ਨਾਲ ਮਿਹਨਤ ਕੰਮ ਕਰਨਾ ਦੋਸ਼ ਜਾਂ ਤੋਹਮਤ ਨਹੀਂ।
ਬੈਠ ਕੇ ਵਿਹਲੇ ਕਦੇ ਵੀ ਬਣ ਸਕੀ ਕਿਸਮਤ ਨਹੀਂ।
ਆ ਗਈ ਔਖੀ ਘੜੀ ਵੀ ਜ਼ਿੰਦਗੀ ਵਿੱਚ ਜੇ ਕਦੇ,
ਇਹ ਨਾ ਸਮਝੀ ਕੋਲ ਮੇਰੇ ਹੌਸਲਾ ਹਿੰਮਤ ਨਹੀਂ।
ਸੋਚ ਜਿਸਦੀ ਵਿੱਚ ਕਦੇ ਅਹਿਸਾਸ ਨਾ, ਜਜ਼ਬਾਤ ਨਾ,
ਦੌੜਦਾ ਬੇਸ਼ਕ ਲਹੂ ਪਰ ਹੋ ਰਹੀ ਹਰਕਤ ਨਹੀਂ ।
ਰਹਿ ਨਾ ਚੁੱਪ ਤੂੰ ਜ਼ੁਲਮ ਸਾਹਵੇਂ ਨਾਅਰਾ ਬਣ,ਆਵਾਜ਼ ਕਰ,
ਬੋਲ ਖਰਵੇਂ ਲਫ਼ਜ਼ ਬੇਸ਼ਕ ਇਹ ਤੇਰੀ ਆਦਤ ਨਹੀਂ।
ਦੁੱਖ ਕਿਸੇ ਇਨਸਾਨ ਦਾ ਵੰਡਾ ਤਾਂ ਸਕਦੀ ਹੈ ‘ ਅਮਰ ‘,
ਦਿਲ ਦੁਖਾਵਾਂ ਮੈਂ ਕਿਸੇ ਦਾ ਇਹ ਮੇਰੀ ਫ਼ਿਤਰਤ ਨਹੀਂ।
-ਅਮਰਜੀਤ ਕੌਰ ਅਮਰ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply