ਹਾਜ਼ਿਰ ਹੈ, ਸੰਗੀਤਬੱਧ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਦੀ ਛੇਵੀਂ ਕਿਸਤ। ਇਸ ਲੜੀਵਾਰ ਦੀ ਪੰਜਵੀਂ ਕੜੀ ਵਿਚ ਤੁਸੀਂ ਸੁਣ ਚੁੱਕੇ ਹੋ ਕਿ ਹੀਰ ਵੱਲੋਂ ਰਾਂਝੇ ਨਾਲ਼ ਇਸ਼ਕ ਕਰਨ ਦੇ ਸਬੂਤ ਵਜੋਂ ਰਾਂਝੇ ਤੋਂ ਚੂਰੀ ਠਗ ਕੇ ਲਿਆਉਂਦਾ ਕੈਦੋ, ਹੀਰ ਨੇ ਰਾਹ ਵਿਚ ਵਿਚ ਹੀ ਢਾਹ ਕੇ ਕੁੱਟ ਸੁੱਟਿਆ ਹੈ ਤੇ ਤੋਂ ਉਸ ਤੋਂ ਚੂਰੀ ਖੋਹ ਲਈ।
ਕੈਦੋ ਨੇ ਚੂਰੀ ਨਾਲ਼ ਲਿੱਬੜਿਆ ਪਰਨਾ ਅਤੇ ਆਪਣੇ ਪਿੰਡੇ ’ਤੇ ਮਾਰੀਆਂ ਹੋਈਆਂ ਸੱਟਾਂ ਦਿਖਾ ਕੇ ਲੋਕਾਂ ਅੱਗੇ ਆਪਣੀ ਸੱਚਾਈ ਜ਼ਾਹਰ ਕਰ ਦਿੱਤੀ। ਇਸ ਗੱਲੋਂ ਖਿਝਿਆ ਹੋਇਆ ਚੂਚਕ ਚੌਧਰੀ ਘਰ ਜਾ ਕੇ ਹੀਰ ਦੀ ਮਾਂ ਮਲਕੀ ਦੀ ਕੁੱਖ ਨੂੰ ਲਾਹਨਤਾਂ ਪਾਉਂਦਾ ਏ।
ਮਲਕੀ ਫੇਰ ਹੀਰ ਨੂੰ ਚਾਕ ਨੂੰ ਮਿਲਣੋਂ ਵਰਜਦੀ ਏ। ਹੀਰ ਕਹਿੰਦੀ ਹੈ ਕਿ ਉਸ ਦਾ ਨਿਕਾਹ ਧੀਦੋ ਰਾਂਝੇ ਨਾਲ਼ ਹੋ ਚੁੱਕਾ ਏ। ਇਸ ਕੜੀ ਵਿਚ ਕੀ ਹੁੰਦਾ ਏ, ਚਲੋ ਇਹ ਸੁਣਦੇ ਹਾਂ।
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 7
ਉਮੀਦ ਹੈ ਕਿ ਹੀਰ ਵਾਰਸ ਸ਼ਾਹ ਲੜੀਵਾਰ ਰੇਡੀਓ ਨਾਟਕ ਦੀ ਛੇਵੀਂ ਕੜੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਇਸ ਨਾਟਕ ਦੀ ਖ਼ਾਸਿਅਤ ਹੀ ਇਹ ਹੈ ਕਿ ਹਰ ਦ੍ਰਿਸ਼ ਅੱਖਾਂ ਅੱਗੇ ਘੁੰਮਣ ਲੱਗਦਾ ਹੈ। ਉਂਝ ਤਾਂ ਹੀਰ ਬਹੁਤ ਸਾਰੇ ਕਿੱਸਾਕਾਰਾਂ ਨੇ ਲਿਖੀ ਹੈ। ਪਰ ਵਾਰਸ ਸ਼ਾਹ ਦੀ ਹੀਰ ਦਾ ਕੋਈ ਸਾਨੀ ਨਹੀਂ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਤੋਂ ਅੱਗੇ ਕੀ ਹੋਵੇਗਾ। ਆਉ ਤੁਹਾਨੂੰ ਸੱਤਵੀਂ ਕੜੀ ਬਾਰੇ ਥੋੜ੍ਹਾ ਜਿਹਾ ਦੱਸਦੇ ਹਾਂ।
ਹੀਰ-ਰਾਂਝੇ ਦੇ ਇਸ਼ਕ ਵਿਚ ਅੜਿੱਕਾ ਪਾਉਣ ਲਈ ਹੀਰ ਦੇ ਮਾਪੇ, ਉਸ ਦਾ ਸਾਕ ਸੈਦੇ ਖੇੜੇ ਨਾਲ਼ ਕਰਨ ਲੱਗਦੇ ਹਨ। ਕਾਜ਼ੀ, ਹੀਰ ਨੂੰ ਇਹ ਨਿਕਾਹ ਕਬੂਲ ਕਰਨ ਲਈ ਬਹੁਤ ਜ਼ੋਰ ਪਾਉਂਦਾ ਹੈ। ਸੱਚੇ ਇਸ਼ਕ ਦੇ ਜ਼ਜ਼ਬੇ ਅਧੀਨ ਹੀਰ, ਸ਼ਰਾ ਦੇ ਸਬੰਧ ਵਿਚ ਕਾਜ਼ੀ ਨਾਲ਼ ਹੋਈ ਬਹਿਸ ਵਿਚ ਕਾਜ਼ੀ ਦੇ ਛੱਕੇ ਛੁਡਾ ਦਿੰਦੀ ਹੈ।
ਚੂਚਕ ਨੇ ਕਾਜ਼ੀ ਦੇ ਕਹਿਣ ’ਤੇ ਦੋ ਝੂਠੇ ਗਵਾਹ ਖੜ੍ਹੇ ਕੀਤੇ। ਹੀਰ, ਜਬਰੀ ਨਿਕਾਹ ਕਰ ਕੇ, ਰੋਂਦੀ-ਕੁਰਲਾਉਂਦੀ, ਸੈਦੇ ਖੇੜੇ ਨਾਲ਼ ਤੋਰ ਦਿੱਤੀ। ਇਸ ਤੋਂ ਅੱਗੇ ਕੀ ਹੁੰਦਾ ਹੈ, ਜਾਣਨ ਲਈ ਸੁਣੋ ਸੱਤਵਾਂ ਐਪੀਸੋਡ।
ਹੀਰ ਵਾਰਸ ਸ਼ਾਹ ਐਪੀਸੋਡ 7 ਲਿੰਕ ਹੇਠਾਂ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply