ਆਪਣੀ ਬੋਲੀ, ਆਪਣਾ ਮਾਣ

ਪੰਜਾਬੀ ਨਾਟਕਕਾਰ ਚਰਨ ਦਾਸ ਸਿੱਧੂ ਨਹੀਂ ਰਹੇ

ਅੱਖਰ ਵੱਡੇ ਕਰੋ+=
ਦਿੱਲੀ ਰਹਿੰਦੇ ਪੰਜਾਬੀ ਨਾਟਕਕਾਰ ਅਤੇ ਲੇਖਕ ਚਰਨ ਦਾਸ ਸਿੱਧੂ ਦਾ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ ਅਤੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
Dr. Charandas Sidhu
Dr. Charandas Sidhu | ਡਾ. ਚਰਨਦਾਸ ਸਿੱਧੂ
ਉਨ੍ਹਾਂ ਨੇ ਹੁਣ ਤੱਕ 38 ਤੋਂ ਵੱਧ ਨਾਟਕ ਲਿਖੇ ਅਤੇ ਲੱਗਭਗ ਸਾਰਿਆਂ ਨੂੰ ਆਪਣੀ ਨਿਰਦੇਸ਼ਨਾ ਵਿਚ ਖੇਡ ਚੁੱਕੇ ਹਨ। ਸੰਨ 2004 ਵਿਚ ਉਨ੍ਹਾਂ ਨੂੰ ਦੇਸ਼ ਦਾ ਸਰਬ-ਉੱਚ ਸਾਹਿਤਕ ਸਨਮਾਨ ਸਾਹਿਤ ਅਕਾਦਮੀ ਸਨਮਾਨ ਮਿਲਿਆ। ਉਹ ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਉਰਦੂ ਭਾਸ਼ਾਵਾਂ ਦੇ ਮਾਹਿਰ ਸਨ ਅਤੇ ਉਨ੍ਹਾਂ ਦੇ ਆਪਣੇ ਕਥਨ ਵਿਚ ਉਹ ਘੱਟੋ-ਘੱਟ ਤਿੰਨ ਭਾਸ਼ਾਵਾ ਵਿਚ ਸੁਪਨੇ ਦੇਖਦੇ ਹਨ।
ਸਿੱਧੂ ਦਾ ਜਨਮ 22 ਮਾਰਚ 1938 ਨੂੰ ਪੰਜਾਬ ਦੇ ਪਿੰਡ ਭਾਮ ਵਿਚ ਹੋਇਆ ਸੀ। ਵਿਦੇਸ਼ਾਂ ਵਿਚੋਂ ਅੰਗਰੇਜ਼ੀ ਦੀ ਡਿਗਰੀ ਹਾਸਲ ਕਰਨ ਦੇ ਬਾਵਜੂਦ ਉਨ੍ਹਾਂ ਨੇ ਪੰਜਾਬੀ ਵਿਚ ਨਾਟਕ ਲਿਖਣ ਨੂੰ ਤਰਜੀਹ ਦਿੱਤੀ। ਰੋਜ਼ੀ-ਰੋਟੀ ਲਈ ਉਨ੍ਹਾਂ ਦਿੱਲੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੇ ਅਧਿਆਪਕ ਵੱਜੋਂ ਨੌਕਰੀ ਕੀਤੀ।  ਉਨ੍ਹਾਂ ਦੇ ਜਵਾਬੀ ਰਬਿੰਦਰ ਨਾਰਾਇਣ ਪੀਟੀਸੀ ਪੰਜਾਬੀ ਚੈਨਲ ਦੇ ਮੁਖੀ ਅਤੇ ਦੂਸਰੇ ਜਵਾਈ ਰਵੀ ਤਨੇਜਾ ਨਾਟਕਕਾਰ ਹਨ।

ਦੁੱਖ ਦਾ ਪ੍ਰਗਟਾਵਾ
ਭਾਰਤੀ ਸਾਹਿਤ ਅਕਾਦਮੀ, ਭਾਰਤੀ ਸੰਗੀਤ ਨਾਟਕ ਅਕਾਦਮੀ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਨਮਾਨਤ ਦਿੱਲੀ ਵਿਚ ਪੰਜਾਬੀ ਨਾਟਕ ਦਾ ਝੰਡਾ ਬੁ¦ਦ ਕਰਨ ਵਾਲੇ ਅਤੇ ਤਿੰਨ ਦਰਜਨ ਨਾਟਕਾਂ ਦੇ ਰਚਨਹਾਰੇ ਡਾ. ਚਰਨ ਦਾਸ ਸਿੱਧੂ ਦੇ ਸਦੀਵੀ ਵਿਛੋੜਾ ਦੇਣ ਜਾਣ ‘ਤੇ ਪੰਜਾਬੀ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ।  ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੰਗਰੇਜ਼ੀ ਦੇ ਅਧਿਆਪਕ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਿਆਂ ਆਪਣਾ ਸਾਰਾ ਜੀਵਨ ਬਤੀਤ ਕੀਤਾ।  ਉਨ੍ਹਾਂ ਕਿਹਾ ਡਾ. ਸਿੱਧੂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਨਾਟਕ ਤੇ ਰੰਗਮੰਚ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਜਿਸ ਨੂੰ ਨਿਕਟ ਭਵਿੱਖ ਵਿਚ ਪੂਰਾ ਕਰ ਸਕਣਾ ਕਠਿਨ ਜਾਪਦਾ ਹੈ।

ਉਨ੍ਹਾਂ ਦਸਿਆ ਡਾ. ਚਰਨ ਦਾਸ ਸਿੱਧੂ  ਅਕਾਡਮੀ ਦੇ ਸਤਿਕਾਰਤ ਮੈਂਬਰ ਸਨ ਜਿਨ੍ਹਾਂ  ਨੇ ਆਪਣੇ ਸਾਰੇ ਪਰਿਵਾਰ ਨੂੰ ਹੀ ਰੰਗਮੰਚ ਨਾਲ ਬਹੁਤ ਨੇੜਿਉਂ ਜੋੜਿਆ ਹੋਇਆ ਸੀ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਡਾ. ਸਿੱਧੂ  ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ  ਕੀਤਾ।

ਡਾ. ਚਰਨਦਾਸ ਸਿੱਧੂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ.ਸਿੰਘ, ਡਾ. ਗੁਰਇਕਬਾਲ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਪ੍ਰੋ. ਨਰਿੰਜਨ ਤਸਨੀਮ, ਸੁਰਿੰਦਰ ਕੈਲੇ, ਪ੍ਰੋ. ਰਵਿੰਦਰ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੰਤ ਜ਼ਫ਼ਰ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਇੰਦਰਜੀਤਪਾਲ ਕੌਰ ਸਮੇਤ ਸਥਾਨਕ ਲੇਖਕ ਸ਼ਾਮਲ ਸਨ।

ਹਰ ਤਾਜ਼ਾ ਸੂਚਨਾ ਜਾਣਨ ਲਈ ਸਾਡੇ ਨਾਲ ਫੇਸਬੁੱਕ ਅਤੇ ਟਵਿੱਟਰ ‘ਤੇ ਜੁੜੋ
 ਈ-ਮੇਲ ਵਿਚ ਮੰਗਵਾਉਣ ਲਈ ਆਪਣਾ ਈ-ਮੇਲ ਹੇਠਾਂ ਭਰੋ

Comments

Leave a Reply

This site uses Akismet to reduce spam. Learn how your comment data is processed.


Posted

in

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com