ਵਕਤ ਮੇਰੇ ਲਈ ਸਬ ਤੋਂ ਅਜੀਜ਼ ਸ਼ੈ ਹੈ
Amritpal Kaur Brar ਅੰਮ੍ਰਿਤਪਾਲ ਕੌਰ ਬਰਾੜ |
ਇਹ ਕਦੇ ਪਰਖਦਾ ਏ ਮੈਨੂੰ
ਤੇ ਕਦੇ ਇਮਤਿਹਾਨ ਲੈਂਦਾ ਏ
ਕਦੇ ਨਾਸਮਝ ਨੂੰ ਸਮਝਾਉਂਦੈ
ਕਦੇ ਬਿਆਨ ਲੈਂਦਾ ਏ
ਇਹੀ ਤੇ ਹੈ ਇੱਕ ਮਾਤਰ ਸ਼ੈ
ਮੇਰੇ ਜ਼ਖਮਾਂ ਦੀ ਮਰਹਮ
ਬੇਗੁਨਾਹੀ ਦਾ ਗਵਾਹ
ਕਦੇ ਦੱਸਦਾ ਏ ਮੁਜਰਿਮ
ਕਦੇ ਆਪਣਾ ਲੱਗੇ
ਕਦੇ ਗ਼ੈਰ, ਪਰਾਇਆ
ਕਦੇ ਲੰਘਦਾ ਹਵਾ ਬਣ
ਕਦੇ ਜਾਪੇ ਹੰਢਾਇਆ
ਕਦੇ ਸਵਾਲਾਂ ਦਾ ਜਵਾਬ
ਕਦੇ ਖੁਦ ਇਕ ਸਵਾਲ
ਕਦੇ ਹਕੀਕਤ ਬਣ ਮਿਲਦੈ
ਤੇ ਕਦੇ ਇੱਕ ਹਸੀਨ ਖ਼ਿਆਲ ਤੋਂ ਵੱਧ ਕੁਝ ਵੀ ਨਹੀਂ।
ਕਦੇ ਇੰਤਜ਼ਾਰ ਬਣ ਜਾਂਦੈ
ਕਦੇ ਵੇਲਾ ਮੁਲਾਕਾਤ ਦਾ
ਤੇ ਕਦੇ ਇਹੀ ਵਕਤ ਇੱਕ ਵਿਛੋੜੇ ਦੀ ਘੜੀ ਵੀ ਬਣ ਜਾਂਦੈ ।
ਤਾ-ਉਮਰ ਇੱਕ ਚੀਸ ਬਣ ਦਿਲ ਚ ਵੱਸ ਜਾਂਦੈ
ਉਮਰਾਂ ਦੀ ਉਡੀਕ ਕਦੇ
ਇਹ ਪਾਣੀ ਤੇ ਲੀਕ ਕਦੇ
ਵਕਤ ਇਤਿਹਾਸ ਬਣਦਾ ਏ ਜਦੋਂ
ਤਾਂ ‘ਅੰਮ੍ਰਿਤ ‘ ਕੁਝ ਖਾਸ ਬਣਦਾ ਏ ਉਦੋਂ
ਵਕਤ ਮੇਰੇ ਲਈ ਸਭ ਤੋਂ ਅਜੀਜ਼ ਸ਼ੈ ਹੈ।
-ਅੰਮ੍ਰਿਤਪਾਲ ਕੌਰ ਬਰਾੜ, ਮਲੌਟ
Leave a Reply