ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਤੇਰ੍ਹਵੀਂ ਯਾਨੀ ਆਖ਼ਰੀ ਕੜੀ। ਤੁਸੀਂ ਬਾਰ੍ਹਵੀਂ ਕੜੀ ਵਿਚ ਸੁਣ ਚੁੱਕੇ ਹੋ ਕੇ ਸਹਿਤੀ ਹੀਰ ਦੀ ਬਿਮਾਰੀ ਦਾ ਪੱਜ ਕਰਦੀ ਹੈ। ਉਸ ਨੂੰ ਰਾਂਝੇ ਯੋਗੀ ਨਾਲ਼ ਮਿਲਾਉਣ ਖ਼ਾਤਰ ਸਹਿਤੀ ਆਪਣੇ ਬਾਪ ਅੱਜੂ ਚੌਧਰੀ ਰਾਹੀਂ ਰਾਂਝੇ ਜੋਗੀ ਨੂੰ ਘਰ ਸੱਦ ਲੈਂਦੀ ਹੈ।
ਰਾਂਝਾ ਜੋਗੀ, ਹੀਰ ਦਾ ਇਲਾਜ ਸ਼ੁਰੂ ਕਰਨ ਤੋ ਪਹਿਲਾਂ, ਅੱਜੂ ਆਪਣੀਆਂ ਕੁੱਝ ਸ਼ਰਤਾਂ ਦੱਸਦਾ ਹੈ। ਉਹ ਕਹਿੰਦਾ ਹੈ, “ਦੇਖ ਚੌਧਰੀ ਸੱਪ ਦੇ ਡੰਗ ਦਾ ਤੇ ਕੱਚੀ ਟੁੱਟੀ ਸੰਗ ਦਾ ਇਲਾਜ ਤਾਂ ਹੈ…।”
ਇਹ ਸ਼ਰਤਾਂ ਦੱਸਦਾ ਤੇ ਉਨ੍ਹਾਂ ਉੱਤੇ ਅਮਲ ਕਰਾਉਂਦਾ ਹੈ। ਇਸ ਤਰ੍ਹਾਂ ਰਾਂਝਾ, ਹੀਰ ਦਾ ਪਲੰਘ, ਪਿੰਡੋਂ ਬਾਹਰ ਡੂਮਾਂ ਦੇ ਕੋਠੇ ਵਿਚ ਡੁਹਾ ਲੈਂਦਾ ਹੈ। ਸਹਿਤੀ ਨੂੰ ਸੇਵਾਦਾਰਨੀ ਵਜੋਂ ਕੋਲ਼ ਰੱਖਣ ਦਾ ਪ੍ਰਬੰਧ ਕਰਾ ਲੈਂਦਾ ਹੈ। ਹੋਰ ਕਿਸੇ ਨੂੰ ਵੀ ਉੱਥੇ ਆਉਣ ਦੀ ਮਨਾਹੀ ਕਰ ਦਿੰਦਾ ਹੈ।
ਹੁਣ ਅੱਗੇ ਸੁਣੋ ‘ਵਾਰਿਸ ਸ਼ਾਹ ਦੀ ਹੀਰ’ ਕਿਵੇਂ ਮੁੱਕਦੀ ਹੈ।
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 13
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 13
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 13
ਸੋ, ਇਸ ਕੜੀ ਦੇ ਨਾਲ ਹੀ ਲੜੀਵਾਰ ਰੇਡੀਓ ਨਾਟਕ ਹੀਰ ਵਾਰਸ ਸ਼ਾਹ ਦਾ ਅੰਤ ਹੁੰਦਾ ਹੈ। ਭਾਵੇਂ ਇਹ ਰੇਡੀਓ ਨਾਟਕ ਇੱਥੇ ਖ਼ਤਮ ਹੋ ਗਿਆ ਹੈ, ਪਰ ਪਿਆਰ ਦਾ ਕਿੱਸਾ ਕਦੇ ਖ਼ਤਮ ਨਹੀਂ ਹੁੰਦਾ। ਸੋ, ਪਿਆਰ ਦੇ ਅਨੇਕ ਕਿੱਸੇ, ਸਾਹਿਤਕ, ਸੁਹਜ ਤੇ ਸਿਰਜਣਾ ਦਾ ਚੋਗਾ ਪਾ ਲੈਂਦੇ ਹਨ।
ਸਿਰਜਾਣਾਂ ਦਾ ਚੋਗਾ ਕਵਿਤਾਵਾਂ, ਕਹਾਣੀਆਂ ਤੇ ਵਾਰਤਾਵਾਂ ਦੇ ਰੂਪ ਵਿਚ ਸਾਡੇ ਤੱਕ ਪਹੁੰਚਦਾ ਹੈ। ਲਫ਼ਜ਼ਾਂ ਦਾ ਪੁਲ, ਲਿਖਤਾਂ, ਤਸਵੀਰਾਂ, ਆਡਿਉ, ਵੀਡਿਉ ਦੇ ਰੂਪ ਵਿਚ ਤੁਹਾਡੇ ਤੱਕ ਪਹੁੰਚਾਉਂਦਾ ਹੈ।
ਬਹੁਤ ਸਾਰੇ ਆਡਿਓ-ਵੀਡਿਓ ਸਾਡੇ ਖ਼ਜ਼ਾਨੇ ਵਿਚ ਸ਼ਾਮਲ ਹਨ। ਇਨ੍ਹਾਂ ਵਿਚ ਕੁਝ ਸੋਚਣਯੋਗ ਵਿਚਾਰ-ਚਰਚਾਵਾਂ ਤੇ ਮੁਲਾਕਾਤਾਂ ਦੀ ਰਿਕਾਰਡਿੰਗ ਵੀ ਸ਼ਾਮਲ ਹੈ। ਤੁਸੀਂ ਆਪਣੀ ਸਹੂਲਤ ਮੁਤਾਬਕ ਕਿਤੇ ਵੀ ਇਨ੍ਹਾਂ ਰਿਕਾਡਰਿੰਗਾਂ ਨੂੰ ਸੁਣ ਸਕਦੇ ਹੋ। ਲੰਬੇ ਸਫ਼ਰ ‘ਤੇ ਪੰਜਾਬੀ ਸਾਹਿਤ, ਸਭਿਆਚਾਰ ਤੇ ਵਿਰਸੇ ਨਾਲ ਸਾਂਝ ਪਾ ਸਕਦੇ ਹੋ। ਤੁਸੀਂ ਇਨ੍ਹਾਂ ਰਿਕਾਰਡਿੰਗਾਂ ਦਾ ਆਨੰਦ ਆਪਣੀ ਗੱਡੀ ਦੇ ਸਾਉਂਡ ਸਿਸਟਮ ਜਾਂ ਫ਼ੋਨ ਰਾਹੀਂ ਲੈ ਸਕਦੇ ਹੋ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply