ਤੇਰੇ ਤੁਰ ਜਾਣ ਮਗਰੋਂ…
(ਨੋਟ: 31 ਜਨਵਰੀ ਨੂੰ ਸਵਰਗਵਾਸ ਹੋ ਗਏ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿਦਵਾਨ ਲੇਖਕ ਅਜੀਤ ਸਿੰਘ ਸਿੱਕਾ ਦੀ ਯਾਦ ਨੂੰ ਸਮਰਪਿਤ, 6 ਫਰਵਰੀ ਨੂੰ ਭੋਗ ਤੇ ਵਿਸ਼ੇਸ਼)ਅੰਮ੍ਰਿਤਬੀਰ ਕੌਰਕਿਤਾਬਾਂ ਨਾਲ ਮੇਰਾ ਪੁਰਾਣਾ, ਡੂੰਘਾ ਤੇ ਗੂੜ੍ਹਾ ਰਿਸ਼ਤਾ ਹੈ। ਇਕ ਅਦਿੱਖ ਪਰ ਮਜ਼ਬੂਤ ਤੰਦ ਹੈ ਜੋ ਮੈਨੂੰ ਕਿਤਾਬਾਂ ਨਾਲ ਜੋੜੀ ਰੱਖਦੀ ਹੈ। ਇਹੀ ਕਾਰਨ ਹੈ ਕਿ ਚਾਰ ਕੁ ਮਹੀਨੇ ਪਹਿਲਾਂ 300 ਕਿਲੋਮੀਟਰ ਦੂਰ ਵਿਆਹੇ ਜਾਣ ਦੇ ਬਾਵਜੂਦ ਵੀ ਮੈਂ ਲੁਧਿਆਣਾ ਸਥਿਤ ਪੰਜਾਬ ਯੂਨਿਵਰਸਿਟੀ ਐਕਸਟੈਨਸ਼ਨ ਲਾਇਬਰੇਰੀ ਦੀ ਮੈਂਮਬਰਸ਼ਿਪ ਨਹੀਂ ਛੱਡ ਸਕੀ। ਉੱਥੇ ਤਰਤੀਬਵਾਰ ਸਜੀਆਂ ਕਿਤਾਬਾਂ ਦੇ ਅਥਾਹ ਸਾਗਰ ’ਚੋਂ ਮੈਂ ਕੁਝ ਕੀਮਤੀ ਬੂੰਦਾਂ ਚੁਣ ਲੈਂਦੀ ਸੀ, ਫੇਰ ਅਰਾਮ ਨਾਲ ਉੱਥੇ ਪਏ ਮੇਜ਼ ਕੁਰਸੀਆਂ ਤੇ ਬਹਿ ਕੇ ਉਹਨਾਂ ਬੂੰਦਾਂ ਦਾ ਰਸ ਮਾਣਦੀ ਸੀ। ਅੱਜ ਵੀ ਉਹੀ ਮੇਜ਼ ਤੇ ਕੁਰਸੀਆਂ ਮੇੈਨੂੰ ਬੁਲਾਉਂਦੇ ਜਾਪਦੇ ਨੇ, ਪਰ ਚਾਹੁੰਦੇ ਹੋਏ ਵੀ ਮੈਂ ਉਸ ਸੁਪਨਪਈ ਸੰਸਾਰ ਤੋਂ ਲੰਬੇ ਅਰਸੇ ਤੋਂ ਦੂਰ ਸੀ।ਇਸੇ ਅਣਗੌਲਿਆਂ ਕੀਤੀ ਖਿੱਚ ਦਾ ਨਤੀਜਾ ਸੀ ਕਿ ਇਸ ਵਾਰ ਜਦ ਕਰੀਬ ਦੋ ਕੁ ਮਹੀਨਿਆਂ ਬਾਅਦ ਮੈਂ ਲੁਧਿਆਣੇ ਗਈ ਤਾਂ ਉਸ ਲਾਇਬਰੇਰੀ ਮੁੜ ਫੇਰਾ ਪਾ ਕੇ ਆਉਣ ਦਾ ਫੈਸਲਾ ਮੈਂ ਦਿੱਲੀ ਤੋਂ ਰਵਾਨਾ ਹੋਣ ਲੱਗਿਆਂ ਹੀ ਕਰ ਲਿਆ ਸੀ।ਜਿਵੇਂ ਹੀ ਮੈਂ ਉਸ ਬਿਲਡਿੰਗ ਦੇ ਅੰਦਰ ਦਾਖਲ ਹੋਈ ਤਾਂ ਬੀਤੇ ਦਿਨਾਂ ਦੇ ਉਹ ਸਾਰੇ ਮੰਜ਼ਰ ਮੇਰੀਆਂ ਅੱਖਾਂ ਸਾਹਵੇਂ ਦੀ ਗੁਜ਼ਰ ਗਏ। ਇਕ ਪਲ ਲਈ ਏਦਾਂ ਮਹਿਸੂਸ ਹੋਇਆ ਜਿਵੇਂ ਸਮਾਂ ਖੜ੍ਹ ਗਿਆ ਹੋਵੇ। ਕੁਝ ਵੀ ਤਾਂ ਨਹੀਂ ਬਦਲਿਆ ਸੀ। ਉਹੀ ਸਵਾਗਤੀ ਕਾਊਂਟਰ, ਉਹੀ ਕਿਤਾਬਾਂ ਦੀ ਮਹਿਕ, ਉਹੀ ਹਾਜ਼ਰੀ ਰਜਿਸਟਰ। ਜਿਉਂ ਹੀ ਮੈਂ ਰਜਿਸਟਰ ਵਿੱਚ ਹਾਜ਼ਰੀ ਲਾ ਕੇ ਪੜ੍ਹਨ ਵਾਲੇ ਕਮਰੇ ’ਚ ਦਾਖਲ ਹੋਈ ਤਾਂ ਉਹੀ ਜਾਣੇ-ਪਛਾਣੇ ਮੇਜ਼ ਅਤੇ ਸੈਨਤ ਮਾਰ ਬੁਲਾਉਂਦੀਆਂ ਕੁਰਸੀਆਂ ਸਨ। ਫੇਰ ਮੇਰੀ ਨਜ਼ਰ ਆਲੇ-ਦੁਆਲੇ ਘੁੰਮਣ ਲੱਗੀ, ਜਿਵੇਂ ਕੋਈ ਪੁਰਾਣੀਆਂ ਯਾਦਾਂ ਦੀਆਂ ਨਿਸ਼ਾਨੀਆਂ ਖੋਜ ਰਹੀ ਹੋਵੇ। ਇਧਰ-ਉਧਰ ਭਟਕਦੀ ਮੇਰੀ ਨਜ਼ਰ ਅਚਾਨਕ ਇਕ ਮੇਜ਼ ਤੇ ਰੁਕੀ, ਤੇ ਕੁਝ ਪਲ ਬਾਅਦ ਅੱਗੇ ਵੱਧ ਗਈ। ਪਰ ਸ਼ਾਇਦ ਉਸ ਥਾਂ ਪਸਰਿਆ ਖਲਾਅ ਮੇਰੇ ਜ਼ਹਿਨ’ਚ ਉਕਰਿਆ ਰਹਿ ਗਿਆ ਸੀ। ਕੁਝ ਕਦਮ ਅੱਗੇ ਪਸਰੀਆਂ ਕਿਤਾਬਾਂ ਦੀਆਂ ਗਲੀਆਂ ਮੈਨੂੰ ’ਵਾਜਾਂ ਮਾਰ ਰਹੀਆਂ ਸਨ। ਕਿਤਾਬਾਂ ਦੀ ਦੁਨੀਆਂ ’ਚ ਗਵਾਚੀ ਮੈਂ ਉਹਨਾਂ ਗਲੀਆਂ ’ਚ ਘੁੰਮਣ ਲੱਗੀ। ਕੁਝ ਕਿਤਾਬਾਂ ਲੈ ਕੇ ਮੈਂ ਇਕ ਕੁਰਸੀ ਤੇ ਜਾ ਬੈਠੀ। ਰਹਿ-ਰਹਿ ਕੇ ਮੇਰੀ ਨਜ਼ਰ ਉਸ ਕੋਨੇ ਵਾਲੇ ਖਾਲੀ ਮੇਜ਼-ਕੁਰਸੀ ਵੱਲ ਜਾਂਦੀ ਰਹੀ। ਥੋੜ੍ਹੇ ਸਮੇਂ ਬਾਅਦ ਮੈਂ ਉਠੀ ਤੇ ਕਿਤਾਬਾਂ ਜਾਰੀ ਕਰਨ ਵਾਲੇ ਕਾਊਂਟਰ ਤੋਂ ਉਸ ਕੁਰਸੀ ਦੇ ਖ਼ਾਲੀ ਹੋਣ ਦਾ ਕਾਰਣ ਜਾਣਨ ਲਈ ਤੁਰ ਪਈ। ਦਰਅਸਲ ਅੱਗੇ ਜਦੋਂ ਵੀ ਕਦੇ ਮੈਂ ਉਸ ਲਾਇਬਰੇਰੀ ਜਾਂਦੀ ਤਾਂ ਉੱਥੇ ਇਕ ਸ਼ਾਂਤ ਜਿਹਾ ਦਿਖਣ ਵਾਲਾ ਸ਼ਖ਼ਸ ਬੈਠਾ ਹੁੰਦਾ, ਜੋ ਮੇਜ਼ ਤੇ ਦੋ-ਤਿੰਨ ਕਿਤਾਬਾਂ ਰੱਖੀ, ਕਾਗਜ਼ ਦੇ ਉੱਤੇ ਕਲਮ ਚਲਾਉਂਦਾ ਆਪਣੀ ਹੀ ਦੁਨੀਆਂ ’ਚ ਗ