ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਬਾਰ੍ਹਵੀਂ ਕੜੀ। ਇਸ ਤੋਂ ਪਹਿਲਾਂ ਤੁਸੀਂ ਗਿਆਰਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਪਹਿਲੇ ਦਿਨ ਹੀ ਜੋਗੀ ਬਾਲ ਨਾਥ ਤੋਂ ਯੋਗ ਹਾਸਲ ਕਰ ਕੇ, ਉਸ ਦੀਆਂ ਬੰਦਿਸ਼ਾਂ ਤੇ ਬੰਧੇਜਾਂ ਤੋਂ ਬਾਗ਼ੀ ਹੋ ਗਿਆ। ਆਖ਼ਰ ਜੱਟ ਦੀ ਅੜੀ ਦਾ ਸਾਹਵੇਂ ਝੁਕਦਿਆਂ ਬਾਲ ਨਾਥ ਨੇ ਵੀ ਉਸ ਨੂੰ ਹੀਰ ਬਖ਼ਸ਼ਣ ਦਾ ਐਲਾਨ ਕਰ ਦਿੱਤਾ।
ਇਸ ਤੋਂ ਮਗਰੋਂ ਆਪਣਾ ਮਨਭਾਉਂਦਾ ਮੰਤਵ ਪੂਰਾ ਕਰਨ ਲਈ ਯਾਨੀ ਹੀਰ ਨਾਲ਼ ਮਿਲਾਪ ਕਰ ਕੇ ਉਸ ਨੂੰ ਕੱਢ ਲਿਜਾਣ ਲਈ ਰਾਂਝੇ ਨੇ ਯੋਗੀ ਬਣ ਕੇ ਰੰਗ ਪੁਰ ਖੇੜਿਆਂ ਦੇ ਕਾਲ਼ੇ ਬਾਗ਼ ਵਿਚ ਡੇਰਾ ਲਾ ਲੈਂਦਾ ਹੈ। ਹੀਰ ਦੀ ਨਨਾਣ ਸਹਿਤੀ, ਜੋ ਖ਼ੁਦ ਮੁਰਾਦ ਦੇ ਇਸ਼ਕ ਵਿਚ ਝੱਲੀ ਹੋ ਚੁੱਕੀ ਹੈ, ਇਹ ਪਤਾ ਕਰ ਲੈਂਦੀ ਹੈ ਕਿ ਕਾਲ਼ੇ ਬਾਗ਼ ਵਿਚ ਡੇਰਾ ਲਾਈ ਬੈਠਾ ਯੋਗੀ ਰਾਂਝਾ ਹੀ ਹੈ। ਹੀਰ ਤੇ ਸਹਿਤੀ ਵਿਚਾਲ਼ੇ ਇਕ-ਦੂਜੀ ਦਾ ਇਸ਼ਕ ਸਿਰੇ ਚੜ੍ਹਾਉਣ ਵਿਚ, ਇਕ-ਦੂਜੀ ਦੀ ਮਦਦ ਕਰਨ ਦਾ ਸਮਝੌਤਾ ਹੋ ਜਾਂਦਾ ਹੈ। ਸਹਿਤੀ, ਹੀਰ ਦੇ ਸੱਪ ਲੜਨ ਦਾ ਪਾਖੰਡ ਕਰਦੀ ਹੈ। ਹੁਣ ਅੱਗੇ ਸੁਣੋਂ ਕੀ ਹੁੰਦਾ ਹੈ।
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 12
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 13
ਲਉ ਜੀ, ਇਸ ਦੇ ਨਾਲ ਹੀ ਲੜੀਵਾਰ ਰੇਡੀਓ ਨਾਟਕ ਹੀਰ ਵਾਰਸ ਸ਼ਾਹ ਦੀ ਬਾਰਵੀਂ ਕਿਸਤ ਸਮਾਪਤ ਹੁੰਦੀ ਹੈ। ਵਾਰਸ ਸ਼ਾਹ ਦੇ ਲਿਖੇ ਹੀਰ ਤੇ ਰਾਂਝੇ ਦੇ ਇਸ ਕਿੱਸੇ ਨੂੰ ਆਧਾਰ ਬਣਾ ਕੇ ਕਲੀਆਂ ਗਾਈਆਂ ਗਈਆਂ। ਹਿੰਦੀ ਤੇ ਪੰਜਾਬੀ ਫ਼ਿਲਮਾਂ ਬਣਾਈਆਂ ਗਈਆਂ। ਕਈ ਗੀਤ ਤੇ ਵੀਡਿਉ ਬਣੇ ਤੇ ਨਾਟਕ ਵੀ ਖੇਡੇ ਗਏ। ਪਰ ਵਾਰਸ ਸ਼ਾਹ ਦੀ ਹੀਰ ਨੂੰ ਇੰਝ ਰੇਡੀਓ ਨਾਟਕ ਦੇ ਰੂਪ ਵਿਚ ਸਦਾ ਲਈ ਜਿਊਂਦਾ ਕਰਨ ਦਾ ਇਹ ਉਪਰਾਲਾ ਆਪਣੇ ਆਪ ਵਿਚ ਵਿਲੱਖਣ ਤੇ ਯਾਦਗਾਰ ਹੈ।
ਬਾਰਾਂ ਕਿਸਤਾਂ ਸੁਣ ਕੇ ਹੁਣ ਤੁਸੀਂ ਬੇਸਬਰੀ ਨਾਲ ਤੇਰ੍ਹਵੀਂ ਤੇ ਆਖ਼ਰੀ ਕਿਸਤ ਸੁਣਨ ਦੀ ਉਡੀਕ ਕਰ ਰਹੇ ਹੋਵੋਗੇ। ਉਂਝ ਤਾਂ ਤੇਰ੍ਹਵੀਂ ਕਿਸਤ ਵੀ ਕਿਹੜਾ ਦੂਰ ਪਈ ਏ। ਲਿੰਕ ਹੇਠਾਂ ਹੈ ਤੇ ਤੁਸੀਂ ਕਲਿੱਕ ਕਰੋਗੇ ਤੇ ਸੁਣ ਲਵੋਗੇ। ਪਰ ਇਕ ਗੱਲ ਸੋਚ ਕੇ ਦੇਖਣਾ ਤੇ ਟਿੱਪਣੀ ਕਰਕੇ ਦੱਸਣਾ ਕਿ ਕੀ ਇਹ ਰੇਡੀਓ ਨਾਟਕ ਕਿਸੇ ਵੈੱਬ ਸੀਰੀਜ਼ ਤੋਂ ਘਟ ਹੈ।
Leave a Reply