ਇੱਕ ਮੁਲਾਕਾਤ । ਬਾਪੂ ਜਸਵੰਤ ਕੰਵਲ ਨਾਲ। ਮੁਲਾਕਾਤੀ – ਜੱਸੀ ਬਰਾੜ

ਪੁੱਛਦੇ ਪਛਾੳੁਂਦੇ ਮੈਂ ਤੇ ਮੇਰੇ ਦੋ ਦੋਸਤ ਸਤਵਿੰਦਰ ਚਾਹਲ ਅਤੇ ਦਿਲਬਾਗ ਚਾਹਲ ੳੁੱਘੇ ਨਾਵਲਕਾਰ ਬਜ਼ੁਰਗ ਬਾਪੂ ਜਸਵੰਤ ਕੰਵਲ ਨੂੰ ਮਿਲਣ ਪਿੰਡ ਢੁੱਡੀ ਕੇ (ਮੋਗਾ ਜ਼ਿਲ੍ਹਾ) ਜਾ ਪਹੁੰਚੇ। ਪਾਲੀ, ਪੂਰਨਮਾਸ਼ੀ, ਲਹੂ ਦੀ ਲੋਅ, ਤੌਸ਼ਾਲੀ ਦੀ ਹੰਸੋ , ਰਾਤ ਬਾਕੀ ਹੈ, ਸੱਚ ਨੂੰ ਫ਼ਾਸੀ ਤੇ ਹੋਰ ਅਣਗਿਣਤ ਨਾਵਲ ਦਿਮਾਗ ‘ਚ ਘੁੰਮਣ ਲੱਗੇ । ੲਿਹਨਾਂ ਨਾਵਲਾਂ ਦੇ ਰਚਣਹਾਰੇ ਨੂੰ ਮਿਲਣ ਦਾ ਲੋਹੜੇ ਦਾ ਚਾਅ ਚੜ੍ਹ ਰਿਹਾ ਸੀ । ਜਦੋਂ ਘਰ ਅੱਗੇ ਕਾਰ ਜਾ ਕੇ ਰੁਕੀ ਤਾਂ ਦਿਲ ਦੀ ਧੜਕਣ ਤੇਜ਼ ਹੋ ਗੲੀ । ੲਿੱਕ ਡਰ ਜਿਹਾ ਵੀ ਸੀ ਕਿ ਪਤਾ ਨਹੀਂ ਅੱਗੋਂ ਕਿਵੇਂ ਸੁਭਾਅ ਹੋਵੇਗਾ।

ਨਾਵਲਕਾਰ ਜਸਵੰਤ ਸਿੰਘ ਕੰਵਲ ਆਪਣੀ ਸਾਥਣ ਡਾ. ਜਸਵੰਤ ਕੌਰ ਦੀ ਤਸਵੀਰ ਨਾਲ
ਬਾਪੂ ਜੀ, ਘਰ ਦਾ ਬਾਹਰਲਾ ਗੇਟ ਬੰਦ ਕਰ ਰਹੇ ਸੀ, ਸ਼ਾੲਿਦ ਕਿਤੇ ਬਾਹਰ ਘੁੰਮਣ ਜਾ ਰਹੇ ਸੀ ਜਾਂ ਫਿਰ ਸੱਥ ‘ਚ ਬੈਠਣ ਜਾ ਰਹੇ ਸੀ। ਬਾਪੂ ਜਸਵੰਤ ਕੰਵਲ ਜੀ ਨੂੰ ਬਜ਼ੁਰਗ ਕਹਿਣਾ ੳੁਹਨਾਂ ਦੀ ਤੌਹੀਨ ਹੋਵੇਗੀ। ਜ਼ਿੰਦਗੀ ਦੇ 100ਵੇਂ ਅੰਕ ‘ਤੇ ਪਹੁੰਚਦਿਅਾਂ ਵੀ ੳੁਹਨਾਂ ਦੇ ਹੱਡਾਂ ‘ਚ ਨੌਜਵਾਨਾਂ ਵਾਲਾ ਜੋਸ਼ ੲੇ।
ਅਸੀਂ ਕਾਰ ੲਿੱਕ ਪਾਸੇ ਲਾ ੳੁੱਤਰ ਕੇ ੳੁਹਨਾਂ ਕੋਲ ਗੲੇ ਤਾਂ ਦੇਖਿਅਾ ਕਿ ੲਿੱਕ ਹੱਥ ‘ਚ ਅਖ਼ਬਾਰ ਤੇ ਲਾਲ ਫੁੱਲ ਫੜਿਅਾ ਸੀ, ਸ਼ਾੲਿਦ ਡਿੱਗਿਅਾ ਚੁੱਕਿਅਾ ਹੋਵੇਗਾ, ਕਿੳੁਂ ਕਿ ੳੁਹ ਕੋਮਲ ਹੱਥ ਫੁੱਲ ਲਹੂ ਲੁਹਾਨ ਕਰਨ ਵਾਲੇ ਨਹੀਂ ਸਨ। ਦੂਜੇ ਹੱਥ ਨਾਲ ਪੋਲੇ ਜੇਹੇ ਖੂੰਡੀ ਫੜੀ ਹੋੲੀ ਸੀ। ਅਸੀਂ ਜਮਾਂ ਕੋਲ ਜਾ ਦੱਸਿਅਾ ਕਿ ਬਾਪੂ ਜੀ ਮਿਲਣ ਅਾੲੇ ਅਾ ਤਹਾਨੂੰ। ੳੁਹ ਕਹਿੰਦੇ, “ਅਾੳੁ, ਜੀ ਅਾੲਿਅਾਂ ਨੂੰ, ਪਹਿਲਾਂ ਦੱਸੋ ਕੀ ਸੇਵਾ ਕਰਾਂ ਤੁਹਾਡੀ ? ਚਲੋ ਅਾਪਾਂ ਦੂਸਰੀ ਕੋਠੀ ਚੱਲਦੇ, ਬੈਠਦੇ ਅਾ ੳੁੱਥੇ…” ਸਾਡੇ ਮਨ ‘ਚ ਸੀ ਕਿ ਕਿੱਥੇ ਤਕਲੀਫ਼ ਦੇਣੀ ੳੁਹਨਾ ਨੂੰ, ੲਿੱਥੇ ਹੀ ਬੈਠ ਜਾਨੇ ਅਾਂ। ਬਾਪੂ ਜੀ ਵੀ ਸੌਖਿਅਾ ਹੀ ਮੰਨ ਗੲੇ। ਸਾਡੇ ਕਹਿਣ ‘ਤੇ ਬਾਬਾ ਜੀ ੳੁਸੇ ਘਰ ਦਾ ਗੇਟ ਖੋਲਣ ਲੱਗੇ ਤੇ ਘਰ ‘ਚ ਦਾਖ਼ਲ ਹੋ ਗੲੇ ਅਸੀਂ। ਬਹੁਤ ਸ਼ਾਂਤ ਮਾਹੌਲ ਸੀ। ੳੁਹਨਾਂ ਨੇ ਕਮਰੇ ਦਾ ਦਰਵਾਜ਼ਾ ਦੋ ਤਿੰਨ ਵਾਰ ਖੜਕਾੲਿਅਾ। ਅੰਦਰੋਂ ੲਿੱਕ ਕੁੜੀ ਨੇ ਦਰਵਾਜ਼ਾ ਖੋਲਿਅਾ। ਅਸੀਂ ਸਤਿ ਸ਼੍ਰੀ ਅਕਾਲ ਬੁਲਾੲੀ ਤੇ ਬਾਪੂ ਜੀ ਨੇ ਵੇਰਵਾ ਦੱਸਦੇ ਕਿਹਾ ਕਿ ੲੇਹ ਮੇਰੀ ਪੋਤ ਨੂੰਹ ੲੇ। ਕਿਸੇ ੲਿਮਤਿਹਾਨ ਦੀ ਤਿਅਾਰੀ ਕਰਦੀ ੲੇ। ਅੰਦਰਲੀ ਕੋਠੀ ਸ਼ੋਰ ਹੁੰਦਾ ਤੇ ੲਿੱਧਰ ਪੜ੍ਹਨ ਲੲੀ ਅਾ ਜਾਂਦੀ ੲੇ ।
ਰਸਮੀ ਗੱਲਬਾਤ ਤੋਂ ਬਾਦ ਬਾਪੂ ਜੀ ਡਾ.ਜਸਵੰਤ ਗਿੱਲ ਦੀਅਾਂ ਗੱਲਾਂ ਕਰਨ ਲੱਗੇ। ੳੁਹਨਾਂ ਦੇ ਦਿਲ ਵਿਚਲੀ ਮੁਹੱਬਤ ਅਾਪ ਮੁਹਾਰੇ ਬੋਲਣ ਲੱਗੀ। ੳੁਹਨਾਂ ਨੇ ਕਿਹਾ ਕਿ ਡਾ. ਜਸਵੰਤ ਕੌਰ ਦੇ ੲਿਸ਼ਕ ਨੇ ਮੈਨੂੰ ਅਵਾਰਾ ਹੋਣ ਤੋਂ ਬਚਾ ਲਿਅਾ। ਜਸਵੰਤ ਮੇਰੇ ਤੋਂ ਸਿਅਾਣੀ ਸੀ, ਸਮਝਦਾਰ ਸੀ। ੳੁਹਦੇ ੲਿਸ਼ਕ ਅੱਗੇ ਮੈਂ ਬੇਵੱਸ ਹੋ ਗਿਅਾ ਸੀ ਤੇ ਵਿਅਾਹਿਅਾ ਹੋ ਕੇ ਵੀ ੳੁਹਨੂੰ ਮਹਿਬੂਬ ਵਜੋਂ ਅਪਣਾ ਲਿਅਾ ਸੀ। ੲਿਹ ਬਾਹਰਲਾ ਮਕਾਨ ਮੈਂ ੳੁਹਦੇ ਲੲੀ ਹੀ ਪਾ ਕੇ ਦਿੱਤਾ ਸੀ। ਅੈਂਵੇ ਲੱਗ ਰਿਹਾ ਸੀ ਜਿਵੇਂ ਕੋੲੀ ਨੌਜਵਾਨ ੲਿਸ਼ਕ ਕਮਾ ਕੇ ਫਿਰ ਰੂਹਾਂ ਤੱਕ ਵਸਾ ਕੇ ਮੁਹੱਬਤ ਭਰੀਅਾਂ ਕਵਿਤਾਵਾਂ ਵਰਗੀਅਾਂ ਗੱਲਾਂ ਸੁਣਾ ਰਿਹਾ। ਮੁਹੱਬਤ ਦੇ ਡੂੰਘੇ ਅਰਥ ਡਾ. ਜਸਵੰਤ ਕੌਰ ਦੀ ਤਸਵੀਰ ਬਿਅਾਨ ਕਰ ਰਹੀ ਸੀ ਤੇ ਬਾਪੂ ਜੀ ਨੇ ਤਸਵੀਰ ਨਾਲ ਫੋਟੋ ਕਰਾਉਣ ਵੇਲੇ ਹੁੱਬ ਕੇ ਕਿਹਾ ਸੀ ਕਿ ਮੇਰੀ ਤੇ ਜਸਵੰਤ ਦੋਹਾਂ ਦੀ ੲਿੱਕ ਫੋਟੋ ਕੱਟ ਕੇ ਪਰਿੰਟ ਮੈਨੂੰ ਦੇ ਜਾੲਿੳੁ।”
ਨਾਵਲਕਾਰ ਜਸਵੰਤ ਸਿੰਘ ਕੰਵਲ ਮੁਲਾਕਾਤੀ ਜੱਸੀ ਬਰਾੜ ਨਾਲ
ਗੱਲਾਂ ਕਰ ਹੀ ਰਹੇ ਸੀ ਕਿ ਬਾਪੂ ਜੀ ਦੀ ਪੋਤ-ਨੂੰਹ ਚਾਹ ਲੈ ਅਾੲੇ। ਅਸੀਂ ਚਾਹ ਪੀਤੀ। ਬਾਪੂ ਜੀ ਚਾਹ ਨਾਲ ਕਾਲੇ ਛੋਲੇ ਖਾ ਰਹੇ ਸਨ। ਸ਼ਾੲਿਦ ਸਿਹਤਮੰਦ ਹੋਣ ਦਾ ੲਿਹੀ ਰਾਜ਼ ਹੋਵੇ ਕਿ ਬਿਸਕੁਟ, ਭੁਜੀਅਾ ਛੱਡ ੳੁਹਨਾਂ ਕਾਲੇ ਛੋਲਿਅਾਂ ਦੀ ਮੁੱਠੀ ਭਰ ਲੲੀ ਸੀ।
ਬਾਪੂ ਜੀ ਦਾ ਕਿਤਾਬਾਂ ਵਾਲਾ ਕਮਰਾ ਦੇਖਿਅਾ। ਕਮਰੇ ‘ਚ ਬੈਂਡ ਦੇ ਨਾਲ ਕੁਰਸੀ ‘ਤੇ ਗੱਦੀ ੳੁੱਪਰ ‘ਵੰਗਾਰ’ ਰਸਾਲੇ ਦਾ ਨਵੰਬਰ ਅੰਕ ਪਿਅਾ ਸੀ ਤੇ ਬੈਂਡ ਦੇ ਪਿੱਛੇ ਮੇਜ਼ ‘ਤੇ ਚਾਰ ਅੈਨਕਾਂ ਤੇ ੲਿੱਕ ਲੈਟਰ ੲਿਨਵੈਲਪ (ਚਿੱਠੀ ਪਾਉਣ ਵਾਲਾ ਲਿਫ਼ਾਫ਼ਾ) ਪਿਅਾ ਸੀ। ਕਿਤਾਬਾਂ ਨਾਲ ਅਲਮਾਰੀ ਭਰੀ ਪੲੀ ਸੀ ਤੇ ੲਿੱਕ ਟੇਬਲ ‘ਤੇ ਕਿੰਨੀਅਾਂ ਸਾਰੀਅਾਂ ਕਿਤਾਬਾਂ ਚਿਣੀਅਾਂ ਪੲੀਅਾਂ ਸੀ।
ਬਾਪੂ ਜੀ ਗੱਲ ਕਰਦੇ-ਕਰਦੇ ਕਦੇ-ਕਦੇ ਗੱਲ ਭੁੱਲ ਜਾਂਦੇ ਤੇ ਕੲੀ ਵਾਰ ੲਿੱਕੋ ਗੱਲ ਕਿੰਨੇ ਵਾਰ ਦੁਹਰਾ ਦਿੰਦੇ। ਥੋੜ੍ਹਾ ੳੁੱਚੀ ਸੁਣਦਾ ਸੀ। ਕੰਨਾਂ ‘ਤੇ ਹੱਥ ਰੱਖ ਕਹਿੰਦੇ ਸੀ ਕਿ ਹੋਰ ਕੋੲੀ ਤਕਲੀਫ਼ ਨਹੀਂ। ਕੰਨ ਜਵਾਬ ਦੇ ਗੲੇ ਨੇ। ਮੋਗੇ ਡਾਕਟਰ ਨੂੰ ਦਿਖਾਵਾਂਗੇ। ਸ਼ਾੲਿਦ ੳੁਮਰ ਕਰਕੇ ਬੰਦ ਹੋ ਰਹੇ ਨੇ।
ਬਾਪੂ ਜੀ ਗੱਲਾਂ ਯਾਦ ਕਰ-ਕਰ ਸੁਣਾੳੁਂਦੇ ਰਹੇ ਤੇ ਵਾਰ-ਵਾਰ ਪੁੱਛਦੇ ਰਹੇ ਕਿ ਦੱਸੋ ਤੁਹਾਡੀ ਹੋਰ ਕੀ ਸੇਵਾ ਕਰਾਂ। ਮੇਰੇ ਹੱਥ ਪਾੲਿਆ ਕੜਾ ਫੜ ਕੇ ਨਾਮ ਪੜ੍ਹਨ ਲੱਗੇ। ਕਹਿੰਦੇ ਅੱਛਾ ਜੱਸੀ ਲਿਖਿਅਾ। ਫਿਰ ਕੁਛ ਸੋਚਣ ਲੱਗ ਗੲੇ। ਕਦੇ-ਕਦੇ ਮੂੰਹ ‘ਚ ਕੁਛ ਬੁੜਬੜਾੳੁਂਦੇ ਵੀ ਸਨ।
ਘੰਟੇ ਕੁ ਬਾਅਦ ਕਹਿੰਦੇ ਕਿ ਅਾਜੋ ਅੰਦਰਲੀ ਕੋਠੀ ਚੱਲੀੲੇ। ਅਸੀਂ ਬਾਪੂ ਜੀ ਨਾਲ ੳੁੱਧਰ ਵੱਲ ਚੱਲ ਪੲੇ। ਮੈਂ ਅੱਗੇ-ਅੱਗੇ ਚੱਲ ਰਹੀ ਸੀ ਤਾਂ ਬਾਪੂ ਕੰਵਲ ਕਹਿੰਦੇ ਕਿ ਤੁਸੀਂ ਤਾਂ ਅੈਂਵੇ ਅੱਗੇ ਜਾ ਰਹੇ ਹੋ ਜਿਵੇਂ ਪਹਿਲਾਂ ਹੀ ਘਰ ਦੀ ਪਛਾਣ ਹੋਵੇ ਤੇ ੲੇਨਾ ਕਹਿ ਕੇ ਹੱਸ ਪੲੇ। ਅੈਨੇ ਨੂੰ ਘਰ ਅਾ ਗਿਅਾ। ਘਰ ਕੋੲੀ ਨਹੀਂ ਦਿਸ ਰਿਹਾ ਸੀ। ਥੋੜ੍ਹੇ ਸਮੇਂ ਬਾਅਦ ਬਾਪੂ ਜੀ ਦਾ ੲਿੱਕ ਪੋਤਰਾ ਬਾਹਰ ਅਾੲਿਅਾ ਤੇ ੳੁਹਨਾਂ ਸਾਨੂੰ ਕੁਰਸੀਅਾਂ ਬੈਠਣ ਲੲੀ ਦਿੱਤੀਅਾਂ। ੳੁੱਥੇ ਬਗੀਚੀ ‘ਚ ਬੈਠ ਜਵਾਨ ਬਾਪੂ ਕੰਵਲ ਗੱਲਾਂ ਸੁਣਾੳੁਂਦੇ ਰਹੇ। ਮੈਨੂੰ ਸੰਬੋਧਿਤ ਕਰਕੇ ਕਹਿੰਦੇ, “ਕਵਿਤਾਵਾਂ ਲਿਖਦੇ ੳੁ, ਚੰਗੀ ਗੱਲ ਅਾ ਪਰ ਵਾਰਤਕ ਲਿਖਣ ਦੀ ਕੋਸ਼ਿਸ਼ ਕਰਿਅਾ ਕਰੋ.. ਛੋਟੀਅਾਂ ਛੋਟੀਅਾਂ ਕਹਾਣੀਅਾਂ ਲਿਖਣ ਦੀ ਕੋਸ਼ਿਸ਼ ਕਰਿਅਾ ਕਰੋ ਤੇ ਅਗਲੀ ਵਾਰ ਜਦ ਅਾੳੁਣਾ ਤਾਂ ਕਵਿਤਾਵਾਂ ਵਾਲੀ ਡਾੲਿਰੀ ਜ਼ਰੂਰ ਲੈ ਕੇ ਅਾੳੁਣਾ।” ੳੁਹਨਾਂ ਨੇ ਦੱਸਿਅਾ ਕਿ ਮੈਂ ਵਾਰਿਸ ਦੀ ਹੀਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਖ਼ਾਸਾ ਪ੍ਰਭਾਵਿਤ ਹਾਂ ਤੇ ੲੇਹੀ ਮੇਰੀ ਪ੍ਰੇਰਨਾ ਬਣੇ।
ਅਸੀਂ ਜਾਣ ਦੀ ੲਿਜ਼ਾਜ਼ਤ ਲੲੀ ਤਾਂ ਕਹਿੰਦੇ ਕਿ ਰੁਕ ਜੋ ਘੜੀ ਪਲ ਹੋਰ। ਅਸੀਂ ਦੁਬਾਰਾ ਜਲਦੀ ਮਿਲਣ ਦਾ ਵਾਅਦਾ ਕਰ ਕਿਹਾ ਕਿ ਬਾਪੂ ਜੀ ਤੁਸੀਂ ਬੈਠ ਜੋ, ਅਸੀਂ ਅਾਪ ਚਲੇ ਜਾਵਾਂਗੇ। ਗੜਕੇ ‘ਚ ਕਹਿੰਦੇ, “ਅੈਂਵੇ ਕਿਵੇਂ, ਮੈਂ ਤੋਰ ਕੇ ਅਾੳੂਗਾ।” ੳੁਹ ਸਾਡੇ ਨਾਲ ਫ਼ਿਰ ਤੋਂ ਅੰਦਰਲੇ ਤੋਂ ਬਾਹਰਲੇ ਘਰ ਵੱਲ ਚੱਲ ਪੲੇ। ਬਾਪੂ ਕੰਵਲ ਨੇ ਅੰਦਰਲੇ ਤੋਂ ਬਾਹਰਲੇ ਘਰ ਦੇ ਤਿੰਨ ਗੇੜੇ ਸਾਡੇ ਸਾਹਮਣੇ ਹੀ ਲਗਾ ਲੲੇ ਸੀ। 99 ਸਾਲ ਦੀ ੳੁਮਰ ‘ਚ ਕਿੰਨੀ ਹਿੰਮਤ ਜੋੜੀ ਬੈਠੇ ਸੀ। ਸਾਡੇ ਵਰਗੇ ਤਾਂ ਰੋਟੀ ਚੌਂਤਰੇ ‘ ਚ ਜਾ ਕੇ ਖਾਣ ਨੂੰ ਭਾਰ ਜਿਹਾ ਹੀ ਸਮਝਦੇ ਅਾ। ਅਾੳੁਣ ਲੱਗਿਅਾ ਬਾਪੂ ਜੀ ਨੂੰ ਮੌਜੇ ਤੋਹਫ਼ੇ ਵਜੋਂ ਦਿੱਤੇ। ਬਾਪੂ ਜੀ ਨੇ ਝੱਟ ਅਾਵਦੇ ਬੂਟ ਲਾਹ ੳੁਹ ਮੌਜੇ ਪਾ ਲੲੇ ਤੇ ਬਹੁਤ ਸਾਰਾ ਪਿਅਾਰ ਦਿੱਤਾ। ਜਦੋਂ ਅਸੀਂ ਅਾੳੁਣ ਲੱਗੇ ਤਾਂ ਕਹਿੰਦੇ ,”ਛੇਤੀ ਗੇੜਾ ਮਾਰਿੳੁ, ਕੀ ਪਤਾ ਕਦ ਬੁਲਾਵਾ ਅਾ ਜਾਵੇ …. “
ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ ਮੁਲਾਕਾਤੀ ਦੇ ਮਿੱਤਰ
ਕਿੰਨਾ ਮੋਹ ਕਿੰਨੀ ਅਪਣੱਤ ਸੀ ੳੁਸ ਵੱਡੇ ਲੇਖਕ ਅੰਦਰ। ਅਸਲ ‘ਚ ਵੱਡਾ ਕਵੀ, ਮਹਾਨ ਲੇਖਕ ੳੁਹੀ ਹੁੰਦਾ ਜੋ ਕਿਸੇ ਦਾ ਦਿਲ ਪਹਿਲਾਂ ਰਚਨਾ ਸਿਰਜ ਕੇ ਜਿੱਤਦਾ ਤੇ ਫਿਰ ਅਸਲ ਜ਼ਿੰਦਗੀ ‘ਚ ਹੳੁਮੈ ਨੂੰ ਤਿਅਾਗ ਬਾਹਾਂ ਅੱਡ ਅਾਵਦੇ ਪ੍ਰਸੰਸਕਾਂ ਨੁੰ ਮਿਲਦਾ। ਕੋੲੀ ਗਾੲਿਕ ਜਿਸਨੇ ਬਾਪੂ ਜਸਵੰਤ ਕੰਵਲ ਜਿੰਨੀ ਪ੍ਰਾਪਤੀ ਤਾਂ ਨਹੀਂ ਕੀਤੀ ਪਰ ਹਾਂ ੲਿੱਕ ਅੱਧਾ ਗੀਤ ਜਿਸਦਾ ਹਿੱਟ ਹੋਜੇ ਤੇ ਸ਼ੋਸ਼ਲ ਮੀਡੀਅਾ ਤੇ ਮਾੜਾ ਜੇਹਾ ਹਿੱਟ ਹੋਜੇ। ਜੇਕਰ ਤੁਸੀਂ ਕਦੇ ੳੁਸ ਗਾੲਿਕ ਨੂੰ ਮਿਲਣ ਜਾੳੁ ਤਾਂ ਪਹਿਲੀ ਗੱਲ ਤਾਂ ਤੁਹਾਡੇ ਲੲੀ ਦਰਵਾਜ਼ਾ ਹੀ ਨਹੀਂ ਖੋਲ੍ਹੇਗਾ ਤੇ ਜੇ ਖੁੱਲ ਵੀ ਗਿਅਾ ਤਾਂ ਅਗਲਾ ਦੋ ਮਿੰਟ ਪਿੱਛੋ ਬਹਾਨੇ ਜਿਹੇ ਬਣਾ ਕੇ ਬਾਹਰ ਜਾਣ ਦਾ ਰਸਤਾ ਦਿਖਾ ਦਿੳੂਗਾ। ੲਿਹੀ ਸਾਡਾ ਦੁਖਾਂਤ ੲੇ ਕਿ ਅਸੀਂ ੳੁਹਨਾਂ ਪਿੱਛੇ ਭੱਜਦੇ ਹਾਂ ਜੋ ਸਾਡਾ ਸਤਿਕਾਰ ਨਹੀਂ ਕਰਦੇ। ਬਾਪੂ ਕੰਵਲ ਮੂੰਹੋਂ ਕਹਿੰਦੇ ਨੇ ਕਿ ਮੈਂ ਲੋਕਾਂ ਦਾ ਦੇਣਦਾਰ ਹਾਂ ਤੇ ਮਰਦੇ ਦਮ ਤੱਕ ਰਹਾਂਗਾ।
ੳੁਹਨਾਂ ਨੇ ਮਿਲ ਕੇ ੲਿਹ ਅਹਿਸਾਸ ਹੋੲਿਅਾ ਅੈਂਵੇ ਦੇ ੲਿਨਸਾਨ ਲੲੀ 100 ਸਾਲ ਜਿੳੁਣਾ ਬਹੁਤ ਥੋੜ੍ਹਾ ੲੇ। ਰੱਬ ਅੱਗੇ ਦੁਅਾ ੲੇ ਕਿ ੳੁਹ ਅਾਵਦੇ ਲਿਖੇ ਸ਼ਬਦਾਂ ਦੀ ਡੂੰਘਾੲੀ ਤੋਂ ਵੱਧ ਚਿਰ ਜਿੳੁਣ। ਜੋ ਨਹੀਂ ਮਿਲ ਕੇ ਅਾੲੇ ਜ਼ਰੂਰ ਮਿਲ ਕੇ ਅਾੳੁਣਾ। ਮੈਨੂੰ ਪਛਤਾਵਾ ਹੋ ਰਿਹਾ ਸੀ ਕਿ ਪਹਿਲਾਂ ਕਿੳੁਂ ਨਹੀਂ ਮਿਲੀ।
-ਜੱਸੀ ਬਰਾੜ
ਪਿੰਡ ਮੱਲਕੇ, 
ਜ਼ਿਲ੍ਹਾ ਮੋਗਾ
ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: