ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 3

ਇਸ ਲੜੀਵਾਰ ਦੀ ਦੂਜੀ ਕੜੀ ਵਿਚ ਤੁਸੀਂ ਸੁਣਿਆ ਕਿ ਭਰਾਵਾਂ-ਭਰਜਾਈਆਂ ਦੇ ਮਿਹਣਿਆਂ ਦਾ ਸਤਾਇਆ ਧੀਦੋ ਰਾਂਝਾ ਤਖ਼ਤ ਹਜ਼ਾਰੇ ਦੀ ਜੂਹ ’ਚੋਂ ਨਿੱਕਲ ਕੇ, ਨਾਲ਼ ਦੇ ਇਕ ਪਿੰਡ ਦੀ ਕਿਸੇ ਮਸੀਤ ਵਿਚ ਰਾਤ ਕੱਟਣ ਦੀ ਵਿਓਂਤ ਬਣਾਈ। ਮਸਜਿਦ ਵਿਚ ਵੜਦਿਆਂ ਹੀ ਉਸ ਦਾ ਮੱਥਾ, ਮਸਜਿਦ ਦੇ ਮੌਲਵੀ ਨਾਲ਼ ਲੱਗ ਜਾਂਦਾ ਹੈ।
 
ਦੋਹਾਂ ਵਿਚਾਲ਼ੇ ਬਹੁਤ ਮਜ਼ੇਦਾਰ ਬਹਿਸ ਹੁੰਦੀ ਹੈ। ਬਹਿਸ ਵਿਚ ਧੀਦੋ, ਮੌਲਵੀ ਨੂੰ ਮਨਾ ਲੈਂਦਾ ਹੈ ਕਿ ਉਹ, ਉਸ ਨੂੰ ਮਸਜਿਦ ਵਿਚ ਰਾਤ ਕੱਟ ਲੈਣ ਦੇਵੇ। ਧੀਦੋ ਨੇ ਮੌਲਵੀ ਨਾਲ਼ ਲੜਦਿਆਂ-ਭਿੜਦਿਆਂ ਉਹ ਰਾਤ ਉਸ ਮਸਜਿਦ ਵਿਚ ਕੱਟੀ ਤੇ ਫ਼ਜ਼ਰ ਹੁੰਦਿਆਂ ਹੀ ਉੱਤੋਂ ਚਾਲੇ ਪਾ ਲਏ। ਉੱਥੋਂ ਤੁਰਿਆ ਰਾਂਝਾ ਝਨਾਅ ਦੇ ਕੰਢੇ ਪਹੁੰਚ ਜਾਂਦਾ ਹੈ।
 
ਉੱਥੇ ਹੱਥ-ਮੂੰਹ ਧੋ ਕੇ ਧੀਦੋ ਅਜੇ ਮਸਾਂ ਸਾਮ-ਧਾਮ ਹੀ ਹੁੰਦਾ ਹੈ ਕਿ ਉਸ ਦਾ ਵਾਹ, ਲੁੱਡਣ ਮਲਾਹ ਨਾਲ਼ ਪੈ ਜਾਂਦਾ ਹੈ। ਲੁੱਡਣ ਲਾਲਚੀ ਹੈ ਤੇ ਧੀਦੋ ਦੀ ਜੇਬ ਖਾਲੀ ਹੁੰਦੀ ਹੈ। ਧੀਦੋ ਦੀ ਵੰਝਲੀ ਦੀਆਂ ਤਾਨਾਂ ਦੇ ਕੀਲੇ ਹੋਏ ਮੁਸਾਫ਼ਰ, ਉਸ ਦਾ ਭਾੜਾ ਦੇਣ ਲਈ ਰਾਜ਼ੀ ਹੋ ਕੇ ਉਸ ਨੂੰ ਦਰਿਆਓਂ ਪਾਰ ਹੋਣ ਲਈ ਬੇੜੀ ਵਿਚ ਚੜ੍ਹਾ ਲੈਂਦੇ ਹਨ। ਅੱਗੇ ਸੁਣੋ ਕੀ ਹੁੰਦਾ ਏ।

 

ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 4 

ਰੇਡੀਓ ਲੜੀਵਾਰ ‘ਹੀਰ ਵਾਰਿਸ ਸ਼ਾਹ’ ਦੀ ਚੌਥੀ ਕੜੀ ਵਿਚ ਤੁਸੀਂ ਸੁਣੋਗੇ ਕਿ ਹੀਰ, ਰਾਂਝੇ ਦਾ ਮੂੰਹ ਦੇਖਦਿਆਂ ਹੀ ਉਸ ’ਤੇ ਮਰ ਮਿਟੀ। ਉਹ, ਆਪਣੇ ਬਾਪ ਚੂਚਕ ਨੂੰ ਕਹਿ ਕੇ, ਰਾਂਝੇ ਨੂੰ ਆਪਣੀਆਂ ਮੱਝਾਂ ਦਾ ਚਾਕ ਰਖਾ ਦਿੰਦੀ ਏ ਤੇ ਉਨ੍ਹਾਂ ਦੇ ਇਸ਼ਕ ਦੀ ਦੰਦ ਚਰਚਾ ਘਰੋ-ਘਰੀ ਹੁੰਦੀ ਹੋਈ ਹੀਰ ਦੀ ਮਾਂ ਦੇ ਕੰਨੀਂ ਵੀ ਪਹੁੰਚ ਜਾਂਦੀ ਹੈ।

ਉਹ, ਹੀਰ ਨੂੰ ਉਸ ਦੇ ਬਾਪ ਦੀ ਪੱਗ ਦੇ ਸ਼ਮਲੇ ਦਾ ਵਾਸਤਾ ਦੇ ਕੇ ਸਮਝਾਉਣ ਦੇ ਹੀਲੇ ਕਰਦੀ ਹੈ। ਹੀਰ ਦੀ ਮਾਂ, ਉਸ ਨੂੰ ਰਾਂਝੇ ਚਾਕ ਦਾ ਭੱਤਾ ਲਿਜਾਣੋਂ ਮਨ੍ਹਾ ਕਰ ਦਿੰਦੀ ਏ। ਉਹ ਅਜੇ ਇੰਨਾ ਕਹਿ ਕੇ ਹਟਦੀ ਹੀ ਹੈ ਕਿ ਉਸ ਦਾ ਦਿਓਰ ਕੈਦੋ ਉਸ ਨੂੰ ਤੱਤੀਆਂ ਸੁਣਾਉਣ ਆ ਜਾਂਦਾ ਹੈ।

ਹੀਰ ਦੀ ਮਾਂ ਨੇ ਕੈਦੋ ਤੋਂ, ਹੀਰ ਵੱਲੋਂ ਰਾਂਝੇ ਨਾਲ਼ ਇਸ਼ਕ ਕਰਨ ਦੀ ਤੁਹਮਤ ਦਾ ਸਬੂਤ ਮੰਗਿਆ। ਇਸ਼ਕ ਦਾ ਸਬੂਤ ਲੈਣ ਆਇਆ ਕੈਦੋ ਛਲ਼ ਕਰ ਕੇ ਰਾਂਝੇ ਤੋਂ ਚੂਰੀ ਲੈ ਜਾਂਦਾ ਹੈ ਤੇ ਹੀਰ ਉਸ ਦਾ ਪਿੱਛਾ ਕਰ ਕੇ, ਉਸ ਨੂੰ ਕੁੱਟ ਕੇ ਚੂਰੀ ਉਸ ਤੋਂ ਖੋਹ ਲੈਂਦੀ ਹੈ। 

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: