ਅਵਤਾਰ ਜੌੜਾ
ਬਸਤੀ ਤੋਂ ਸ਼ਹਿਰ ਵਿਚ ਆਮਦ, ਆਪਣੀ ਹੀ ਤਰ੍ਹਾਂ ਦਾ ਅਨੰਦ ਸੀ। ਖੁੱਲ੍ਹੇ ਆਲੇ-ਦੁਆਲੇ, ਵਾਤਾਵਰਣ ਤੋਂ ਤੰਗ-ਗਲੀਆਂ, ਭੀੜ-ਭੜੱਕੇ ਤੱਕ ਦਾ ਸਫ਼ਰ, ਖ਼ੁਸ਼ੀ ਵੀ ਸੀ ਤੇ ਹੈਰਾਨੀ ਵੀ। ਜਲੰਧਰ ਦੇ ਲਾਲ ਬਜ਼ਾਰ ਵਿਚਲੀ ਇਕ ਗਲੀ ਵਿਚਲੇ ਕਿਰਾਏ ਦੇ ਘਰ ਵਿਚ ਉਤਾਰਾ ਹੋਇਆ। ਗਲੀ ਵਿਚ ਵੜ੍ਹਦਿਆਂ ਖੱਬੇ ਹੱਥ ਪਹਿਲੇ ਹੀ ਘਰ ਦੀ ਪਹਿਲੀ ਮੰਜ਼ਿਲ ‘ਤੇ। ਗਲੀ ਦੇ ਸ਼ੁਰੂ ਵਿਚ ਹੀ ਲੋਹੇ ਦਾ ਦਰਵਾਜ਼ਾ ਤੇ ਅਖ਼ੀਰ ‘ਤੇ ਗਲੀ ਬੰਦ। ਅੰਗਰੇਜ਼ੀ ਰਾਜ ਵਾਲੀਆਂ ਗਲੀਆਂ ਵਿਚ ਸਟਰੀਟ ਲਾਈਟਸ ਲੱਗੀਆਂ ਸਨ, ਜਿਸ ਦੀ ਰੌਸ਼ਨੀ ਵਿਚ ਗਲੀ ਵਿਚ ਬੈਠ ਰਾਤ ਨੂੰ ਪੜ੍ਹਦੇ, ਖੇਡਦੇ। ਦਿਨ ਭਰ ਗਲੀ ਵਿਚ ਛਾਬੇ ਵਾਲੇ ਖਾਣ ਵਾਲੀਆਂ ਵਸਤਾਂ ਵੇਚਣ ਲਈ ਗੇੜੇ ਮਾਰਦੇ ਰਹਿੰਦੇ। ਸ਼ਾਮ ਨੂੰ ਲੁੱਕਣ-ਮਿਟੀ, ਚੋਰ-ਸਿਪਾਹੀ, ਪਿੱਠੂ ਗਰਮ ਜਹੀਆਂ ਖੇਡਾਂ ਖੇਡਦੇ। ਨਵੇਂ ਦੋਸਤ-ਸਾਥੀ, ਮਾਹੌਲ ਦਾ ਆਪਣਾ ਨਜ਼ਾਰਾ ਸੀ।
ਝੰਜਟ ਸ਼ੁਰੂ ਹੁੰਦਾ ਹੈ ਸਕੂਲ ਵਿਚ ਦਾਖ਼ਲੇ ਤੋਂ। ਉਦੋਂ ਮੇਰੀ ਉਮਰ ਚਾਰ ਸਾਲ ਦੇ ਕਰੀਬ ਸੀ ਤੇ ਸਰਕਾਰੀ ਸਕੂਲ ਵਿਚ ਦਾਖ਼ਲੇ ਦੀ ਉਮਰ ਸੀਮਾ ਘੱਟੋ ਘੱਟ ਪੰਜ ਸਾਲ ਚਾਹੀਦੀ ਸੀ। ਕੁਝ ਮਹੀਨੇ ਮੈਨੂੰ ਗੁਰੂਦਵਾਰੇ ਵਿਚਲੇ ਸਕੂਲ ਵਿਚ ਜਾਣਾ ਪਿਆ। ਪੜ੍ਹਨਾ ਤਾਂ ਕੀ ਸੀ, ਧਾਰਮਿਕ ਮਹੌਲ ਨੇ ਮਾਨਸਿਕ ਬਿਰਤੀ ਧਾਰਮਿਕ ਰੰਗ ਵਿਚ ਰੰਗ ਦਿੱਤੀ। ਸਵੇਰ ਸ਼ਾਮ ਗੁਰਦਵਾਰੇ ਹਾਜ਼ਰੀ ਭਰਨ ਲੱਗਾ। ਪਾਠ ਸੁਣਨ ਦਾ ਚਸਕਾ, ਕੀਰਤਨ ਕਰਦੇ ਭਾਈ ਨਾਲ ਢੋਲਕੀ ਵਜਾਉਣ ਦਾ ਸਵਾਦ, ਜੋੜਿਆਂ, ਲੰਗਰ ਦੀ ਸੇਵਾ ਦਾ ਅਨੰਦ, ਪ੍ਰਭਾਤ-ਫੇਰੀਆਂ ਵਿਚ ਜਾ ਘਰ-ਘਰ ਵਿਚੋਂ ਚਾਹ-ਲੰਗਰ ਖਾਣ ਦਾ ਚਸਕਾ ਜ਼ਿਆਦਾ ਸੀ ਤੇ ਧਾਰਮਿਕ ਸ਼ਰਧਾ ਘੱਟ। ਇਹ ਮੁੱਢਲਾ ਪ੍ਰਭਾਵ 15-16 ਸਾਲ ਦੀ ਉਮਰ ਤੱਕ ਤਾਰੀ ਰਿਹਾ, ਟੁੱਟਿਆ ਵੀ ਤਾਂ ਗੁਰਦਵਾਰੇ ਵਿਚ ਵਾਪਰੀ ਮੰਦਭਾਗੀ ਘਟਨਾ ਨਾਲ। ਜਦੋਂ ਕੁਝ ਕੁੜੀਆਂ ਨੇ ਮੇਰੇ ‘ਤੇ ਪਿੱਛਾ ਕਰਨ ਦਾ ਦੋਸ਼ ਮੜ੍ਹ ਦਿੱਤਾ। ਸਕੂਲ ਵਿਚ ਵਾਪਰੀਆਂ ਕੁਝ ਘਟਨਾਵਾਂ ਨੇ ਧਿਆਨ ਪੜ੍ਹਨ ਵੱਲ ਵਧੇਰੇ ਕੇਂਦ੍ਰਿਤ ਕਰ ਦਿੱਤਾ। ਸਰਕਾਰੀ ਪ੍ਰਾਇਮਰੀ ਸਕੂਲ, ਰੈਣਕ ਬਜ਼ਾਰ ਵਾਲੇ ਸਕੂਲ ਵਿਚ ਹੋ ਗਿਆ ਸੀ। ਇਥੋਂ ਦੀਆਂ ਤਿੰਨ-ਚਾਰ ਗੱਲਾਂ ਅੱਜ ਤੱਕ ਵਿਸਾਰ ਨਹੀਂ ਸਕਿਆ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
Tags:
Leave a Reply