ਯੂ. ਕੇ. ਵਿਚ ਵਿਸਾਖੀ ਮੇਲਾ ਲੱਗਿਆ

ਸਲੋਹ/. ਕੇ. ਬਿੱਟੂ ਖੰਗੂੜਾ
ਵਿਰਸਾ ਇੱਕ ਵਗਦਾ ਦਰਿਆ, ਜੋ ਭੂਗੋਲਿਕ, ਰਾਜਨੀਤਕ ਅਤੇ ਸਮਾਜਿਕ ਪ੍ਰਸਥਿਤੀਆ ਅਨੁਸਾਰ ਹਰ ਸਮੇ ਕੌਮ ਦੀਆ ਵਿਰਾਸਤਾ ਘੜਦਾ ਵਹਿੰਦਾ ਰਹਿੰਦਾ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ, ਨਵੀਆਂ ਹੋਣੀਆ ਸੰਗ ਕਦਮ ਮਿਲਾਕੇ ਚੱਲਣ ਵਾਲੀਆ ਕੌਮਾ ਹੀ ਤਰੱਕੀ ਕਰਦੀਆਂ ਹਨ, ਪਰ ਆਪਣੀ ਵਿਰਾਸਤ ਨੂੰ ਭੁੱਲਣ ਵਾਲੀਆ ਕੌਮਾਂ ਇਕ ਦਿਨ ਆਪਣੀ ਹੋਂਦ ਗਵਾ ਲੈਂਦੀਆ| ਪ੍ਰਦੇਸਾ ਵਿਚ ਵਸਦੇ ਪੰਜਾਬੀ ਹਮੇਸ਼ਾ ਆਪਣੇ ਬੱਚਿਆ ਦੇ ਵਿਦੇਸ਼ੀ ਮਾਹੌਲ ਦੀ ਭੀੜ ਵਿਚ ਗੁਆਚਕੇ ਆਪਣੇ ਅਸਲੇ ਨਾਲੋ ਨਿਖੜ ਜਾਣ ਦੇ ਖਦਸ਼ੇ ਵਿਚ ਚਿੰਤਾਤੁਰ ਰਹਿੰਦੇ ਹਨ| ਪਰਵਾਸੀ ਪੰਜਾਬੀਆ ਵਲੋ ਸਮੇਂ-ਸਮੇਂ ਤੇ ਆਪਣੀ ਵਿਰਾਸਤ ਨੂੰ ਅਗਲੀ ਪੀੜੀ ਤਕ ਪਹੁੰਚਾਉਣ ਲਈ ਕੁਝ ਸੁਹਿਰਦ ਯਤਨ ਹੁੰਦੇ ਰਹਿੰਦੇ ਹਨ
visakhi mela uk 2013

ਅਜਿਹਾ ਹੀ ਇਕ ਉਪਰਾਲਾ ਅਪਨਾ ਵਿਰਸਾ ਵਲੋ ਯੂ. ਕੇ. ਵਿਚ ਸਲੋਹ ਵਿਖੇ ਫਾਲਕਨ ਸਪੋਰਟਸ ਸੈਂਟਰ ਵਿਚ 12 ਅਪ੍ਰੈਲ ਨੂੰ ਵਿਸਾਖੀ ਦੇ ਸਬੰਧ ਵਿਚ ਇਕ ਮੇਲਾ ਤੀਜ ਤਿਓਹਾਰ ਲਗਾ ਕੇ ਕੀਤਾ ਗਿਆਸਲੋਹ ਦੀ ਮੇਅਰ ਸਮੇਤ ਲਗਭਗ 500 ਦਰਸ਼ਕਾਂ ਦੀ ਸ਼ਮੂਲੀਅਤ ਵਾਲ ਨੈਸ਼ਨਲ ਲਾਟਰੀ ਦੇ ਹੈਰੀਟੇਜ ਲੌਟਰੀ ਫੰਡ ਦੇ ਸਹਿਯੋਗ ਨਾਲ ਲਗਾਏ ਇਸ ਮੇਲੇ ਵਿਚ ਗਿੱਧਾ, ਭੰਗੜਾ, ਗੀਤ-ਸੰਗੀਤ ਅਤੇ ਖਾਲਸੇ ਦੀ ਰਵਾਇਤੀ ਸ਼ਸਤਰ ਵਿਦਿਆ ਦੀ ਪ੍ਰਦਰਸ਼ਨੀ ਕੀਤੀ ਗਈ।
visakhi mela uk 2013

ਸਭ ਮੇਲੀਆ ਦਾ ਪਹਿਲਾਂ ਜਲੇਬੀਆ ਅਤੇ ਚਾਹ ਨਾਲ ਸਵਾਗਤ ਕੀਤਾ ਗਿਆ ਪ੍ਰੋਗਰਾਮ ਦੀ ਰੂਆਤ ਵਿਚ ਅਪਨਾ ਵਿਰਸਾ ਦੀਆਂ ਕੋਆਰਡੀਨੇਟਰ ਬਾਬੀ ਅਤੇ ਸੀਮਾ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਵਿਸਾਖੀ ਦੀ ਵਿਰਾਸਤੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਪਰੰਤ ਦੋ ਘੰਟੇ ਤਕ ਚੱਲੇ ਇਸ ਰੰਗਾਰੰਗ ਸਮਾਰੋਹ ਨੇ ਦਰਸ਼ਕਾ ਨੂੰ ਬੰਨੀ ਰੱਖਿਆ ਸਮਾਪਤੀ ਤੇ ਲੰਗਰ ਦਾ ਵੀ ਪ੍ਰਬੰਧ ਸੀ

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: