ਕਬਰ ਚ ਦਫ਼ਨ ਹਜ਼ਾਰ ਵਰ੍ਹੇ: ਅਜਮੇਰ ਸਿੱਧੂ

ਮੈਂ ਲੈਬ ਵਿੱਚ ਬੈਠਾ ਐਸ.ਪੀ. ਸ਼ੁਕਲਾ ਦੇ ਫ਼ੋਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ।  ਉਨ੍ਹਾਂ ਕੋਲ ਮੇਰੇ ਲਈ ਬਹੁਤ ਵੱਡੀ ਖ਼ਬਰ ਹੈ। ਬਲਾਤਕਾਰੀ ਦਾ ਡੀ.ਐਨ.ਏ/ ਤੇਤੀ ਨੰਬਰ ਵਾਲੇ ਦੋਸ਼ੀ ਨਾਲ ਮੈਚ ਕਰ ਗਿਆ ਸੀ।  ਉਸ ਦੀ ਰਿਪੋਰਟ ਪੁਲੀਸ ਵਿਭਾਗ ਦੇ ਸਪੁਰਦ ਕੀਤੀ ਨੂੰ ਪੰਜ ਘੰਟੇ ਬੀਤ ਗਏ ਨੇ।  ਰਿਪੋਰਟ ਦੇਣ ਪਿਛੋਂ ਮੈਂ ਸਿੱਧਾ ਲੈਬ ਵਿੱਚ ਆ ਗਿਆ ਸੀ। ਇਥੇ ਆ ਕੇ ਮੈਂ ਇਸ ਰਿਪੋਰਟ ਬਾਰੇ ਐਸ. ਪੀ. ਸਾਹਿਬ ਨਾਲ ਫ਼ੋਨ ਤੇ ਗੱਲ ਸਾਂਝੀ ਕੀਤੀ। ਮੈਂ ਉਨ੍ਹਾਂ ਤੋਂ ਉਸ ਕੁਕਰਮੀ ਦਾ ਨਾਂ ਵੀ ਪੁੱਛਿਆ। ਉਨ੍ਹਾਂ ਨੇ ‘ਕੁੱਝ ਮਿੰਟ ਠਹਿਰ ਕੇ ਦੱਸਦਾਂ ਕਹਿ ਕੇ ਫ਼ੋਨ ਕੱਟ ਦਿੱਤਾ। ਮੈਂ ਪੁਲੀਸ ਨੂੰ ਰਿਪੋਰਟ ਦੇਣ ਵੇਲੇ ਤਾਂ ਉਤਸ਼ਾਹ ਵਿੱਚ ਸੀ। ਹੁਣ ਜਦ ਐਸ.ਪੀ. ਸਾਹਿਬ ਦੀ ਵਾਪਸੀ ਕਾਲ ਵੀ ਨਹੀਂ ਆਈ।  ਮੈਂ ਉਦਾਸ ਹੋ ਗਿਆ।

ਮੈਂ ਇਸ ਉਦਾਸੀ ਚੋਂ ਨਿਕਲਣ ਲਈ ਆਪਣਾ ਧਿਆਨ ਆਰਸੀ ਜਾਂ ਆਪਣੀ ਖੋਜ ਵੱਲ ਡਾਇਵਰਟ ਕਰਨ ਲੱਗਾ ਹਾਂ ।
ਮੈਂ ਅੱਠ ਸਾਲ ਪਹਿਲਾਂ ਬ੍ਰਕਲੇ ਯੂਨੀਵਰਸਿਟੀ ਦਾ ਸਟੂਡੈਂਟ ਸੀ। ਆਖ਼ਰੀ ਸਮੈਸਟਰ ਵੇਲੇ ਉਥੇ ਇਕ ਸੈਮੀਨਾਰ ਹੋਇਆ। ਸੈਮੀਨਾਰ ਦਾ ਵਿਸ਼ਾ ਸੀ ‘ਕੀ ਮਨੁੱਖ ਦੀ ਉਮਰ ਹਜ਼ਾਰ ਵਰ੍ਹੇ ਹੋ ਸਕਦੀ ਹੈ?’ ਇਸ ਸੈਮੀਨਾਰ ਵਿਚ ਦੁਨੀਆ ਭਰ ਦੇ ਵਿਗਿਆਨੀਆਂ ਨੇ ਹਿੱਸਾ ਲਿਆ ਸੀ। ਮੈਨੂੰ ਵੀ ਯੂਨੀਵਰਸਿਟੀ ਨੇ ਇਸ ਸੈਮੀਨਾਰ ਲਈ ਡੈਲੀਗੇਟ ਚੁਣਿਆ ਸੀ। ਸੈਮੀਨਾਰ ਵਿੱਚ ਇਹ ਤੱਤ ਉਭਰ ਕੇ ਸਾਹਮਣੇ ਆਇਆ ਸੀ ਕਿ ਆਦਮੀ ਦੀ ਉਮਰ ਲੰਮੀ ਕਰਨ ਦਾ ਫ਼ਾਰਮੂਲਾ ਲੈਬ ਵਿਚੋਂ ਹੀ ਨਿਕਲ ਸਕਦਾ ਹੈ।

lalla_logo_blue_white-bg.png

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ  ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ 87279-87379 ਉੱਤੇ ਵੱਟਸ-ਐਪ ਕਰੋ


Posted

in

by

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com