ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਚੋਣਾਂ 06 ਨਵੰਬਰ 2016 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋ ਰਹੀਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) 1956 ਤੋਂ ਲਗਾਤਾਰ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਅਤੇ ਵਿਸ਼ੇਸ਼ ਕਰਕੇ ਮਾਂ ਬੋਲੀ ਪੰਜਾਬੀ ਨੂੰ ਸਹੀ ਰੁਤਬਾ ਦਿਵਾਉਣ ਲਈ ਸੰਘਰਸ਼ਸ਼ੀਲ ਰਹੀ ਹੈ। ਇਸ ਸੰਸਥਾ ਦੀਆਂ ਹਰ ਦੋ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਇਸ ਵਾਰ ਤੋਂ ਸੰਵਿਧਾਨਕ ਸੋਧ ਅਨੁਸਾਰ ਚੋਣਾਂ ਤਿੰਨ ਸਾਲ ਲਈ ਹੋ ਰਹੀਆਂ ਹਨ। ਮੁੱਖ ਚੋਣ ਅਧਿਕਾਰੀ ਡਾ. ਗੁਲਜ਼ਾਰ ਸਿੰਘ ਪੰਧੇਰ, ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਦੱਸਿਆ ਕਿ ਅੱਜ 22 ਅਕਤੂਬਰ ਨੂੰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਸੀ। ਇਸ ਚੋਣ ਵਿਚ ਕੁੱਲ 41 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਭਰੇ। ਅਹੁਦਿਆਂ ਦੇ ਅਨੁਸਾਰ ਨਾਮਜ਼ਦਗੀ ਪੱਤਰ ਭਰਨ ਵਾਲੇ ਉਮੀਦਵਾਰਾਂ ਦੇ ਨਾਮ ਇਸ ਤਰ੍ਹਾਂ ਹਨ-
ਪ੍ਰਧਾਨ
ਸ੍ਰੀ ਅਤਰਜੀਤ
ਡਾ. ਸਰਬਜੀਤ ਸਿੰਘ
ਸ੍ਰੀ ਸੁਸ਼ੀਲ ਦੁਸਾਂਝ
ਡਾ. ਕਰਮਜੀਤ ਸਿੰਘ
ਸ੍ਰੀ ਦਰਸ਼ਨ ਬੁੱਟਰ
ਸੀਨੀਅਰ ਮੀਤ ਪ੍ਰਧਾਨ
ਸ੍ਰੀ ਸੁਲੱਖਣ ਸਰਹੱਦੀ
ਡਾ. ਗੁਰਮੇਲ ਸਿੰਘ
ਡਾ. ਜੋਗਾ ਸਿੰਘ
ਸ੍ਰੀ ਮੱਖੜ ਕੋਹਾੜ
ਮੀਤ ਪ੍ਰਧਾਨ
ਸ੍ਰੀਮਤੀ ਅਮਰਜੀਤ ਕੌਰ ਹਿਰਦੇ
ਸੂਬਾ ਸੁਰਿੰਦਰ ਕੌਰ ਖਰਲ
ਡਾ. ਸੁਰਜੀਤ ਬਰਾੜ
ਸ੍ਰੀ ਸੁਰਿੰਦਰਪ੍ਰੀਤ ਘਣੀਆ
ਸ੍ਰੀਮਤੀ ਸੁਖਵਿੰਦਰ ‘ਆਹੀ’
ਡਾ. ਹਰਵਿੰਦਰ ਸਿੰਘ
ਪ੍ਰੋ. ਹਰਜਿੰਦਰ ਸਿੰਘ ਅਟਵਾਲ
ਸ੍ਰੀ ਜਸਪਾਲ ਮਾਨਖੇੜਾ
ਸ੍ਰੀ ਜਸਵੀਰ ਝੱਜ
ਸ੍ਰੀ ਤਰਸੇਮ
ਸ੍ਰੀ ਤਰਲੋਚਨ ਝਾਂਡੇ
ਦੀਪ ਦੇਵਿੰਦਰ ਸਿੰਘ
ਸ੍ਰੀਮਤੀ ਮਨਜੀਤ ਕੌਰ ਮੀਤ
ਡਾ. ਰਾਮ ਮੂਰਤੀ
ਜਨਰਲ ਸਕੱਤਰ
ਡਾ. ਸਰਬਜੀਤ ਸਿੰਘ
ਡਾ. ਕਰਮਜੀਤ ਸਿੰਘ
ਸ੍ਰੀ ਸੁਸੀਲ ਦੁਸਾਂਝ
ਮੱਖੜ ਕੁਹਾੜ
ਸਕੱਤਰ
ਸ੍ਰੀ ਅਰਤਿੰਦਰ ਕੌਰ ਸੰਧੂ
ਸ੍ਰੀ ਅਸ਼ਵਨੀ ਬਾਗੜੀਆਂ
ਸ੍ਰੀਮਤੀ ਸੁਰਿੰਦਰ ਕੌਰ
ਸੂਬਾ ਸੁਰਿੰਦਰ ਕੌਰ ਖਰਲ
ਸ. ਸਰਦਾਰਾ ਸਿੰਘ ਚੀਮਾ
ਡਾ. ਹਰਵਿੰਦਰ ਸਿੰਘ
ਸ. ਕਰਮ ਸਿੰਘ ਵਕੀਲ
ਸ੍ਰੀ ਤਰਲੋਚਨ ਝਾਂਡੇ
ਦੀਪ ਦੇਵਿੰਦਰ ਸਿੰਘ
ਦੀਪ ਜਗਦੀਪ ਸਿੰਘ
ਸ੍ਰੀ ਜਸਪਾਲ ਮਾਨਖੇੜਾ
ਸ੍ਰੀਮਤੀ ਮਨਜੀਤ ਕੌਰ ਮੀਤ
ਸ੍ਰੀ ਵਰਗਿਸ ਸਲਾਮਤ
ਮੁੱਖ ਚੋਣ ਅਧਿਕਾਰੀ ਡਾ, ਪੰਧੇਰ ਨੇ ਦੱਸਿਆ ਕਿ ਪੜਤਾਲ ਦੌਰਾਨ ਉਪਰੋਕਤ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ। ਜਿਹੜੇ ਉਮੀਦਵਾਰ ਚੋਣ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ ਉਹ 25 ਅਕਤੂਬਰ, 2016 ਨੂੰ ਬਾਅਦ ਦੁਪਹਿਰ 4 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਉਨ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਰੇ ਵੋਟਰ ਸਾਹਿਤਕਾਰਾਂ ਨੂੰ ਅਪੀਲ ਕੀਤੀ ਕਿ 06 ਨਵੰਬਰ 2016 ਨੂੰ ਸਵੇਰੇ 09 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪੰਜਾਬੀ ਭਵਨ ਲੁਧਿਆਣਾ ਵਿਖੇ ਆਪਣੇ ਸ਼ਨਾਖਤੀ ਕਾਰਡਾਂ ਸਮੇਤ ਹੁੰਮ ਹੁਮਾ ਕੇ ਵੋਟਾਂ ਪਾਉਣ ਆਉਣ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply