ਨਫ਼ਰਤਾਂ ਇੱਕ ਦਿਨ ਦਿਲਾਂ ਵਿੱਚੋਂ ਮਿਟਾਵਾਂਗੇ ਹਜ਼ੂਰ ।
ਦੇਖਣਾ ਵਿਹੜੇ ਦਿਲਾਂ ਦੇ ਮੋਹ ਉਗਾਵਾਂਗੇ ਹਜ਼ੂਰ ।
ਇਹ ਨਜ਼ਰ ਆਉਂਦੇ ਜੋ ਪਹਿਰੇ ਪਾਰ ਸਰਹੱਦ ਦੇ ਅਜੇ,
ਮਿਟਣਗੇ ਸਾਰੇ ਕਦੇ ਰੋਕਾਂ ਹਟਾਵਾਂਗੇ ਹਜ਼ੂਰ।
ਬਾਲ ਹੱਸਣਗੇ ਤਾਂ ਸਾਡੇ ਫੇਰ ਹੱਸਣਗੇ ਨਸੀਬ,
ਰੋਂਦੇ ਹਰ ਇੱਕ ਬਾਲ ਨੂੰ ਆਪਾਂ ਹਸਾਵਾਂਗੇ ਹਜ਼ੂਰ।
ਹੋਣਗੇ ਇਹ ਦੂਰ ਇੱਕ ਦਿਨ ਫ਼ਾਸਲੇ ਮਿਟ ਜਾਣਗੇ,
ਦੋ ਦਿਲਾਂ ਵਿਚਕਾਰ ਮੋਹ ਦਾ ਪੁਲ ਬਣਾਵਾਂਗੇ ਹਜ਼ੂਰ।
ਆਉਣਗੀਆਂ ਬਰਕਤਾਂ ਤੇ ਰਹਿਮਤਾਂ ਵਿਹੜੀਂ ਸਦਾ,
ਰੁੱਖ ਵੀ ਤੇ ਕੁੱਖ ਵੀ ਆਪਾਂ ਬਚਾਵਾਂਗੇ ਹਜ਼ੂਰ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply