ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

ਪੇਸ਼ ਹੈ ਲੜੀਵਾਰ ਸੰਗੀਤਬੱਧ ਰੇਡੀਓ ਨਾਟਕ ਹੀਰ ਵਾਰਿਸ ਸ਼ਾਹ ਦੀ ਪੰਜਵੀਂ ਕਿਸਤ। ਰੇਡੀਓ ਲੜੀਵਾਰ ‘ਹੀਰ ਵਾਰਿਸ ਸ਼ਾਹ’ ਦੀ ਚੌਥੀ ਕੜੀ ਵਿਚ ਤੁਸੀਂ ਸੁਣਿਆ ਕਿ ਹੀਰ, ਰਾਂਝੇ ਦਾ ਮੂੰਹ ਦੇਖਦਿਆਂ ਹੀ ਉਸ ’ਤੇ ਮਰ ਮਿਟੀ। ਉਹ, ਆਪਣੇ ਬਾਪ ਚੂਚਕ ਨੂੰ ਕਹਿ ਕੇ, ਰਾਂਝੇ ਨੂੰ ਆਪਣੀਆਂ ਮੱਝਾਂ ਦਾ ਚਾਕ ਰਖਾ ਦਿੰਦੀ ਏ ਤੇ ਉਨ੍ਹਾਂ ਦੇ ਇਸ਼ਕ ਦੀ ਦੰਦ ਚਰਚਾ ਘਰੋ-ਘਰੀ ਹੁੰਦੀ ਹੋਈ ਹੀਰ ਦੀ ਮਾਂ ਦੇ ਕੰਨੀਂ ਵੀ ਪਹੁੰਚ ਜਾਂਦੀ ਹੈ। ਉਹ, ਹੀਰ ਨੂੰ ਉਸ ਦੇ ਬਾਪ ਦੀ ਪੱਗ ਦੇ ਸ਼ਮਲੇ ਦਾ ਵਾਸਤਾ ਦੇ ਕੇ ਸਮਝਾਉਣ ਦੇ ਹੀਲੇ ਕਰਦੀ ਹੈ।

ਹੀਰ ਦੀ ਮਾਂ, ਉਸ ਨੂੰ ਰਾਂਝੇ ਚਾਕ ਦਾ ਭੱਤਾ ਲਿਜਾਣੋਂ ਮਨ੍ਹਾ ਕਰ ਦਿੰਦੀ ਏ। ਉਹ ਅਜੇ ਇੰਨਾ ਕਹਿ ਕੇ ਹਟਦੀ ਹੀ ਹੈ ਕਿ ਉਸ ਦਾ ਦਿਓਰ ਕੈਦੋ ਉਸ ਨੂੰ ਤੱਤੀਆਂ ਸੁਣਾਉਣ ਆ ਜਾਂਦਾ ਹੈ। ਹੀਰ ਦੀ ਮਾਂ ਨੇ ਕੈਦੋ ਤੋਂ, ਹੀਰ ਵੱਲੋਂ ਰਾਂਝੇ ਨਾਲ਼ ਇਸ਼ਕ ਕਰਨ ਦੀ ਤੁਹਮਤ ਦਾ ਸਬੂਤ ਮੰਗਿਆ।ਇਸ਼ਕ ਦਾ ਸਬੂਤ ਲੈਣ ਆਇਆ ਕੈਦੋ ਛਲ਼ ਕਰ ਕੇ ਰਾਂਝੇ ਤੋਂ ਚੂਰੀ ਲੈ ਜਾਂਦਾ ਹੈ ਤੇ ਹੀਰ ਉਸ ਦਾ ਪਿੱਛਾ ਕਰ ਕੇ, ਉਸ ਨੂੰ ਕੁੱਟ ਕੇ ਚੂਰੀ ਉਸ ਤੋਂ ਖੋਹ ਲੈਂਦੀ ਹੈ। ਹੁਣ ਅੱਗੇ ਸੁਣੋ ਕੀ ਹੁੰਦਾ ਏ।

(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਹੀਰ ਵਾਰਸ ਸ਼ਾਹ ਐਪੀਸੋਡ 6 ਦਾ ਲਿੰਕ ਹੇਠਾਂ ਹੈ

#
#
#

ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

2 thoughts on “ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 5

Leave a Reply

Your email address will not be published.