ਸਾਦ-ਮੁਰਾਦੇ ਵਿਆਹ ਹੀ ਸਮਾਜ ਦੇ ਗੌਰਵ ਨੂੰ ਚਾਰ ਚੰਨ ਲਗਾਉਂਦੇ ਨੇ
ਦੋ ਪਰਿਵਾਰਾਂ ਦਾ ਆਪਸੀ ਮੇਲ ਕਰਵਾਉਣਾ ਅਤੇ ਦੋ ਜ਼ਿੰਦੜੀਆਂ ਨੂੰ ਇੱਕ ਪਵਿੱਤਰ ਬੰਧਨ ਵਿਚ ਬੰਨਣ ਦੇ ਕਾਰਜ ਨੂੰ ਹੀ ਵਿਆਹ ਜਾਂ ਸ਼ਾਦੀ ਦੀ ਰਸਮ ਕਿਹਾ ਜਾਂਦਾ ਹੈ। ਇਸ ਰਸਮ ਰਾਹੀਂ ਸਮਾਜ ਵਿੱਚ ਪਿਆਰ, ਸਰੋਕਾਰ, ਸਾਂਝੀਵਾਲਤਾ, ਏਕਤਾ ਅਤੇ ਸਥਿਰਤਾ ਹੀ ਨਹੀਂ ਵੱਧਦੀ, ਸਗੋਂ ਸਮਾਜ ਦਾ ਸਾਰਥਿਕ ਵਿਕਾਸ ਵੀ ਹੁੰਦਾ ਹੈ । ਪਰ, ਇਹ ਪਵਿੱਤਰ ਰਸਮ ਵੀ ਅਜੋਕੀ ਪਦਾਰਥਵਾਦੀ ਦੌੜ ਤੋਂ ਨਾ ਬਚ ਸਕੀ । ਲੋਕ ਆਪਣਾ ਨੱਕ ਬਚਾਉਂਦੇ-ਬਚਾਉਂਦੇ ਹੀ ਮਣਾਂ-ਮੂੰਹੀਂ ਕਰਜ਼ੇ ਦੇ ਬੋਝ ਹੇਠ ਆ ਰਹੇ ਨੇ, ਜੋ ਇੱਕ ਚਿੰਤਾ ਦਾ ਵਿਸ਼ਾ ਹੈ ।ਅਜੋਕੀਆਂ ਵਿਆਹ-ਸ਼ਾਦੀਆਂ ਦਾ ਮਾਹੌਲ ਵੀ ਮੇਲੇ ਵਰਗਾ ਹੁੰਦਾ ਹੈ। ਇਹ ਜ਼ਿਆਦਾਤਰ ਮੈਰਿਜ-ਪੈਲੇਸਾਂ ਵਿੱਚ ਕੀਤੀਆਂ ਜਾਂਦੀਆਂ ਹਨ। ਇੱਕ ਪਾਸਿਉਂ ਮੇਲ ਆਈ ਜਾਂਦਾ ਤੇ ਦੂਸਰੇ ਪਾਸਿਉਂ ਜਾਈ ਜਾਂਦਾ ਹੈ। ਇਸ ਪਵਿੱਤਰ ਰਸਮ ਦੇ ਸ਼ੁੱਭ ਮੌਕੇ 'ਤੇ ਪਹੁੰਚੇ ਹੋਏ ਮਹਿਮਾਨ ਖੱਟੇ-ਮਿੱਠੇ ਪਕਵਾਨਾਂ ਵੱਲ ਵੱਧ ਧਿਆਨ ਦਿੰਦੇ ਹਨ ਅਤੇ ਮੇਲ-ਮਿਲਾਪ, ਸਲਾਹ-ਮਸ਼ਵਰਾ ਤੇ ਆਪਸੀ ਗੱਲਬਾਤ ਤਾਂ ਨਾ-ਮਾਤਰ ਹੀ ਹੁੰਦੀ ਹੈ, ਬੱਸ ਹੈਲੋ-ਹਾਏ ਨਾਲ ਕੰਮ ਸਰ ਜਾਂਦਾ ਹੈ।ਇਨ੍ਹਾਂ ਪੈਲੇਸਾਂ ਵਿੱਚ ਬਣੇ ਹੋਏ ਪਕਵਾਨਾਂ ਦੀ ਬਹੁਤ ਬਰਬਾਦੀ ਹੁੰਦੀ ਹੈ। ਲੋਕ ਭਰੇ-ਭਰਾਏ ਡੂੰਨੇ ਬੜੀ ਸ਼ਾਨ ਨਾਲ ਚੁੱਕਦੇ ਤੇ ਸੁਆਦ ਮਾਤਰ ਹੀ ਚੱਖ ਕੇ ਬਾਕੀ ਦਾ ਭਰਿਆ-ਭਰਾਇਆ ਡੂੰਨਾ ਕੂੜਾ-ਕਰਕਟ ਦੇ ਡੱਬੇ ਵਿਚ ਸੁੱਟ ਦਿੰਦੇ ਹਨ। ਇਹ ਤਾਂ ਉਹੀ ਗੱਲ ਹੋਈ ਨਾ ਰੱਜੀ ਮੈਂਹ ਘਮਾਹ ਦਾ ਉਜਾੜਾ। ਇਸ ਮੇਲੇ ਵਿੱਚ ਕਈ ਤਾਂ ਖਾਣ-ਪੀਣ ਹੀ ਆਉਂਦੇ ਹਨ ਤੇ ਕਈ ਬਿਨਾਂ ਬੁਲਾਏ ਵੀ। ਅਖੇ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਸ਼ਰਾਬ-ਮੀਟ ਸਰੇਆਮ ਚਲਦਾ ਹੈ। ਲੋਕ ਇਸ ਤਰ੍ਹਾਂ ਟੁੱਟ ਕੇ ਪੈਂਦੇ ਹਨ ਜਿਉਂ ਭੁੱਖਾ ਸ਼ੇਰ ਸ਼ਿਕਾਰ ਨੂੰ ਪੈਂਦਾ ਹੈ । ਗਰਮ-ਸਰਦ, ਕੱਚਾ-ਪੱਕਾ ਸਭ ਛਕੀ ਜਾਂਦੇ ਹਨ । ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਡਾਕਟਰ ਕੋਲ ਜਾਣਾ ਪਵੇ ਕਿਉਂਕਿ ਵਿਆਹ ਦਾ ਖਾਣਾ ਖਾ ਕੇ ਜ਼ਿਆਦਤਰ ਲੋਕ ਬੀਮਾਰ ਹੋ ਜਾਂਦੇ ਹਨ।ਘਰ ਦੇ ਤਾਂ ਸ਼ਗਨ ਦੇ ਲਿਫ਼ਾਫ਼ੇ 'ਕੱਠੇ ਕਰਦੇ ਅਤੇ ਬਿੱਲ ਚੁਕਾਉਂਦੇ ਹੀ ਰਹਿ ਜਾਂਦੇ ਹਨ ਕਿ ਤਿੰਨ-ਚਾਰ ਘੰਟੇ ਵਿੱਚ ਵਿਆਹ ਦਾ ਕੰਮ ਤਮਾਮ ਹੋ ਜਾਂਦਾ ਹੈ । ਉਹ ਪੈਲਿਸ ਜੋ ਤਿੰਨ-ਚਾਰ ਘੰਟੇ ਪਹਿਲਾ ਪੂਰੇ ਜਲੌਅ ਵਿਚ ਸੀ, ਰੌਸ਼ਨੀ ਮੱਧਮ ਪੈਣੀ ਸ਼ੁਰੂ ਹੋ ਜਾਂਦੀ ਹੈ । ਲੋਕ ਖਾ-ਪੀ ਕੇ ਤੁਰਦੇ ਬਣਦੇ ਹਨ ਅਤੇ ਲੜਕੀ-ਲੜਕੇ ਨੂੰ ਆਸ਼ੀਰਵਾਦ ਦੇਣਾ ਵੀ ਆਪਣਾ ਫ਼ਰਜ਼ ਨਹੀਂ ਸਮਝਦੇ। ਅਜ ਕੱਲ੍ਹ ਦੇ ਵਿਆਹ-ਸਮਾਗਮ ਤਾਂ ਪਿਆਰ ਵਿਹੂਣੇ ਹੀ ਹੁੰਦੇ ਜਾ ਰਹੇ ਹਨ, ਜਦਕਿ ਪਹਿਲੇ ਸਮਿਆਂ ਵਿਚ ਮੇਲ-ਮਿਲਾਪ ਤਾਂ ਸਾਗਰ ਦੀਆਂ ਲਹਿਰਾਂ ਵਾਂਗ ਠਾਠਾਂ ਮਾਰ ਰਿਹਾ ਹੁੰਦਾ ਸੀ। ਸੋਚਣ ਵਾਲੀ ਗੱਲ ਹੈ ਕਿ ਇਹ ਬੋਝ ਕਿਸ 'ਤੇ ਪੈਂਦਾ ਹੈ? ਕੌਣ ਹੈ ਇਸ ਲਈ ਜ਼ਿੰਮੇਵਾਰ?ਸਿਆਣੇ ਸੱਚ ਕਹਿੰਦੇ ਹਨ ਕਿ ਅੱਜ ਦਾ ਵਿਆਹ ਮੁੱਠੀ 'ਚ ਹੈ । ਪਰ, ਵਿਆਹ ਵਾਲਾ ਘਰ ਤਾਂ ਖੁਸ਼ੀਆਂ ਤੋਂ ਸੱਖਣਾ ਹੀ ਰਹਿ ਜਾਂਦਾ ਹੈ, ਜਦਕਿ ਪਹਿਲੇ ਸਮਿਆਂ ਵਿਚ ਪੂਰ