ਕਵਿਤਾ: ਪਰਿਵਾਰ ਵਿਛੋੜਾ
ਕਵੀ: ਤਨਵੀਰ
ਪੁਸਤਕ: ਕੋਈ ਸੁਣਦਾ ਹੈ ਵਿਚੋਂ
ਦਾਦੀ ਆਖਿਆ ਕਰਦੀ ਸੀ
ਪੁੱਤ ਕੁੱਤੇ ਨੂੰ ਰੋਟੀ ਪਾਇਆ ਕਰ
ਝੋਲੀ ਬਾਹਰੇ ਮੰਗਤੇ ਹੁੰਦੇ ਆ ਇਹ
ਬੇਜ਼ੁਬਾਨੇ ਹੁੰਦੇ ਆ ਵਿਚਾਰੇ ਦਰਵੇਸ਼
ਕਦੇ ਆਖਦੀ ਪੁੱਤ ਖੇਤ ਗੇੜਾ ਮਾਰਿਆ ਕਰ
ਵਰ ਦਿੰਦੈ ਖੇਤ
ਸਾਰੀਆਂ ਵੱਟਾਂ ਉੱਤੋਂ ਦੀ ਗੇੜਾ ਦੇ ਕੇ ਆਇਆ ਕਰ
ਖੇਤ ਮਾਣ ਕਰਦੈ ਵੀ ਮੇਰਾ ਮਾਲਕ ਐ
ਨਾਲੇ ਪੁੱਤ ਖੇਤੋਂ ਖ਼ਾਲੀ ਹੱਥ ਨਾ ਮੁੜੀਏ
ਭਾਵੇਂ ਖੱਬਲ ਤੋੜ ਕੇ ਜੇਬ ‘ਚ ਪਾ ਲਈਏ
ਨਹੀਂ ਤਾਂ ਓਧਰ ਜਾਂਦਾ ਏ ਖੇਤ
ਬਈ ਮੇਰਾ ਮਾਲਕ ਖ਼ਾਲੀ ਹੱਥ ਮੁੜ ਗਿਐ
ਉਹ ਰੋਜ਼ ਪੰਛੀਆਂ ਨੂੰ ਚੋਗ ਪਾਉਂਦੀ
ਜੇ ਕਦੇ ਲੇਟ ਹੋ ਜਾਂਦੀ
ਇਕ ਮੋਰਨੀ ਬਨੇਰੇ ‘ਤੇ ਆ ਕੂਕਣ ਲੱਗਦੀ
ਮੈਂ ਹੌਲੀ-ਹੌਲੀ ਪੌੜੀ ਚੜ੍ਹਦਾ
ਜਾ ਛੱਤ ‘ਤੇ ਮੂੰਹ ਕੱਢਦਾ
ਚੋਗ ਚੁਗਦੇ ਪੰਛੀ ਛੋਟੀ ਜਿਹੀ ਉਡਾਰੀ ਭਰਦੇ
ਫੇਰ ਛੱਤ ‘ਤੇ ਉੱਤਰ ਆਉਂਦੇ
ਮੈਂ ਟੋਕਰਾ ਲੈ ਚਿੜੀਆਂ ਫੜ੍ਹਦਾ
ਦਾਦੀ ਹਰ ਵਾਰ ਛੁਡਾ ਦਿੰਦੀ
ਉਹ ਘਰੇ ਲੱਗੇ ਨਿੰਮ ਦੀ ਟਾਹਣੀ ਨਹੀਂ ਸੀ ਤੋੜਨ ਦਿੰਦੀ
ਦਾਦਾ ਰੋਟੀ ਖਾਂਦਾ
ਭੋਰ-ਭੋਰ ਚਿੜੀਆਂ ਨੂੰ ਪਾਉਂਦਾ
ਪਾਉਣੀ ਕਦੇ ਨਾ ਭੁੱਲਦਾ
ਉਹ ਮੱਝਾਂ ਬਾਰੇ ਘਰ ਦੇ ਜੀਆਂ ਵਾਂਗ ਗੱਲਾਂ ਕਰਦਾ
ਹਰੇਕ ਪਸ਼ੂ ਦੇ ਸੁਭਾਅ ਦੀ ਬਰੀਕ ਸਮਝ ਰੱਖਦਾ
ਅੱਜ ਮੇਰੇ ਪਰਿਵਾਰ ਦੇ ਸਿਰਫ਼ ਪੰਜ ਮੈਂਬਰ ਨੇ
ਸਾਡਾ ਪਰਿਵਾਰ ਬਹੁਤ ਵੱਡਾ ਸੀ।
tanveer kavita tanveer poetry, tanveer shayari, tanveer poetry status, tanveer poetry in Punjabi language ਤਨਵੀਰ ਦੀ ਕਵਿਤਾ ਦਾਬ ਕਵਿਤਾ ਤਨਵੀਰ ਤਨਵੀਰ ਕਵਿਤਾ ਦਾਬ ਪੰਜਾਬੀ ਕਵਿਤਾ ਤਨਵੀਰ ਤਨਵੀਰ ਪੰਜਾਬੀ ਕਵਿਤਾ
#punjabipoetry Parivar Vichhoda | Tanveer | ਪਰਿਵਾਰ ਵਿਛੋੜਾ। ਤਨਵੀਰ । ਪੰਜਾਬੀ ਕਵਿਤਾ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply