ਮਾਡਲ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ
ਪ੍ਰਸਿੱਧ ਰੂਸੀ ਬਾਲ ਸਾਹਿੱਤ ਲੇਖਕ ਅਤੇ ਸਿੱਖਿਆ ਸ਼ਾਸਤਰੀ ਵ.ਅ. ਸੁਖੋਮਲਿੰਸਕੀ ਨੇ ਆਪਣੀ ਪੁਸਤਕ ‘ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ’ ਵਿੱਚ ਬੱਚੇ ਦੇ ਜੀਵਨ ਵਿੱਚ ਉਸ ਦੀ ਮਾਤ-ਭਾਸ਼ਾ ਦੇ ਮਹੱਤਵ ਨੂੰ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ਭਾਸ਼ਾ ਕੌਮ ਦੀ ਦੌਲਤ ਦਾ ਹਿੱਸਾ ਹੈ। ਜਿਵੇਂ ਕਿ ਅਖਾਣ ਹੈ, ‘‘ਮੈਂ ਉਨੇ ਹੀ ਲੋਕ ਹਾਂ ਜਿੰਨੀਆਂ ਭਾਸ਼ਾਵਾਂ ਮੈਂ ਜਾਣਦਾ ਹਾਂ’’ ਪਰ ਜਿਸ ਵਿਅਕਤੀ ਨੇ ਆਪਣੀ ਮਾਤ-ਭਾਸ਼ਾ ਵਿੱਚ ਨਿਪੁੰਨਤਾ ਹਾਸਲ ਨਹੀਂ ਕੀਤੀ, -ਦਰਸ਼ਨ ਸਿੰਘ ਆਸ਼ਟਜਿਹੜਾ ਉਹਦਾ ਸੁਹੱਪਣ ਅਨੁਭਵ ਨਹੀਂ ਕਰਦਾ, ਉਹਦੇ ਲਈ ਹੋਰ ਕੌਮਾਂ ਦੀਆਂ ਭਾਸ਼ਾਵਾਂ ਦੇ ਖ਼ਜ਼ਾਨੇ ਪਹੁੰਚ ਤੋਂ ਬਾਹਰ ਹਨ। ਵ.ਅ. ਸੁਖੋਮਲਿੰਸਕੀ ਦੀ ਇਹ ਧਾਰਣਾ ਸੌ ਫ਼ੀਸਦੀ ਦਰੁਸਤ ਹੈ। ਪੰਜਾਬ ਵਿੱਚ ਪੈਰ-ਪੈਰ ’ਤੇ ਸਥਾਪਿਤ ਹੋਏ ਮਾਡਲ ਸਕੂਲਾਂ ਦੀਆਂ ਮੁੱਢਲੀਆਂ ਸ਼੍ਰੇਣੀਆਂ ਵਿਚ ਨਿਰਧਾਰਤ ਕੀਤੀਆਂ ਗਈਆਂ ਪੰਜਾਬੀ ਪਾਠ-ਕ੍ਰਮ ਦੀਆਂ ਪੁਸਤਕਾਂ ਦਾ ਜਾਇਜ਼ਾ ਲੈਂਦਿਆਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਬੱਚੇ ਦੀ ਸ਼ਖ਼ਸੀਅਤ-ਉਸਾਰੀ ਦੀ ਬੁਨਿਆਦ ਨੂੰ ਮਜਬੂਤ ਕਰਨ ਲਈ ਜਿਨ੍ਹਾਂ ਵਿਉਂਤਾਂ ਨੂੰ ਅਮਲੀ ਰੂਪ ਦੇਣਾ ਬਣਦਾ ਸੀ, ਉਸ ਵਿਚ ਕਿਧਰੇ ਨਾ ਕਿਧਰੇ ਗੰਭੀਰ ਖ਼ਾਮੀਆਂ ਰਹਿ ਗਈਆਂ ਹਨ। ਕਿਹਾ ਗਿਆ ਹੈ ਕਿ ਜਿੰਨੀ ਡੂੰਘਿਆਈ ਨਾਲ ਕੋਈ ਬੰਦਾ ਆਪਣੀ ਮਾਂ ਬੋਲੀ ਦੀਆਂ ਬਾਰੀਕੀਆਂ ਨੂੰ ਗ੍ਰਹਿਣ ਕਰ ਲੈਂਦਾ ਹੈ, ਉਸ ਦਾ ਮਨ ਹੋਰ ਕੌਮਾਂ ਦੀਆਂ ਭਾਸ਼ਾਵਾਂ ਵਿਚ ਨਿਪੁੰਨਤਾ ਹਾਸਲ ਕਰਨ ਲਈ ਉਨਾ ਹੀ ਤਤਪਰ ਰਹਿੰਦਾ ਹੈ ਅਤੇ ਉਹ ਵਧੇਰੇ ਸਰਗਰਮੀ ਨਾਲ ਆਪਣੀ ਭਾਸ਼ਾ ਦਾ ਸੁਹੱਪਣ ਅਨੁਭਵ ਕਰਦਾ ਹੈ। ਪੰਜਾਬ ਦੇ ਮਾਡਲ ਸਕੂਲਾਂ ਵਿਚ ਬੱਚਿਆਂ ਨੂੰ ਮਾਤ-ਭਾਸ਼ਾ ਪੰਜਾਬੀ ਪੜ੍ਹਾਉਣ ਅਤੇ ਸਿਖਾਉਣ ਦੇ ਦੋ ਬੁਨਿਆਦੀ ਅਮਲ ਜਾਂ ਪ੍ਰਣਾਲੀਆਂ ਹਨ। ਪਹਿਲਾ ਢੰਗ ਹੈ, ਭਾਸ਼ਾ ਨੂੰ ਬੋਲ ਕੇ ਪ੍ਰਗਟ ਕਰਨਾ ਅਤੇ ਦੂਜਾ ਢੰਗ ਹੈ ਲਿਖ ਕੇ ਸਿਖਾਉਣਾ। ਪੰਜਾਬੀ ਬੱਚਿਆਂ ਵਾਸਤੇ ਆਪਣੇ ਵਿਚਾਰਾਂ ਅਤੇ ਜਜ਼ਬਿਆਂ ਨੂੰ ਪ੍ਰਗਟ ਕਰਨ ਲਈ ਉਹਨਾਂ ਦੀ ਮਾਤ-ਭਾਸ਼ਾ ਪੰਜਾਬੀ ਹੀ ਸਭ ਤੋਂ ਅਹਿਮ ਅਤੇ ਕਾਰਗਾਰ ਸ੍ਰੋਤ ਹੈ। ਇੱਥੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਕੌਮ ਦੀ ਸੱਭਿਅਤਾ ਦੀ ਰੱਖਿਆ ਅਤੇ ਵਿਕਾਸ ਮਾਤ-ਭਾਸ਼ਾ ਪੰਜਾਬੀ ਦੇ ਜ਼ਰੀਏ ਹੀ ਸੰਭਵ ਹੈ, ਕਿਸੇ ਹੋਰ ਜ਼ਬਾਨ ਰਾਹੀਂ ਨਹੀਂ। ਵਿਹਾਰਕ ਤੌਰ ਤੇ ਵੇਖਿਆ ਜਾਵੇ ਤਾਂ ਪੰਜਾਬ ਸੂਬੇ ਵਿਚ ਸਕੂਲਾਂ ਦੀਆਂ ਦੋ ਕਿਸਮਾਂ ਹਨ। ਪਹਿਲੀ ਕਿਸਮ ਸਰਕਾਰੀ ਸਕੂਲਾਂ ਦੀ ਹੈ। ਇਹਨਾਂ ਸਰਕਾਰੀ ਸਕੂਲਾਂ ਦਾ ਨਿਯੰਤਰਣ (ਕੰਟਰੋਲ) ਪੰਜਾਬ ਸਰਕਾਰ ਅਧੀਨ ਹੈ। ਦੂਜੀ ਕਿਸਮ ਨਿੱਜੀ (ਪ੍ਰਾਈਵੇਟ) ਮਾਡਲ ਸਕੂਲਾਂ ਦੀ ਹੈ। ਇਹਨਾਂ ਪ੍ਰਾਈਵੇਟ ਮਾਡਲ ਸਕੂਲਾਂ ਵਿਚ ਭਿੰਨ-ਭਿੰਨ ਧਾਰਮਿਕ, ਸਮਾਜਿਕ ਅਤੇ ਨਿੱਜੀ ਅਦਾਰਿਆਂ ਵੱਲੋਂ ਚਲਾਏ ਜਾਣ ਵਾਲੇ ਸਕੂਲ ਸ਼ਾਮਲ ਹਨ। ਮਸਲਨ ਪ੍ਰੈਪਰੇਟਰੀ ਜਾਂ ਨਰਸਰੀ ਸਕੂਲ, ਕਿੰਡਰਗਾਰਟਨ ਸਕੂਲ, ਖ਼ਾਲਸਾ ਸਕੂਲ, ਆਰੀਆ ਸਕੂਲ, ਕ
ਤੁਹਾਡਾ ਲੇਖ ਪੜ੍ਹ ਕੇ ਖੁਸ਼ੀ ਹੋਈ, ਅੱਗੇ ਵੀ ਲੇਖਕ, ਪੰਜਾਬੀ-ਦੀਵਾਨੇ ਇਹ ਅਰਜ਼ੋਈਆਂ ਕਰਦੇ ਰਹੇ ਨੇ, ਪਰ ਕਈ ਵਰ੍ਹੇ ਲੰਘ ਗਏ ਸੁਣਦਿਆਂ, ਸਰਕਾਰੀ ਕਾਨੂੰਨ ਪਾਸਿਆਂ ਨੂੰ ਕਾਫ਼ੀ ਸਮਾਂ ਲੰਘ ਚੁੱਕਿਆ ਹੈ, ਪਰ ਪ੍ਰਾਈਵੇਟ ਸਕੂਲਾਂ ਨੂੰ ਨੱਥ ਪਾਉਣਾ ਸੌਖਾ ਨੀਂ ਜਾਪਦਾ ਖਾਸਕਰ ਜਦੋਂ ਅਸੀਂ ਸਿਰਫ਼ ਗੱਲਾਂ ਕਰਨ 'ਚ ਯਕੀਨ ਰੱਖਣ ਵਾਲੇ ਹੋਈਏ, ਸਰਕਾਰਾਂ ਵੀ ਸਾਡੇ 'ਚੋਂ ਚੁਣੀਆਂ ਹੋਈਆਂ ਹਨ ਅਤੇ ਉਹ ਵੀ ਸਾਡੇ ਵਾਂਗ ਕੰਮ ਕਰਦੀਆਂ ਹਨ। ਰੱਬ ਖ਼ੈਰ ਕਰੇ ਤੇ ਕੋਈ ਪੰਜਾਬੀ ਚਾਹੁੰਣ ਵਾਲਾ ਉਹ ਕੁਰਸੀ ਉੱਤੇ ਹੋਵੇ, ਜਿੱਥੋਂ ਪੰਜਾਬ 'ਚ ਪੰਜਾਬੀ ਲਈ ਰਾਹ ਜਾਂਦਾ ਹੋਵੇ…