ ਦੇਣਾ ਜਾਂ ਅਜਿਹਾ ਕੁਝ ਹੋਰ ਕੰਮ ਜੋ ਮੁਸਲਮਾਨਾਂ ਨੂੰ ਚਿੜਾਉਣ ਵਾਲਾ ਹੁੰਦਾ। ਭਾਪਾ ਜੀ ਦੀ ਮੁਸਲਮ ਪਰਿਵਾਰਾਂ ਨਾਲ ਬਹੁਤ ਸਾਂਝ ਸੀ।
ਸਾਂਝ ਪਿਆਰ-ਭਾਵ, ਮਿਲ ਖੇਡਣ ਕਰਕੇ, ਸਾਡੇ ਪਰਿਵਾਰ ਨਾਲ ਖਾਣ-ਪੀਣ ਦੀ ਸਾਂਝ, ਵਖਰੇਵੇਂ ਦੇ ਬਾਵਜੂਦ। ਇਸੇ ਲਈ ਤਾਏ ਦੇ ਸਹੇੜੇ ਉਲਾਹਮੇ ਪਿਆਰ ਨਾਲ ਨਜਿੱਠ ਲਏ ਜਾਂਦੇ। ਇਸ ਬਣੀ ਕਰਕੇ ਕਦੇ ਪਿੰਡ ਵਿਚ ਤੂੰ-ਤੂੰ ਮੈਂ-ਮੈਂ ਦੀ ਨੌਬਤ ਨਾ ਆਈ, ਪਰ ਸਾਡਾ ਤਾਇਆ ਪੰਗੇ ਲੈਣੋ ਲੱਖ ਸਮਝਾਉਣ ਦੇ ਬਾਵਜੂਦ ਬਾਝ ਨਾ ਆਇਆ। ਇਸ ਦਾ ਨਤੀਜਾ ਹੀ ਸੀ ਕਿ ਵੰਡ ਵੇਲੇ ਰੌਲੇ-ਰੱਪੇ, ਵੱਡ-ਟੁੱਕ, ਖੋਹ-ਲੁੱਟ ਦੇ ਮਾਹੌਲ ਵਿਚ ਮੁਸਲਮ ਮੁੰਡਿਆਂ ਨੇ ਤਾਏ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ। ਭਾਪਾ ਜੀ ਦੇ ਇਕ ਮੁਸਲਮਾਨ ਦੋਸਤ ਨੂੰ ਵੀ ਇਸਦੀ ਭਿਣਕ ਪੈ ਗਈ। ਉਹ ਸੁਣਦਿਆਂ ਹੀ ਦੌੜਿਆ ਆਇਆ ਤੇ ਭਾਪਾ ਜੀ ਨੂੰ ਚੇਤੰਨ ਕਰ ਗਿਆ। ਘਰ ਗੱਲ ਹੋਈ ਤਾਂ ਤਾਏ ਨੂੰ ਬਚਾਉਣ ਖਾਤਿਰ ਸਭ ਕੁਝ ਛੱਡ ਛੱਡਾ ਰਾਤੋ-ਰਾਤ ਤਾਏ ਨੂੰ ਲੈ, ਉਥੋਂ ਦੌੜਨ ਦਾ ਪ੍ਰੋਗਰਾਮ ਬਣ ਗਿਆ। ਸਭ ਕੁਝ ਉਸ ਮੁਸਲਮਾਨ ਮਿੱਤਰ ਹਵਾਲੇ ਕਰ, ਵਾਪਿਸ ਮੁੜ ਆਉਣ ਦੀ ਆਸ-ਉਮੀਦ ਨਾਲ ਘਰੋਂ ਨਿਕਲ ਤੁਰੇ। ਦੂਜੇ ਅੱਗਲੇ ਪਿੰਡ ਤੱਕ ਹਿਫ਼ਾਜ਼ਤ ਲਈ ਉਹ ਮੁਸਲਮਾਨ ਮਿੱਤਰ ਨਾਲ ਹੀ ਤੁਰ ਆਇਆ ਸੀ। ਰਾਤੋ-ਰਾਤ ਬੱਚਦੇ-ਬਚਾਉਂਦੇ ਪਰਿਵਾਰ ਅੰਮ੍ਰਿਤਸਰ ਪਹੁੰਚਿਆ।
ਗੱਡਿਆਂ ਦੇ ਗੱਡੇ ਰਾਤ ਦੇ ਹਨੇਰੇ ਵਿਚ ਵਹੀਰਾਂ ਬਣਾ ਤੁਰੇ ਜਾ ਰਹੇ ਸਨ। ਆਲੇ-ਦੁਆਲਿਉਂ ਕਦੇ ਚੀਕਾਂ-ਚਹਾੜਾ ਕੰਨੀਂ ਪੈਂਦਾ, ਕਦੇ ਦੂਰ-ਦੁਰਾਡਿਉਂ ਅੱਗ ਦੀਆਂ ਉਠਦੀਆਂ ਲੱਪਟਾਂ ਅੱਖੀਂ ਵਿਖਾਈ ਦੇਂਦੀਆਂ। ਭਾਪਾ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਦੜ ਵੱਟ, ਖੇਤਾਂ ਵਿਚ ਲੁੱਕਦੇ, ਬੱਚਦੇ ਲਗਾਤਾਰ ਭੁੱਖੇ-ਭਾਣੇ ਤੁਰਦੇ ਰਹੇ, ਅੱਖਾਂ ਵਿਚ ਸਹਿਮ ਤੇ ਦਿਲ ਵਿਚ ਧੁੜਕੂ ਲਈ। ਵੱਡ-ਟੁੱਕ ਦੀ ਭਿਣਕ-ਝਲਕ ਉਨ੍ਹਾਂ ਚੜ੍ਹੇ ਦਿਨ ਦੀ ਲੋਅ ਵਿਚ ਵੇਖੀ ਤਾਂ ਦਿਲ ਦਹਿਲ ਗਿਆ। ਵਾਹਿਗੁਰੂ ਦਾ ਲੱਖ-ਲੱਖ ਸ਼ੁਕਰ ਮਨਾਇਆ ਕਿ ਬੱਚ ਨਿਕਲ ਆਏ ਸਨ। ਇਕ ਰਫਿਊਜੀ ਕੈੰਪ ਪਹੁੰਚ ਸੁੱਖ ਦਾ ਸਾਹ ਲਿਆ। ਜਲਦ ਹੀ ਉਥੋਂ ਜਲੰਧਰ ਨੂੰ ਹੋ ਤੁਰੇ। ਡਰ ਤਾਏ ਦੇ ਭੂਤਰਣ ਦਾ ਹੀ ਖਾਈ ਜਾ ਰਿਹਾ ਸੀ। ਰਾਹ ਵਿਚ ਖ਼ੂਨ-ਲਾਸ਼ਾਂ ਨਾਲ ਲੱਥ-ਪੱਥ ਗੱਡੀ ਦੇ ਡੱਬੇ ਏਧਰ-ਉਧਰ ਆਉਂਦੇ-ਜਾਂਦੇ ਦੇਖੇ। ਜਲੰਧਰ ਪਹੁੰਚ ਪੁੱਛਦੇ-ਪਛਾਂਦੇ ਬਸਤੀ ਜਾ ਪਹੁੰਚੇ, ਜੋ ਹੁਣੇ ਜਹੇ ਮੁਸਲਮਾਨਾਂ ਦੇ ਉਥੋਂ ਪਾਕਿਸਤਾਨ ਜਾਣ ਖਾਤਿਰ ਖ਼ਾਲੀ ਹੋਈ ਸੀ। ਕੋਟ ਮੁਹੱਲੇ ਵਿਚ ਤਾਏ ਨੇ ਇਕ ਹਵੇਲੀ ‘ਤੇ ਕਬਜ਼ਾ ਕਰ ਡੇਰਾ ਜਮਾ ਲਿਆ, ਬਾਅਦ ਵਿਚ ਸੁਣਨ ‘ਚ ਆਇਆ ਕਿ ਪਾਕਿਸਤਾਨ ਵਿਚ ਮਨਿਸਟਰ ਬਣੇ ਕਿਸੇ ਦੀ ਪੁਸ਼ਤੈਨੀ ਹਵੇਲੀ ਸੀ।

lalla_logo_blue

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ ਇੱਥੇ ਕਲਿੱਕ ਕਰ ਕੇ ਵੀਡੀਉ ਦੇਖੋ।

ਜਾਂ 87279-87379 ਉੱਤੇ ਵੱਟਸ-ਐਪ ਕਰੋ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com