ਗ਼ਜ਼ਲ: ਰਜਿੰਦਰਜੀਤ

ਏਸ ਨਗਰ ਦੇ  ਲੋਕ ਹਮੇਸ਼ਾ  ਸੋਚਾਂ ਵਿਚ  ਗ਼ਲਤਾਨ  ਰਹੇ।
ਨਜ਼ਰਾਂ ਦੇ ਵਿੱਚ ਬਾਗ਼-ਬਗੀਚੇ,ਖ਼ਾਬਾਂ ਵਿੱਚ ਸ਼ਮਸ਼ਾਨ ਰਹੇ।

ਡਿੱਗਦਾ ਹੋਇਆ ਹੰਝੂ ਮੇਰੇ ਨਾਂ ਉਸ ਤਾਂ ਹੀ ਕਰ ਦਿੱਤਾ
ਅਪਣਾ ਦੁਖੜਾ ਰੋ ਹੋ ਜਾਵੇ,ਮੇਰੇ ‘ਤੇ ਅਹਿਸਾਨ ਰਹੇ  ।

ਰਾਹਾਂ ਦੇ ਵਿੱਚ ਰੋੜ ਨੁਕੀਲੇ,ਜਾਂ ਫਿਰ ਤਪਦੀ ਰੇਤ ਸਹੀ
ਤੁਰਨਾ ਹੈ ਜਦ ਤੱਕ ਪੈਰਾਂ ਵਿਚ ਥੋੜ੍ਹੀ-ਬਹੁਤੀ ਜਾਨ ਰਹੇ।

ਭਾਵੁਕਤਾ ਦੀ ਧੁੱਪ-ਛਾਂ ਦੇਵੀਂ,ਤੇ ਨੈਣਾਂ ਦਾ ਪਾਣੀ ਵੀ
ਤਾਂ ਜੋ ਸੱਧਰਾਂ ਦੇ ਬੀਜਾਂ ਦਾ ਪੁੰਗਰਨਾ ਆਸਾਨ ਰਹੇ  ।

ਚਾਰੇ ਪਾਸੇ ਖੂ਼ਨ ਦੇ ਛੱਪੜ,ਫਿਰ ਵੀ ਦਿਖਦੇ ਸ਼ਾਂਤ ਬੜੇ
ਪੱਥਰ ਦੇ ਭਗਵਾਨ ਤਾਂ ਆਖਿ਼ਰ ਪੱਥਰ ਦੇ ਭਗਵਾਨ ਰਹੇ।

-ਰਜਿੰਦਰਜੀਤ


Posted

in

, ,

by

Tags:

Comments

One response to “ਗ਼ਜ਼ਲ: ਰਜਿੰਦਰਜੀਤ”

  1. csmann Avatar

    baht khoobsoorat ghazal ,rajinder ji

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com