ਆਜ਼ਾਦੀ
ਸ਼ਾਇਦ 1947 ‘ਚ ਮਿਲੀ
ਕਿਸੇ ਸੌਗਾਤ ਨੂੰ ਕਹਿੰਦੇ ਹੋਣਗੇ
ਪਰ ਆਜ਼ਾਦੀ
ਸਿਰਫ ਇੱਕ ਦਿਨ ਦੀ ਦਾਸਤਾਨ ਨਹੀਂ
ਇਹ ਤਾਂ ਹਰ ਰੋਜ਼ ਦੀ ਜੰਗ ਹੈ
ਸੁਬਹਾ ਤੋਂ ਸ਼ਾਮ ਤੱਕ ਦੀ
15 ਅਗਸਤ ਜਾਂ 26 ਜਨਵਰੀ ਨੂੰ
ਲਾਉਡ ਸਪੀਕਰਾਂ ‘ਤੇ ਉੱਚੀ ਉੱਚੀ
ਦੇਸ਼ ਭਗਤੀ ਦੇ ਗਾਣੇ ਵਜਾਉਣ ਨਾਲ
ਆਜ਼ਾਦੀ ਨਹੀਂ ਮਨਾ ਹੁੰਦੀ
ਆਜ਼ਾਦੀ ਤਾਂ ਅੱਜ ਵੀ ਗ਼ੁਲਾਮ ਹੈ
ਪਰ ਦੁਸ਼ਮਣ ਹੁਣ ਬਾਹਰ ਦੇ ਨਹੀਂ
ਘਰ ਦੇ ਹੀ ਨੇ
ਤੇ ਆਪਣੇ ਹੀ ਘਰ ਦਿਆਂ ਦੇ ਹੱਥੋਂ
ਰੋਜ਼ ਹੁੰਦਾ ਹੈ ਇਸ ਦਾ
ਬਲਾਤਕਾਰ!!!
-ਰੇਣੂ ਨੱਈਅਰ
Leave a Reply