ਕਬੂਤਰ । ਅਮਰੀਕ ਸਿੰਘ ਕੰਡਾ
ਅਮਰੀਕ ਸਿੰਘ ਕੰਡਾਸਾਰੇ ਡਰਾਇੰਗ ਰੂਮ ’ਚ ਧੂੰਆਂ ਹੀ ਧੂੰਆਂ ਹੋ ਗਿਆ ਹੈ। ਜਿਵੇਂ ਕਿਸੇ ਨੇ ਗੁੱਗਲ ਦੀ ਧੂਫ਼ ਲਗਾਈ ਹੋਵੇ, ਪਰ ਇਹ ਧੂੰਆਂ ਗੁੱਗਲ ਦੀ ਧੂਫ਼ ਦਾ ਨਹੀਂ ਹੈ। ‘‘ਔਹ ਇਸ ਸਿਗਰਟ ’ਚ ਵੀ ਦਮ ਨਹੀਂ।’’ ਗੋਇਲ ਨੇ ਵੀ ਅੱਧੀ ਤੋਂ ਜ਼ਿਆਦਾ ਸਿਗਰਟ ਟੇਬਲ ’ਤੇ ਪਈ ਐਸਟਰੇ ’ਚ ਪਾਉਂਦੇ ਹੋਏ ਕਿਹਾ। ਐਸ਼ਟਰੇ ਪੂਰੀ ਤਰ੍ਹਾਂ ਸਿਗਰਟਾਂ ਦੀ ਰਾਖ ਨਾਲ ਭਰ ਗਈ ਹੈ। ਕਾਫ਼ੀ ਰਾਖ ਸਿਗਰੇਟ ਐਸ਼ਟਰੇ ਦੇ ਭਰਨ ਕਾਰਨ ਟੇਬਲ ’ਤੇ ਵੀ ਡੁੱਲ੍ਹੀ ਪਈ ਹੈ। ਡਰਾਇੰਗ ਰੂਮ ’ਚ ਹੁੰਮਸ ਜਿਹਾ ਹੋਇਆ ਪਿਆ ਹੈ। ਗੋਇਲ ਨੇ ਉੱਠ ਕੇ ਪੱਖਾ ਤੇਜ ਕੀਤਾ। ਰਾਤ ਦੇ ਦੋ ਵੱਜਣ ਤੱਕ ਵੀ ਰੋਹਿਤ ਸਾਹਬ ਦੀ ਕਾਰ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਸੀ। ‘‘ੳੁਨ੍ਹਾਂ ਹਰਾਮਜ਼ਾਦਿਆਂ ਦੀ ਪਾਰਟੀ ਤਾਂ ਬਾਰਾਂ ਵਜੇ ਖਤਮ ਹੋ ਜਾਣੀ ਸੀ। ਅਮਰੀਕਾ ਤੋਂ ਉਹਨਾਂ ਦੇ ਗੈਸਟ ਆਏ ਹੋਏ ਹਨ। ਉਨ੍ਹਾਂ ਦੇ ਸੁਆਗਤ ’ਚ ਤਾਂ ਰੋਹਿਤ ਸਾਹਬ ਘਰ ਪਾਰਟੀ ਆ।’’ ਗੋਇਲ ਮਨ ਹੀ ਮਨ ਕਹਿੰਦਾ। ‘‘ਮੈਨੂੰ ਵੀ ਬੁਲਾਇਆ ਹੈ, ਮੈਂ ਰਾਤ ਨੂੰ ਇਕ ਵਜੇ ਤੱਕ ਆ ਜਾਵਾਂਗੀ, ਸ਼ਾਇਦ ਉਹ ਮੈਨੂੰ ਛੱਡ ਜਾਣਗੇ, ਤੁਹਾਡੇ ਤੇ ਬੱਚਿਆਂ ਲਈ ਖਾਣਾ ਬਣਾ ਕੇ ਰੱਖ ਦਿੱਤਾ ਹੈ।’’ ਮੈਂ ੲਿਹ ਟੇਬਲ ’ਤੇ ਡੇਲੀ ਨੋਟ ਲਿਖਿਆ ਪਿਆ ਪੜ੍ਹਿਆ ਸੀ। ਉਸ ਦੇ ਅਨੁਸਾਰ ਸੀਮੂ ਤੇ ਗੈਰੀ ਸਕੂਲ ਤੋਂ ਆਉਣ ਤੋਂ ਬਾਅਦ ਖਾਣਾ ਖਾ ਕੇ ਤੇ ਸਕੂਲ ਦਾ ਕੰਮ ਕਰਕੇ ਸੌਂ ਗਏ ਸਨ। ਬੱਚਿਆਂ ਨੇ ਮਾਂ ਦੇ ਬਾਰੇ ਕਿਸੇ ਕਿਸਮ ਦਾ ਕੋਈ ਪ੍ਰਸ਼ਨ ਨਹੀਂ ਪੁੱਛਿਆ? ‘‘ਬੱਚਿਉ ਖਾਣਾ ਖਾਉ, ਸਕੂਲ ਦਾ ਹੋਮਵਰਕ ਕਰੋ’’ ਤੇ ਉਹ ਖਾਣਾ ਖਾ, ਆਪਣੇ ਬੈਗ ਖੋਲ੍ਹ ਕੇ ਪੜ੍ਹਨ ਬੈਠ ਗਏ ।‘‘ਬੱਸ ਹੁਣ ਸੌਂ ਜਾਉ’’ ਕਹਿੰਦੇ ਹੀ ਉਹ ਬਿਨਾਂ ਕੁਛ ਕਹੇ ਸੌਂ ਗਏ। ਬੜੇ ਸਿੱਧੇ ਸਾਦੇ ਬੱਚੇ ਨੇ। ਇਹੋ ਜਿਹੇ ਬੱਚਿਆਂ ’ਤੇ ਵੀ ਗੋਇਲ ਨੂੰ ਗੁੱਸਾ ਆਉਂਦਾ ਸੀ। ਜ਼ਿੰਦਗੀ ’ਚ ਇਹ ਅੱਗੇ ਕੀ ਤਰੱਕੀ ਕਰਨਗੇ? ‘‘ਜੀ ਹਾਂ’’ ਕਹਿ ਕੇ ਕਲਰਕ ਬਨਣਗੇ, ਜੋ ਵੀ ਦੇਵੇ ਉਸ ਨਾਲ ਸਬਰ ਕਰਨਗੇ। ਬਾਰਾਂ ਵੱਜਦੇ ਹੀ ਰੋਹਿਤ ਦੇ ਘਰ ਫ਼ੋਨ ਕਰਨਾ ਸੀ ਪ੍ਰੰਤੂ ਬਿਲਕੁਲ ਹੀ ਧਿਆਨ ਨਹੀਂ ਗਿਆ। ਹੁਣ ਤਾਂ ਉਹ ਬਹੁਤ ਹੀ ਫ਼ਿਕਰਮੰਦ ਸੀ। ਗੁੱਸੇ ’ਚ ਅੰਦਰੋਂ ਭੁੰਨਿਆ ਜਾ ਰਿਹਾ ਸੀ। ਉਸ ਦੇ ਆਉਂਦੇ ਹੀ ‘‘ਯੂ ਡਰਟੀ ਬਿੱਚ’’ ਕਹਿ ਕੇ ਗੱਲ੍ਹ ਤੇ ਚਪੇੜ ਮਾਰਨੀ ਚਾਹੀਦੀ ਹੈ ਤੇ ਕਹਿਣਾ ਚਾਹੀਦਾ ਹੈ ‘‘ਤੈਨੂੰ ਆਪਣਾ ਪਤੀ ’ਤੇ ਬੱਚੇ ਨਹੀਂ ਚਾਹੀਦੇ? ਚੱਲ ਦਫ਼ਾ ਹੋ ਜਾ ਇਥੋਂ, ਹਰਾਮਜ਼ਾਦੀ ਕਿਤੋਂ ਦੀ ਨਾ ਹੋਵੇ।’’ ਉਸ ਨੂੰ ਰੋਹਿਤ ਦੀ ਗੱਡੀ ’ਚ ਹੀ ਵਾਪਿਸ ਭੇਜ ਦੇਵਾਂਗਾ ਸਾਰਾ ਦਿਨ ਕੁੱਤਿਆਂ ਵਾਂਗ ਉਸੇ ਨਾਲ ਤੁਰੀ ਫਿਰਦੀ ਰਹਿੰਦੀ ਹੈ। ਹੁਣ ਰਾਤ ਦਾ ਇਕ ਵੱਜ ਚੁੱਕਾ ਹੈ। ਗੋਇਲ ਦਾ ਗੁੱਸਾ ਠੰਡਾ ਹੋਇਆ ਹੈ। ਹੁਣ ਉਸ ਨੂੰ ਆਪਣੀ ਧਰਮ ਪਤਨੀ ਬਾਰੇ ਫ਼ਿਕਰ ਹੋਣ ਲੱਗਾ ਹੈ ਅਤੇ ਇਹ ਅੰਦੇਸ਼ਾ ਹੋਣ ਲੱਗਾ ਕਿ ਕਿਤੇ ਰਾਸਤੇ ’ਚ ਕੋਈ ਐਕਸੀਡੈਂਟ ਨਾ ਹੋ ਗਿਆ ਹੋਵੇ? ਪਰ ਜੇ ਇਥੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ। ਉਸ ਨੇ ਅਜਿਹਾ ਕਿਉਂ ਕੀਤਾ ਹੋ
NICE REGULAR STORY KANDA SIR