ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 7


ਹੀਰ ਵਾਰਿਸ ਸ਼ਾਹ ਸੰਗੀਤਬੱਧ ਰੇਡੀਓ ਨਾਟਕ ਦੀ ਸੱਤਵੀਂ ਕਿਸਤ ਹਾਜ਼ਿਰ ਹੈ। ਰੇਡੀਓ ਲੜੀਵਾਰ ਨਾਟਕ ਹੀਰ ਵਾਰਿਸ ਸ਼ਾਹ ਦੀ ਛੇਵੀਂ ਕੜੀ ਵਿਚ ਤੁਸੀਂ ਸੁਣਿਆ ਕਿ ਹੀਰ-ਰਾਂਝੇ ਦੇ ਇਸ਼ਕ ਵਿਚ ਅੜਿੱਕਾ ਪਾਉਣ ਲਈ ਹੀਰ ਦੇ ਮਾਪੇ, ਉਸ ਦਾ ਸਾਕ ਸੈਦੇ ਖੇੜੇ ਨਾਲ਼ ਕਰਨ ਲੱਗਦੇ ਹਨ।  ਕਾਜ਼ੀ, ਹੀਰ ਨੂੰ ਇਹ ਨਿਕਾਹ ਕਬੂਲ ਕਰਨ ਲਈ ਬਹੁਤ ਜ਼ੋਰ ਪਾਉਂਦਾ ਹੈ।

ਸੱਚੇ ਇਸ਼ਕ ਦੇ ਜ਼ਜ਼ਬੇ ਅਧੀਨ ਹੀਰ, ਸ਼ਰਾ ਦੇ ਸਬੰਧ ਵਿਚ ਕਾਜ਼ੀ ਨਾਲ਼ ਹੋਈ ਬਹਿਸ ਵਿਚ ਕਾਜ਼ੀ ਦੇ ਛੱਕੇ ਛੁਡਾ ਦਿੰਦੀ ਹੈ। ਚੂਚਕ ਨੇ ਕਾਜ਼ੀ ਦੇ ਕਹਿਣ ’ਤੇ ਦੋ ਝੂਠੇ ਗਵਾਹ ਖੜ੍ਹੇ ਕੀਤੇ ਤੇ ਹੀਰ, ਜਬਰੀ ਨਿਕਾਹ ਕਰ ਕੇ, ਰੋਂਦੀ-ਕੁਰਲਾਉਂਦੀ, ਸੈਦੇ ਖੇੜੇ ਨਾਲ਼ ਤੋਰ ਦਿੱਤੀ। ਇਸ ਤੋਂ ਅੱਗੇ ਕੀ ਹੁੰਦਾ ਹੈ, ਸੁਣੋ

(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 8

ਉਮੀਦ ਹੈ ਤੁਹਾਨੂੰ ਪਿਛਲੀਆਂ ਕਿਸਤਾਂ ਵਾਂਗ ਸੱਤਵੀਂ ਕਿਸਤ ਵੀ ਪਸੰਦ ਆਈ ਹੋਵੇਗੀ।  ਹੁਣ ਇਹ ਕਿੱਸਾ ਉਸ ਮੋੜ ‘ਤੇ ਪਹੁੰਚ ਚੁੱਕਾ ਹੈ, ਜਿੱਥੋਂ ਇਹ ਆਪਣੇ ਸਿਖਰ ਵੱਲ ਜਾਵੇਗਾ।  ਉਂਝ ਪਿਆਰ ਕਰਨ ਵਾਲਿਆਂ ਲਈ ਇਹ ਮੋੜ ਦਿਲ ਵਿਚ ਦਰਦ ਪੈਦਾ ਕਰਨ ਵਾਲਾ ਹੈ।
ਕੀ ਰਾਂਝੇ ਦੇ ਦਿਲ ਦੇ ਦਰਦ ਦਾ ਇਲਾਜ ਹੋਵੇਗਾ? ਕੀ ਹੀਰ ਰਾਂਝੇ ਨੂੰ ਫੇਰ ਕਦੇ ਮਿਲੇਗੀ? ਇਸ ਤਰ੍ਹਾਂ ਦੇ ਅਨੇਕਾਂ ਸਵਾਲ ਤੁਹਾਡੇ ਮਨ ਵਿਚ ਚੱਲ ਰਹੇ ਹੋਣਗੇ।  ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣਗੇ ਰੇਡੀਉ ਨਾਟਕ ਹੀਰ ਵਾਰਸ ਸ਼ਾਹ ਦੀ ਅੱਠਵੀਂ ਕੜੀ ਵਿਚ।
ਆਉ ਤੁਹਾਨੂੰ ਦੱਸਦੇ ਹਾਂ ਕਿ ਅੱਠਵੀਂ ਕੜੀ ਵਿਚ ਕੀ ਹੁੰਦਾ ਹੈ।
ਧੀਦੋ ਰਾਂਝੇ ਦੇ ਇਸ਼ਕ ਵਿਚ ਗਲ਼-ਗਲ਼ ਧੱਸੀ ਹੀਰ, ਰੰਗ ਪੁਰ ਖੇੜਿਆਂ ਦੇ ਸੈਦੇ ਨਾਲ਼, ਜਬਰੀ ਨਰੜ ਦਿੱਤੀ ਜਾਂਦੀ ਹੈ। ਧੱਕੇ ਨਾਲ਼ ਨਿਕਾਹ ਪੜ੍ਹਾਉਣ ਵਾਲ਼ੇ ਕਾਜ਼ੀਆਂ ਨੂੰ ਕਸਾਈ ਕਹਿੰਦੀ ਤੇ ਹਾਲ-ਪਾਅਰਿਆ ਪਾਉਂਦੀ, ਹੀਰ ਦੀ ਡੋਲੀ ਰੰਗਪੁਰ ਖੇੜੀਂ ਸੈਦੇ ਖੇੜੇ ਦੇ ਘਰ ਪਹੁੰਚ ਗਈ।
ਵਾਰਿਸ ਸ਼ਾਹ ਸਮੇਤ, ਉਸ ਦੀ ਹੀਰ ਦੇ ਪਾਠਕਾਂ ਨੂੰ ਤੇ ਇਹ ਲੜੀਵਾਰ ਨਾਟਕ ਸੁਣਨ ਵਾਲਿਆਂ ਨੂੰ ਇਕ ਵਾਰ ਤਾਂ ਏਦਾਂ ਮਹਿਸੂਸ ਹੋਇਆ ਕਿ ਇਹ ਕਿੱਸਾ ਰੁਕ ਗਿਆ ਹੈ, ਇਹ ਕਿੱਸਾ ਮੁੱਕ ਗਿਆ ਹੈ।
ਹੀਰ ਨੇ ਵੀ ਰਾਂਝੇ ਨੂੰ ਭੇਜੇ ਇਕ ਪੈਗ਼ਾਮ ਵਿਚ ਇਹ ਇਕਬਾਲ ਕਰ ਲਿਆ ਸੀ, “ਮੈਂਡੀ-ਤੈਂਡੜੀ ਦੋਸਤੀ ਵੱਸ ਹੋਈ।”
ਹੀਰ ਵਾਰਸ ਸ਼ਾਹ ਐਪੀਸੋਡ 8

Comments

2 responses to “ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 7”

  1. […] ਸ਼ਾਹ’ ਦੀ ਅੱਠਵੀਂ ਕੜੀ। ਇਸ ਤੋਂ ਪਹਿਲਾਂ ਸੱਤਵੀਂ ਕੜੀ ਵਿਚ ਤੁਸੀਂ ਸੁਣ ਚੁੱਕੇ ਹੋ ਕਿ ਹੀਰ-ਰਾਂਝੇ ਦੇ ਇਸ਼ਕ ਵਿਚ ਅੜਿੱਕਾ ਪਾਉਣ ਲਈ […]

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com