ਹਾਜ਼ਿਰ ਹੈ ਸੰਗੀਤਬੱਧ ਨਾਟਕ ਹੀਰ ਵਾਰਿਸ ਸ਼ਾਹ ਦੀ ਚੌਥੀ ਕਿਸਤ। ਇਸ ਰੇਡੀਓ ਲੜੀਵਾਰ ਦੀ ਤੀਜੀ ਲੜੀ ਵਿਚ ਤੁਸੀਂ ਸੁਣਿਆ ਕਿ ਲੁੱਡਣ ਦੀ ਬੇੜੀ ਵਿਚ ਬੈਠਾ ਧੀਦੋ ਰਾਂਝਾ, ਬੇੜੀ ਵਿਚ ਡਾਹੇ ਹੋਏ, ਹੀਰ ਦੇ ਪਲੰਘ ਉੱਤੇ ਬੈਠਣ ਲੱਗਦਾ, ਲੁੱਡਣ ਤੋਂ ਫਿਟਕਾਰਾਂ ਖਾ ਬਹਿੰਦਾ ਹੈ। ਉਨ੍ਹਾਂ ਫਿਟਕਾਰਾਂ ਦੌਰਾਨ ਹੀ ਉਸ ਨੂੰ ਹੀਰ ਦਾ ਇਲਮ ਹੁੰਦਾ ਏ, ਜੋ ਕੋਹਕਾਫ਼ ਦੀਆਂ ਹੂਰਾਂ ਨਾਲ਼ੋਂ ਵੀ ਵੱਧ ਸੁਨੱਖੀ ਹੈ। ਬੇੜੀ ਦੇ ਮੁਸਾਫ਼ਰਾਂ ਤੋਂ ਹੀਰ ਦੇ ਹੁਸਨ ਦੀਆਂ ਸਿਫ਼ਤਾਂ ਸੁਣ ਕੇ ਰਾਂਝੇ ਦਾ ਦਿਲ ਹੀਰ ਦੇ ਦੀਦਾਰ ਕਰਨ ਲਈ ਉਤਾਵਲਾ ਹੋ ਗਿਆ। ਇਸ ਤੋਂ ਅੱਗੇ ਕੀ ਹੋਇਆ, ਉਹ ਹੁਣ ਸੁਣ ਲਓ।
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਆਪ ਦੇ ਹੁੰਗਾਰੇ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ।
ਇਸ ਉਪਰਾਲੇ ਨੂੰ ਹੋਰ ਚੰਗਾ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ, ਸੁਝਾਅ ਜ਼ਰੂਰ ਦੇਣਾ।
ਇਸ ਉਪਰਾਲੇ ਨੂੰ ਹੋਰ ਚੰਗਾ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ, ਸੁਝਾਅ ਜ਼ਰੂਰ ਦੇਣਾ।
best part of lafza de pull.keep it up