ਅਜਾਇਬ ਘਰ ਦੀ ਇੱਕ ਨੁੱਕਰ ‘ਤੇ
ਸ਼ੀਸ਼ੇ ਦੇ ਇੱਕ ਬਕਸੇ ਦੇ ਵਿੱਚ
ਜ਼ਿੰਦਾ ਇੱਕ ਔਰਤ ਖੜ੍ਹੀ ਹੈ
ਲਹੂ ਲੁਹਾਨ
ਰੁੰਨੀਆਂ ਅੱਖਾਂ
ਪਾਟੇ ਲੀੜੇ
ਕੋਲ ਇਕ ਪੋਥੀ
ਬੜੀ ਪੁਰਾਣੀ
ਉਸੇ ਵਰਗੀ
ਪਤਾ ਲੱਗਾ ਜਦ ਇਹ ਪੁਛੱਣ ‘ਤੇ
ਇਹ ਸੀ ਸੋਹਣੀ ਨਾਰ ਸੁਨੱਖੀ
ਆਈ ਸੀ ਚੋਲਾ ਪਾ ਤਿੰਨ ਰੰਗਾ
ਪਰ ਧਰਮ ਦੇ ਧੱਕੇ ਚੜ੍ਹ ਗਈ
ਭ੍ਰਿਸ਼ਟਾਚਾਰ ਦੇ ਰੋੜੇ ਖਾਂਦੀ
ਲਾਪਰਵਾਹ ਸਰਕਾਰਾਂ ਦੇ ਹੱਥ
ਨੇਤਾ
ਕਲਾਕਾਰਾਂ ਦੇ ਹੱਥ
ਵਿਕੇ ਕਲਮਕਾਰਾਂ ਦੇ ਹੱਥ
ਘੁੰਮਦੀ ਜਾਂਦੀ
ਬਚਦੀ ਬਚਾਉਂਦੀ
ਇਹਦੇ ਹੱਥ ਵਿਚ ਸੰਵਿਧਾਨ ਹੈ
ਇਹ ‘ਆਜ਼ਾਦੀ’ ਭਾਰਤ ਦੀ ਹੈ
ਤੇ ਸਾਡਾ ਭਾਰਤ ਮਹਾਨ ਹੈ…
-ਗੁਰਪ੍ਰੀਤ ਮਾਨ
Leave a Reply