ਆਪਣੀ ਬੋਲੀ, ਆਪਣਾ ਮਾਣ

The Real Reason Why Legend Died / ਸਿੱਧੂ ਮੂਸੇਵਾਲਾ ਦੀ ਕਿਤਾਬ

ਅੱਖਰ ਵੱਡੇ ਕਰੋ+=

The Real Reason Why Legend Died. SIDHU MOOSEWALA The Untold Story By MANJINDER MAKHA

The Real Reason Why Legend Died. SIDHU MOOSEWALA The Untold Story By MANJINDER MAKHA
The Real Reason Why Legend Died. SIDHU MOOSEWALA The Untold Story By MANJINDER MAKHA

ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲੇ ਦੇ ਤੁਰ ਜਾਣ ਬਾਅਦ ਉਸ ਦੀ ਜ਼ਿੰਦਗੀ ਦੀ ਕਹਾਣੀ ਮੇਰੀ ਸੁਰਤ ‘ਚ ਉਸੇ ਸਮੇਂ ਘੁੰਮਣ ਲੱਗੀ ਸੀ ਜਦੋਂ ਉਹ ਹਾਲੇ ਹਵੇਲੀ ਅੰਦਰ ਲਾਸ਼ ਬਣਿਆ ਪਿਆ ਸੀ ਤੇ ਪੈਂਦੇ ਵੈਣਾ ਵਿੱਚੋਂ ਉਹ ਸਭ ਘਟਨਾਵਾਂ ਜੋ ਮੈਂ ਉਸਦੇ ਨਾਲ ਰਹਿੰਦਿਆਂ ਅੱਖੀਂ ਵੇਖੀਆਂ, ਉਸ ਨਾਲ ਜੁੜੇ ਵਿਵਾਦਾਂ ਦੇ ਪਿੱਛੇ ਦੇ ਕਾਰਨ ਜੋ ਉਸਨੇ ਮੇਰੇ ਮੋਢੇ ‘ਤੇ ਹੱਥ ਰੱਖ ਖੇਤ ਦੀਆਂ ਪਹੀਆਂ ‘ਤੇ ਤੁਰਦਿਆਂ ਆਪ ਦੱਸੇ ਜਿਵੇਂ ਉਹ ਜਾਣਦਾ ਹੋਵੇ ਕਿ ਉਸਦੀ ਕਹਾਣੀ ਮੇਰੀ ਕਲਮ ਦੇ ਹਿੱਸੇ ਆਵੇਗੀ।

ਉਸ ਦੇ ਜਾਣ ਬਾਅਦ ਲਹੂ ਨਾਲ ਲਿਬੜੇ ਵਰਕੇ ਮੇਰੇ ਖੋਪੜ ‘ਚ ਇੱਕਠੇ ਹੋਣ ਲੱਗੇ, ਲਹੂ ਨਾਲ ਭਿੱਜੇ ਇਹ ਸਫ਼ੇ ਮੈਨੂੰ ਹੀ ਇੱਕਠੇ ਕਰਨੇ ਪੈਣੇ ਸਨ ਕਿਉਂਕਿ ਮੈਂ ਉਸਦੀ ਛੋਟੀ ਜ਼ਿੰਦਗੀ ਦੀ ਕਹਾਣੀ ਦਾ ਸੂਤਰਧਾਰ ਸਾਂ। ਹਾਂ, ਬੇਸ਼ਕ ਉਸ ਦੇ ਨਾਲ ਹੋਰ ਬਹੁਤ ਲੋਕ ਜੁੜੇ ਸਨ ਪਰ ਜਿਸ ਤਰ੍ਹਾਂ ਮੈਂ ਸਭ ਵੇਖ ਰਿਹਾ ਸਾਂ ਇਹ ਸਭ ਕੁੱਝ ਕੁਦਰਤੀ ਸੀ ਪਰ ਇਹ ਐਨਾ ਸੌਖਾ ਨਹੀਂ ਸੀ ਕਿ ਮੈਂ ਉਸਦੀ ਕਹਾਣੀ ਨਾਲ ਇਨਸਾਫ਼ ਕਰ ਸਕਾਂ।

ਉਹ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਵੱਡਾ ਮਨੁੱਖ ਹੋਇਆ ਹੈ। ਉਹ ਦੁਨੀਆਂ ਦਾ ਸਭ ਤੋਂ ਮਸ਼ਹੂਰ ਪੰਜਾਬੀ ਜਿਸ ਦੇ ਕਤਲ ਤੋਂ ਬਾਅਦ ਉਸ ਦੀ ਅਪਰੋਚ ਦਾ ਪਤਾ ਚੱਲਿਆ। ਉਸ ਦੇ ਕਤਲ ਦੇ ਕਾਰਨਾਂ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ। ਉਹ ਸਭ ਘਟਨਾਵਾਂ, ਕਿੱਸੇ ਲਿਖਣ ਤੋਂ ਪਹਿਲਾਂ ਮੈਨੂੰ ਹਜ਼ਾਰਾਂ ਵਾਰ ਸੋਚਣਾ ਪਿਆ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਸੱਚ ਲਿਖਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਤੇ ਮੈਂ ਇਹ ਕਿਤਾਬ ਲਿਖਣ ਸਮੇਂ ਹਰ ਰੋਜ਼ ਉਸ ਡਰ ਵਿੱਚੋਂ ਗੁਜ਼ਰਿਆ ਹਾਂ ਜਿਸਦੇ ਨਤੀਜੇ ਮੇਰੇ ਲਈ ਕਿਵੇਂ ਦੇ ਹੋ ਸਕਦੇ ਹਨ ਇਹ ਸੋਚਕੇ ਵੀ ਡਰ ਲੱਗਦਾ ਹੈ।

ਮੇਰੇ ਬਹੁਤ ਸਾਰੇ ਕਰੀਬੀਆਂ ਨੇ ਇਹ ਕੰਮ ਕਰਨ ਤੋਂ ਮਨਾ ਵੀ ਕੀਤਾ ਸੀ ਤੇ ਦੋਵੇਂ ਪਾਸੇ ਦੇ ਲੋਕਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਇਹ ਕਿਤਾਬ ਕੀਤੀ ਤਾਂ ਸਿੱਟੇ ਭੈੜੇ ਹੋਣਗੇ। ਉਹ ਲੋਕ ਸਿੱਧੂ ਦੇ ਪੱਖੀ ਤੇ ਵਿਰੋਧੀ ਹਨ ਤੇ ਵਿੱਚਕਾਰ ਮਨਜਿੰਦਰ ਮਾਖਾ ਸਿੱਧੂ ਦੇ ਲਹੂ ਨੂੰ ਸਿਆਹੀ ਬਣਾ “The real reason why legend died” ਲਿਖ ਰਿਹਾ ਸੀ। ਮੈਨੂੰ ਇੱਕ ਲੇਖਕ ਦਾ ਧਰਮ ਨਿਭਾਉਣਾ ਹੀ ਪੈਣਾ ਸੀ। ਮੈਨੂੰ ਸੱਚ ਲਿਖਣਾ ਹੀ ਪੈਣਾ ਸੀ। ਇਹ ਮੈਨੂੰ ਹੀ ਤਹਿ ਕਰਨਾ ਪੈਣਾ ਸੀ ਕਿ ਮੈਂ ਡਰਪੋਕ ਲੋਕਾਂ ਦੀ ਕਤਾਰ ਵਿੱਚ ਖੜਾ ਹੋਵਾਂ ਜਾਂ ਫਿਰ ਨਿਡਰ ਲੋਕਾਂ ਦਾ ਹਾਣੀ ਬਣਾ, ਮੈਂ ਤਮਾਮ ਉਮਰ ਡਰ ਦੇ ਮਾਰੇ ਇਹ ਕੰਮ ਨਾ ਕਰਨ ਦਾ ਸ਼ਿਕਵਾ ਨਹੀਂ ਸੀ ਝੱਲ ਸਕਦਾ।

ਸੋ ਪੂਰੇ ਦੋ ਸਾਲ ਤੇ ਤਿੰਨ ਮਹੀਨੇ ਦੇ ਖੋਜ ਕਾਰਜ ਤੋਂ ਬਾਅਦ ਇਹ ਕਿਤਾਬ ਮੁਕੰਮਲ ਹੈ ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਜਾ ਉਸਦਾ ਵਿਰੋਧ ਕਰਨ ਵਾਲਿਆਂ ਦੇ ਹੱਥਾਂ ਵਿੱਚ ਹੈ ਤਾਂ ਜੋ ਉਹ ਪੜ੍ਹ ਸਕਣ, ਹਰ ਕਹਾਣੀ ਦੇ ਪਿੱਛੇ ਦੀ ਕਹਾਣੀ ਜਿਸ ਬਾਰੇ ਉਹ ਜਾਨਣਾ ਚਾਹੁੰਦੇ ਹਨ।

ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਸ ਪੁਸਤਕ ਦੀ ਅਲੋਚਨਾ ਸਾਰਥਕ ਹੋਵੇਗੀ ਤੇ ਤੱਥਾਂ ਦੇ ਅਧਾਰ ‘ਤੇ ਹੋਵੇਗੀ। ਮੈਂ ਸਭ ਤਰ੍ਹਾਂ ਦਾ ਵਿਰੋਧ ਤੇ ਪਿਆਰ ਝੱਲਣ ਲਈ ਤਿਆਰ ਹਾਂ। ਮੇਰਾ ਵਿਰੋਧ ਸੁਭਾਵਿਕ ਜਿਹੀ ਗੱਲ ਹੈ ਕਿਉਂਕਿ ਸੱਚ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ ਕਿ ਇਹ ਕਿਤਾਬ ਮੈਂ ਪੈਸਾ ਜਾਂ ਮਸ਼ਹੂਰ ਹੋਣ ਲਈ ਨਹੀਂ ਕੀਤੀ ਜੇਕਰ ਪੈਸੇ ਲਈ ਕਰਨੀ ਹੁੰਦੀ ਤਾਂ ਸਿੱਧੂ ਦੇ ਤੁਰ ਜਾਣ ਤੋਂ ਦੋ ਮਹੀਨੇ ਬਾਅਦ ਹੀ ਕਿਤਾਬ ਕਰਦਾ ਜਿਵੇਂ ਕਿ ਬਹੁਤ ਸਾਰੀਆਂ ਕਿਤਾਬਾਂ ਆਈਆਂ ਹਨ ਇਹ ਕਿਤਾਬ ਸ਼ੋਸ਼ਲ ਮੀਡੀਆ ਵਿੱਚੋਂ ਨਹੀਂ ਨਿਕਲੀ। ਇਸ ਅੰਦਰ ਉਹ ਸਭ ਕੁੱਝ ਹੈ ਜੋ ਮੈਂ ਸਿੱਧੂ ਦੇ ਨਾਲ ਰਹਿੰਦਿਆਂ ਵੇਖਿਆ ਤੇ ਹੰਢਾਇਆ ਹੈ। ਇਹ ਮੇਰੀ ਨਿੱਜੀ ਖ਼ਿਆਲ ਨਹੀਂ ਇਹ ਸੱਚ ਹੈ। ਸੋ ਕਿਤਾਬ ਪੜ੍ਹਨ ਤੋਂ ਬਾਅਦ ਹੀ ਟੀਕਾ ਟਿੱਪਣੀ ਕਰਨੀ ਬਾਕੀ ਸਮਾਂ ਸਮਰੱਥ ਹੈ, ਜੇਕਰ ਮੇਰੇ ਦੁਆਰਾ ਕੀਤਾ ਗਿਆ ਕੰਮ ਤੱਥਾਂ ਦੇ ਅਧਾਰ ‘ਤੇ ਹੋਇਆ ਤਾਂ ਇਹ ਪਾਠਕਾਂ ਵਿੱਚ ਬਣੀ ਰਹੇਗੀ ਨਹੀਂ ਸਮਾਂ ਪੈ ਕੇ ਆਪਣੇ ਆਪ ਕਿਤਾਬਾਂ ਦੀਆਂ ਸਟਾਲਾਂ ਤੋਂ ਗਾਇਬ ਹੋ ਜਾਵੇਗੀ। ਫ਼ਿਲਹਾਲ ਮੇਰੇ ਲਈ ਖ਼ੁਸ਼ੀ ਦੇ ਨਾਲ-ਨਾਲ ਇਹ ਬਹੁਤ ਮਾਨਸਿਕ ਤਣਾਅ ਦਾ ਸਮਾਂ ਹੈ ਪਰ ਲਾਲ ਸਿੰਘ ਦਿਲ ਜਿਵੇਂ ਕਹਿੰਦਾ ਹੈ-

The Real Reason Why Legend Died. SIDHU MOOSEWALA The Untold Story By MANJINDER MAKHA

ਜੋ ਲੜਨਾ ਨਹੀਂ ਜਾਣਦੇ
ਜੋ ਲੜਨਾ ਨਹੀਂ ਚਾਹੁੰਦੇ
ਉਹ ਗੁਲਾਮ ਬਣਾ ਲਏ ਜਾਂਦੇ ਹਨ

ਤੁਹਾਡੇ ਹੱਥਾਂ ਵਿੱਚ ਇਹ ਕਿਤਾਬ ਦਿੰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਭ ਮੇਰਾ ਸਾਥ ਦਿਉਂਗੇ।

✍️ਮਨਜਿੰਦਰ ਮਾਖਾ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com