ਜੇ ਮਨ ਵਿੱਚ ਸੀ ਨਹੀਂ ਕੋਈ ਲਬਾਂ ‘ਤੇ ਕਿਉਂ ਗਿਲਾ ਆਇਆ।
ਵਜ੍ਹਾ ਫਿਰ ਕਿ ਜੋ ਤੇਰੇ ਮੇਰੇ ਵਿੱਚ ਇਹ ਫ਼ਾਸਲਾ ਆਇਆ।
ਜ਼ਮੀਨੋਂ ਫ਼ਲਕ ਤੱਕ ਉੱਡ ਕੇ ਗਿਆ ਜ਼ਖ਼ਮੀ ਪਰਾਂ ਦੇ ਨਾਲ,
ਤੇ ਉਸਨੂੰ ਦੇਖ ਕਿੰਨੇ ਹੀ ਦਿਲਾਂ ਵਿੱਚ ਹੌਂਸਲਾ ਆਇਆ।
ਉਨ੍ਹਾਂ ਨੇ ਬੀਜ ਨ੍ਹੇਰੇ ਦੇ ਬੜੇ ਰਾਹ ਵਿੱਚ ਖਿਲਾਰੇ ਸੀ,
ਸਿਤਾਰਾ ਪਰ ਮੇਰੇ ਮੱਥੇ ਦਾ ਅੰਬਰ ਝਿਲਮਿਲਾ ਆਇਆ।
ਨਹੀਂ ਨਾਮੋਂ ਨਿਸ਼ਾਂ ਬਾਕੀ ਹਨ੍ਹੇਰਾ ਦੂਰ ਹੋਣਾ ਸੀ,
ਜਗਾ ਕੇ ਜ਼ਖਮ ਪੈਰਾਂ ਦੇ ਹੈ ਦੇਖੋ ਕਾਫ਼ਿਲਾ ਆਇਆ।
ਉਹ ਪੱਥਰ ਵਾਂਗ ਮੂਰਤ ਸੀ,ਨਾ ਹਰਕਤ ਜਿਸਮ ਵਿੱਚ ਕੋਈ,
ਮੇਰਾ ਇੱਕ ਦਰਦ ਭਰਿਆ ਗੀਤ ਉਸਦਾ ਦਿਲ ਹਿਲਾ ਆਇਆ।
-ਅਮਰਜੀਤ ਕੌਰ ਅਮਰ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply