ਲੁਧਿਆਣਾ ਤੋਂ ਅੱਜ ਖਬਰ ਆਈ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਵੈੱਬ-ਸਾਈਟ ਦੀ ਦੋ ਸਾਲ ਬਾਦ ਮੁੜ ਘੁੰਡ-ਚੁਕਾਈ ਹੋਈ ਹੈ। ਵੈੱਬ-ਸਾਈਟ ਖੋਲ੍ਹ ਕੇ ਨਜ਼ਰਸਾਨੀ ਕੀਤੀ ਤਾਂ ਪਤਾ ਲੱਗਾ, ਹਰ ਦੋ ਸਾਲ ਬਾਅਦ ਹੋਣ ਵਾਲੀ ਚੋਣ ਦੇ ਦੀ ਤਰੀਕ ਤੋਂ ਵੀ ਘੁੰਡ ਚੁੱਕ ਦਿੱਤਾ ਗਿਆ ਹੈ। ਚੋਣਾਂ ਦੀਆਂ ਨਾਮਜ਼ਦਗੀਆਂ ਭਰੇ ਜਾਣ ਅਤੇ ਵੱਖ-ਵੱਖ ਧੜਿਆਂ ਦੇ ਚੋਣ ਮਨੋਰਥਾਂ ਪੱਤਰਾਂ ਦੇ ਜਾਰੀ ਹੋਣ ਤੋਂ ਪਹਿਲਾਂ ਇਕ ਸਵਾਲ ਸਾਡਾ ਇਹ ਵੀ ਹੈ, ਕਿ ਵੈੱਬ-ਸਾਈਟ ਅਕਾਦਮੀ ਦੀ ਚੋਣ ਤੋਂ ਪਹਿਲਾਂ ਹੀ ਕਿਉਂ ਖੋਲੀ ਜਾਂਦੀ ਹੈ। ਦਾਅਵਾ ਤਾਂ ਇਹ ਕੀਤਾ ਗਿਆ ਹੈ ਕਿ ਦੇਸ਼-ਵਿਦੇਸ਼ ਰਹਿੰਦੇ ਸਾਥੀ ਇਸ ਤੋਂ ਅਕਾਡਮੀ ਦੀਆਂ ਗਤੀਵਿਧਿਆਂ ਬਾਰੇ ਜਾਣਕਾਰੀ ਮਿਲਿਆ ਕਰੂਗੀ, ਪਰ ਦੋ ਸਾਲ ਇਸ ਵੈੱਬ-ਸਾਈਟ ਦਾ ਕੌਣ ਰਖ਼ਵਾਲਾ ਹੁੰਦਾ ਹੈ? ਹੁਣ ਤੱਕ ਦੇ ਪ੍ਰਧਾਨਾ, ਜਨਰਲ ਸਕੱਤਰਾਂ ਅਤੇ ਨਵੀਂ ਮੈਂਬਰ ਸੂਚੀ ਤੋਂ ਇਲਾਵਾ ਦੋ ਸਾਲ (ਬਲਕਿ ਪੰਜਾਬੀ ਅਕਾਦਮੀ ਦੇ ਹੁਣ ਤੱਕ ) ਦੇ ਕਾਰਜਾਂ ਦੀ ਕੋਈ ਜਾਣਕਾਰੀ ਇੱਥੇ ਕਿਉਂ ਨਹੀਂ ਹੁੰਦੀ? ਜੋ ਇਸ ਵਾਰ ਵੀ ਨਹੀਂ ਲੱਭ ਰਹੀ। ਇਹ ਵੈੱਬਸਾਈਟ ਹੁਣ ਹੋਰ ਕਿੰਨੇ ਦਿਨ ਚੱਲੇਗੀ? ਖ਼ੈਰ ਖ਼ਬਰ ਇਸ ਤਰ੍ਹਾਂ ਹੈ-
ਲੁਧਿਆਣਾ। ਪੰਜਾਬੀ ਸਾਹਿਤ ਅਕਾਡਮੀ ਧਿਆਣਾ ਪੰਜਾਬੀ ਲੇਖਕ/ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਸ਼੍ਰੋਮਣੀ ਸੰਸਥਾ ਹੈ। ਇਸ ਦੇ ਪੰਦਰਾਂ ਸੌ ਦੇ ਲਗਪਗ ਮੈਂਬਰ ਹਨ, ਦੇਸ਼ ਦੇ ਕੋਨੇ ਕੋਨੇ ਤੋਂ ਇਲਾਵਾ ਵਿਦਸ਼ ਵਿਚ ਵੀ ਇਸ ਦੇ ਮੈਂਬਰ ਵੱਸ ਹੋਏ ਹਨ। ਆਪਣੇ ਦੂਰ ਦੁਰਾਡੇ ਬੈਠੇ ਮੈਂਬਰ ਨੂੰ ਅਕਾਡਮੀ ਦੀਆਂ ਗਤੀ-ਵਿਧੀਆਂ ਤੋਂ ਜਾਣੂੰ ਕਰਵਾਉਣ ਲਈ ਅਕਾਡਮੀ ਦੇ ਜਨਰਲ ਸਕੱਤਰ ਡਾ· ਸੁਖਦੇਵ ਸਿੰਘ ਨੇ ਅੱਜ ਪੰਜਾਬੀ ਭਵਨ ਵਿਖ ਵੈੱਬ ਸਾਈਟ ਦਾ ਉਦਘਾਟਨ ਕੀਤਾ। ਹੁਣ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਬਾਰੇ ਜਾਣਕਾਰੀ ਦੁਨੀਆ ਦੇ ਕਿਸੇ ਕੋਨੇ ਵਿਚ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਵੈੱਬ ਸਾਈਟ http://www.psa.kitaban.com/ ਦੀ ਘੁੰਡ ਚੁਕਾਈ ਮੌਕੇ, ਪ੍ਰਿੰ· ਪ੍ਰੇਮ ਸਿੰਘ ਬਜਾਜ, ਪ੍ਰੋ· ਨਰਿੰਜਨ ਤਸਨੀਮ, ਡਾ· ਸਰੂਪ ਸਿੰਘ ਅਲੱਗ, ਅਮਰਜੀਤ ਸੂਫ਼ੀ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ· ਰਜਨੀਸ਼ ਬਹਾਦਰ ਸਿੰਘ, ਪ੍ਰੋ· ਸੁਰਜੀਤ ਜੱਜ, ਪ੍ਰੋ· ਅਨੂਪ ਸਿੰਘ ਵਿਰਕ, ਸੁਰਿੰਦਰ ਰਾਮਪੁਰੀ, ਸੁਭਾਸ਼ ਕਲਾਕਾਰ, ਤਲਵਿੰਦਰ, ਸੁਸ਼ੀਲ ਦੁਸਾਂਝ, ਕਰਮ ਸਿੰਘ ਵਕੀਲ, ਸੁਲੱਖਣ ਸਰਹੱਦੀ, ਮਦਨ ਵੀਰਾ, ਮਹਿੰਦਰਦੀਪ ਗਰੇਵਾਲ, ਸਵਰਨਜੀਤ ਕੌਰ ਗਰੇਵਾਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸ੍ਰੀਮਤੀ ਇੰਦਰਜੀਤਪਾਲ ਕੌਰ, ਸੁਰਿੰਦਰ ਕੌਰ, ਜੀਵਨਦੀਪ ਕੌਰ, ਅੰਜੂ ਸ਼ਰਮਾ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।
ਚੋਣ ਸੰਬੰਧੀ ਵੇਰਵਾ
ਨਾਮਜ਼ਦਗੀ ਪੱਤਰ ਜਮਾਂ ਕਰਨ ਦੀ ਆਖ਼ਰੀ ਤਰੀਕ 14 ਅਪ੍ਰੈਲ 2010
ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 19 ਅਪ੍ਰੈਲ 2010
ਜਨਰਲ ਇਜਲਾਸ ਅਤੇ ਚੋਣ 2 ਮਈ 2010
Leave a Reply