ਸੁਰਿੰਦਰ ਸੋਹਲ ਦਾ ‘ਸਰਵਿਸ ਸੈਂਟਰ’ ਤੇ ਸਰਤਾਜ ਦਾ ‘ਯਾਮਹਾ’
ਫਿਰੋਜ਼ਪੁਰ ਦੇ ਸ਼ਾਇਰ ਤਰਲੋਕ ਸਿੰਘ ਜੱਜ ਦੇ ਸ਼ਿਅਰ ਬਿਨ੍ਹਾਂ ਇਜਾਜ਼ਤ ਭੰਨ੍ਹ ਤੋੜ ਸਤਿੰਦਰ ਸਰਤਾਜ ਨਾਮੀਂ ਗਾਇਕ ਵੱਲੋਂ ਗਾਏ ਜਾਣ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ, ਸਰਤਾਜ ਅਤੇ ਉਸਦੀ ਸ਼ਾਇਰੀ ਬਾਰੇ ਇੰਟਰਨੈੱਟ ਉਤੇ ਚਰਚਾ ਮਹੀਨੇ ਭਰ ਤੋਂ ਚਲ ਰਹੀ ਹੈ। ਅੱਜ (12 ਅਪ੍ਰੈਲ 2010), ਤਰਲੋਕ ਸਿੰਘ ਜੱਜ ਵੱਲੋਂ ਦਿੱਤੀ ਗਈ 15 ਦਿਨਾਂ ਵਿਚ ਮਾਫ਼ੀ ਮੰਗਣ ਦੀ ਮੋਹਲਤ ਵੀ ਮੁਕ ਜਾਵੇਗੀ। ਮਸਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ, ਇਹ ਤਾਂ ਹਾਲੇ ਵਕਤ ਦੀ ਕੁੱਖ ਵਿਚ ਪਿਆ ਹੈ, ਪਰ ਇਸ ਮਸਲੇ ਨੇ ਸਰਤਾਜ ਦੀ ਗਾਇਕੀ ਅਤੇ ਸ਼ਾਇਰੀ ਦੀ ਪੜ੍ਹਚੋਲ ਕਰਨ (ਅਤੇ ਉਸ ਨੂੰ ਸਵੈ ਪੜ੍ਹਚੋਲ ਕਰਨ) ਦਾ ਮੌਕਾ ਜ਼ਰੂਰ ਦਿੱਤਾ ਹੈ। ਭਾਵੇਂ ਇਸ ਮਸਲੇ ਤੋਂ ਕੁਝ ਵਕਤ ਲਈ ਪੱਲਾ ਛੁਡਾ ਕੇ ਸਰਤਾਜ ਵਿਦੇਸ਼ ਫੇਰੀ ਤੇ ਚਲਾ ਗਿਆ ਹੈ, ਪਰ ਦੁਨੀਆਂ ਦੇ ਕੋਨੇ-ਕੋਨੇ ਵਿਚ ਬੈਠੇ ਵਿਦਵਾਨ ਲਗਾਤਾਰ ਇਹ ਮਸਲਾ ਗੰਭੀਰਤਾ ਨਾਲ ਘੋਖ ਰਹੇ ਹਨ। ਸਰਤਾਜ ਪੱਖੀ ਅਤੇ ਅਦਬ ਦੇ ਹਾਮੀ ਆਪੋ-ਆਪਣੇ ਵਿਚਾਰ ਰੱਖ ਰਹੇ ਹਨ। ਸੰਪੂਰਨ ਰੂਪ ਵਿਚ ਸਰਤਾਜ ਬਾਰੇ ਚਰਚਾ ਕਰਨ ਦੇ ਨਾਲ ਹੀ ਹੁਣ ਕਲਾਮ-ਏ-ਸਰਤਾਜ ਬਾਰੇ ਬਾਰੀਕ ਬੀਨੀ ਨਾਲ ਵਿਚਾਰ ਹੋ ਰਹੀ ਹੈ, ਇਸ ਪੱਖੋਂ ਸ਼ੁਰੂਆਤ ਕੀਤੀ ਹੈ ਨਿਊਯਾਰਕ (ਅਮਰੀਕਾ) ਰਹਿੰਦੇ ਸ਼ਾਇਰ ਸੁਰਿੰਦਰ ਸੋਹਲ ਨੇ। ਇਹ ਲੇਖ ਲਿਖਦੇ ਹੋਏ ਉਹ ਫੋਨ ਰਾਹੀਂ ਆਪਣੇ ਕਈ ਸਾਰੇ ਮਿੱਤਰਾਂ ਨਾਲ ਲਗਾਤਾਰ ਚਰਚਾ ਕਰਦੇ ਰਹੇ, ਸੋ ਚਰਚਾ ਦੇ ਕੁਝ ਨੁਕਤਿਆਂ ਨੇ ਵੀ ਇਸ ਲੇਖ ਵਿਚ ਆਪਣੀ ਥਾਂ ਬਣਾਈ ਹੈ। ਸੋਹਲ ਦੇ ਨਾਲ ਹਰਪਾਲ ਭਿੰਡਰ ਦਾ ਵੀ ਇਸ ਲੇਖ ਵਿਚ ਖਾਸਾ ਯੋਗਦਾਨ ਹੈ, ਸੋ ਇਸ ਸਾਂਝੇ ਲੇਖ ਨੂੰ ਅਸੀ ਦੋਹਾਂ ਵੱਲੋਂ ਤੁਹਾਡੇ ਰੂ-ਬ-ਰੂ ਕਰ ਰਹੇ ਹਾਂ।(1)ਅੱਜ-ਕੱਲ੍ਹ ਸਤਿੰਦਰ ਸਰਤਾਜ ਬੇਹੱਦ ਚਰਚਿਤ ਗਾਇਕ ਹੈ। ਉਸਦੇ ਚਰਚਿਤ ਹੋਣ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਲੋਕ ਗਾਇਕੀ ਦੇ ਸ਼ੋਰੀਲੇ ਤੇ ਭੜਕੀਲੇ ਟਰੈਂਡ ਤੋਂ ਅੱਕ ਗਏ ਸਨ ਤੇ ਸਰਤਾਜ ਨੇ ਪੰਜਾਬੀ ਗਾਇਕੀ ਵਿਚ ਬੈਠ ਕੇ ਗਾਉਣ ਦਾ ਰਿਵਾਜ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਠਰੰਮਾ ਲਿਆਉਣ ਦਾ ਯਤਨ ਕੀਤਾ ਹੈ। ਉਸਨੇ ਵਾਰਿਸ ਸ਼ਾਹ ਦੀ ਹੀਰ ਬਹੁਤ ਹੀ ਮੋਹ ਲੈਣੇ ਅੰਦਾਜ਼ ਵਿਚ ਗਾਈ ਹੈ।ਪਰ ਉਸਦਾ ਗੀਤ 'ਯਾਹਮਾ' ਸੁਣ ਕੇ ਹਰ ਕੋਈ ਸੋਚਣ ਲਈ ਮਜਬੂਰ ਹੋ ਸਕਦਾ ਹੈ ਕਿ ਪੰਜਾਬੀ ਗਾਇਕਾਂ ਵਲੋਂ ਗੀਤਾਂ ਦੀ ਚੋਣ ਸੰਜੀਦਗੀ ਨਾਲ ਕਰਨ ਦਾ ਜ਼ਮਾਨਾ ਕਦੋਂ ਆਵੇਗਾ। ਕਈ ਸਾਲ ਪਹਿਲਾਂ ਦਿਲਸ਼ਾਦ ਅਖ਼ਤਰ ਨਾਂ ਦੇ ਇਕ ਗਾਇਕ ਨੇ ‘ਤੂੰ ਗੜਵਾ ਮੈਂ ਤੇਰੀ ਡੋਰ ਵੇ ਮਾਹੀਆ’ ਵਰਗਾ ਸੰਜੀਦਾ ਗੀਤ ਗਾ ਕੇ ਇਕ ਔਰਤ ਦੇ ਮਨੋਭਾਵਾਂ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਸੀ। ਕੁਝ ਮਹੀਨਿਆਂ ਬਾਦ ਉਸੇ ਗਾਇਕ ਨੇ ਗੀਤ ਗਾਇਆ ਸੀ,‘ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ’। ਇੰਝ ਹੀ ਸਰਦੂਲ ਸਿਕੰਦਰ ਨੇ ‘ਫੁੱਲਾਂ ਦੀਏ ਕੱਚੀਏ ਵਪਾਰਨੇ’ ਵਰਗਾ ਬਹੁਤ ਮਕਬੂਲ ਤੇ ਸੰਜੀਦਾ ਗੀਤ ਵੀ ਗਾਇਆ ਅਤੇ ‘ਸਾਨੂੰ ਗਿਟਕਾਂ ਗਿਣਨ ’ਤੇ ਹੀ ਰੱਖ ਲੈ ਨੀ ਬੇਰੀਆਂ ਦੇ ਬੇਰ ਖਾਣੀਏਂ’ ਵਰਗਾ ਗੀਤ ਗਾ ਕੇ ਪੰਜਾਬੀ ਸਾਹਿਤ ਵਿਚ ਇਸ਼ਕ ਮਜਾਜ਼ੀ ਦੀ ਅਮੀਰ ਪਰੰਪਰਾ
ਸੋਹਲ ਜੀ ਪਹਿਲਾ ਇਸ ਸ਼ਕਸ ਦੀ ਜੂੜੀ ਤਾਂ ਕਰਵਾ ਲਾਓ ਜਿਸ ਨਾਲ ਫ਼ੋਨ ਤੇ ਸਲਾਹ ਕਰਕੇ ਤੁਸੀ ਇਹ ਅਲੋਚਨਾ ਕਰੀ ਹੈ……. ਧੰnਵਾਦ
#ਦੂਜਾ ਨੁਕਤਾ ਵੀ ਗੀਤਾਂ ਦੀ ਚੋਣ ਸੰਬੰਧੀ ਹੀ ਹੈ। ਤੀਸਰਾ ਕਾਰਨ ਵੀ ਜੋ ਅਕਸਰ ਪੰਜਾਬੀ ਗਾਇਕ [ਬਹੁਤ ਸਾਰੇ ਲੇਖਕ ਵੀ] ਆਪਣੀ 'ਲੋਕਾਂ ਦੀ ਸੇਵਾ' ਨੂੰ ਸਹੀ ਦਿਖਾਉਣ ਲਈ ਪੇਸ਼ ਕਰਦੇ ਹਨ, ਕਿ ਜੋ ਲੋਕ ਸੁਣਨਾ ਚਾਹੁੰਦੇ ਹਨ ਉਹ ਤਾਂ ਉਹੀ ਕੁਛ ਗਾ ਰਹੇ ਹਨ। ਇਸ ਦਾ ਪਰਦਾ ਚਾਕ ਵੀ ਲੇਖਕ ਨੇ ਚੰਗੀ ਤਰ੍ਹਾਂ ਕੀਤਾ ਹੈ, ਜੇ ਇਸ ਤਰਕ ਨਾਲ ਚੱਲਿਆ ਜਾਵੇ ਤਾਂ ਕੱਲ ਨੂੰ ਕੋਈ ਬਠਿੰਡਾ ਵਾਲਾ ਗਾਇਕ ਭਰੂਣ ਹੱਤਿਆ ਨੂੰ ਸਲਾਹੁੰਦਾ ਗੀਤ ਗਾ ਦੇਵੇ ਉਹ ਵੀ ਆਪਣੀ ਜਗ੍ਹਾ ਗ਼ਲਤ ਨਹੀਂ ਹੋਵੇਗਾ, ਕਿਓਂਕਿ ਇਹ ਕੁਰੀਤੀ ਵੀ ਬਹੁਤ ਵੱਡੀ ਪੱਧਰ ਤੇ ਲੋਕਾਂ ਵਿਚ ਫੈਲੀ ਹੋਈ ਹੈ। ਇਸੇ ਸੰਦਰਭ 'ਚ ਮਸ਼ਹੂਰ ਰੂਸੀ ਲੇਖਕ ਮੈਕਸਿਮ ਗੋਰਕੀ ਦੀ ਕਹਾਣੀ 'ਇੱਕ ਪਾਠਕ' ਦੀਆਂ ਕੁਝ ਸਤਰਾਂ ਸਾਂਝੀਆਂ ਕਰਨਾ ਚਾਹਾਂਗਾ-
“शायद तुम कहो- ‘जो कुछ हम पेश करते हैं, उसके सिवा जीवन में अन्य नमूने मिलते कहाँ है ?’
न, ऐसी बात मुँह से न निकालना, यह लज्जा और अपमान की बात है कि वह, जिसे भगवान ने लिखने की शक्ति प्रदान की है । जीवन के सम्मुख अपनी पंगुता और उससे ऊपर उठने में अपनी असमर्थता को स्वीकार करे, अगर तुम्हारा स्तर भी वही है, जो आम जीवन का, अगर तुम्हारी कल्पना ऐसे नमूनों की रचना नहीं कर सकती जो जीवन में मौजूद न रहते हुए भी उसे सुधारने के लिए अत्यंत आवश्यक हैं, तब तुम्हारा कृतित्व किस मर्ज की दवा है ? तब तुम्हारे धंधे की क्या सार्थकता रह जाती है?"
—–
April 16, 2010 8:37 PM
#ਤੀਜਾ ਨੁਕਤਾ ਹੈ, ਗਾਇਕੀ ਤੇ ਸੰਗੀਤ ਦੇ ਖੇਤਰ ਵਿਚ ਆਲੋਚਨਾ ਦਾ ਬਿਲਕੁਲ ਹੀ ਗ਼ੈਰ-ਹਾਜ਼ਿਰ ਹੋਣਾ (ਵੈਸੇ ਤਾਂ ਇਹ ਸਾਹਿਤ ਦੇ ਖੇਤਰ ਵਿੱਚ ਵੀ ਬੱਸ ਨਾਂ ਦੀ ਆਲੋਚਨਾ ਹੈ। ਉਥੇ ਵੀ ਆਲੋਚਨਾ ਦੇ ਨਾਂ ਤੇ ਜਾਂ ਤਾਂ ਵਾਹ ਵਾਹ ਹੁੰਦੀ ਹੈ ਜਾਂ ਫਿਰ ਖੁੰਦਕਾਂ ਕੱਢੀਆਂ ਜਾਂਦੀਆਂ ਹਨ। ਸਮਾਜ ਅਤੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ 'ਚ ਰੱਖ ਆਲੋਚਨਾ ਕਰਨ ਵਾਲ਼ਾ ਤਾਂ ਕੋਈ ਵਿਰਲਾ ਹੀ ਹੈ ਜਿਸਦਾ ਦਾ ਜੋ ਦਿਲ ਕਰਦਾ ਹੈ ਲਿਖਦਾ ਹੈ, ਗਾਉਂਦਾ ਹੈ, ਕਿਓਂਕਿ ਲੋਕਾਂ ਨੇ ਉਸ ਤਰਾਂ ਹੀ ਸੁਣ ਲੈਣਾ ਹੈ। ਉਹਨਾਂ ਕੋਲ ਇਹੋ ਜਿਹੇ ਹੀ ਹਨ। ਆਲੋਚਨਾ ਕਰਨ ਵਾਲਾ ਤੇ ਸਿੰਗਾਂ ਤੋਂ ਫੜਨ ਵਾਲਾ ਕੋਈ ਹੈ ਨਹੀਂ ਤੇ ਨਾ ਹੀ ਕਿਸੇ ਨੇ ਇਹ ਕਹਿਣਾ ਹੈ ਕਿ ਰਾਣੀਏ ਅੱਗਾ ਢੱਕ। ਜੋ ਗਾਇਕ ਅਜਿਹਾ ਕਰ ਸਕਦੇ ਹਨ, ਉਹ ਖ਼ੁਦ ਇਹੀ ਕੁਝ ਕਰਕੇ ਸ਼ੁਹਰਤ ਦੀ ਬੁਲੰਦੀ ‘ਤੇ ਪਹੁੰਚੇ ਹੁੰਦੇ ਹਨ। ਉਸਤਾਦ ਲੋਕ ਵੈਸੇ ਹੀ ਹੈ ਨਹੀਂ ਜ਼ਿਆਦਾ ਪੰਜਾਬ ਵਿਚ, ਜੋ ਹਨ ਉਹਨਾਂ ਨੂੰ ਸੁਣਦਾ ਕੌਣ ਹੈ। ਜਦੋਂ ਮੰਡੀ ਦੀ ਸੁਣੀ ਜਾਣ ਲੱਗੇ ਤਾਂ ਉਸਤਾਦਾਂ ਦੀ ਕੌਣ ਸੁਣਦਾ ਹੈ। ਖ਼ੁਦ ਸਾਡੇ ਹੀਰਿਆਂ ਨੇ ਇੰਨਾ ਕਦੇ ਸੋਚਣ ਦੀ ਖੇਚਲ ਹੀ ਨਹੀਂ ਕਰਨੀ ਕਿ ਸਮਾਜ ਵਿਚ ਕੀ ਹੋ ਰਿਹਾ ਹੈ? ਸਮਾਜ ਦੀ ਕੀ ਲੋੜ ਹੈ, ਸਮਾਜਿਕ ਆਰਥਿਕ ਤੇ ਰਾਜਨੀਤਿਕ ਹਾਲਤ ਕੀ ਹਨ? ਕਿਉਂਕਿ ਉਹ ਤਾਂ ਇਹਨਾਂ ਸਭ ਗੱਲਾਂ ਤੋਂ ਉੱਪਰ ਹੋ ਕੇ ਸਭ ਦੇ ਸਾਂਝੇ ਹਨ, ਤੇ ਸਚਮੁੱਚ ਵਿਚ ਹੀ ਲੋਕਾਂ ਦੀ ਕਿਸੇ ਵੀ ਗੱਲ ਤੋਂ ਨਿਰਲੇਪ ਹਨ। ਸਾਡੇ ਹੀਰਿਆਂ ਵਿਚੋਂ ਕਿੰਨੇ ਹਨ ਜੋ ਲਾਲ ਬੈਂਡ ਦੀ ਤਰਾਂ ਲੋਕਾਂ ਦੀਆਂ ਰੈਲੀਆਂ ਵਿੱਚ ਜਾ ਕੇ, ਹਕੂਮਤੀ ਜ਼ਬਰ ਖ਼ਿਲਾਫ਼ ਗੀਤ ਗਾਉਣਗੇ। ਹਾਂ ਸਰਕਾਰੀ ਇਕੱਠਾਂ ਵਿੱਚ ਭੀੜ ਵਧਾਉਣ ਦਾ ਫ਼ਰਜ਼ ਲੱਗਭੱਗ ਹਰੇਕ ਗਾਇਕ ਨਿਭਾਉਂਦਾ ਹੈ। ਬੱਸ ਦਾਰੂ, ਕੁੜੀਆਂ, ਤਥਾਕਥਿਤ ਪਿਆਰ, ਕਬਜ਼ਾ ਜਿਹੇ ਗੀਤ ਗਾਏ, ਹੋ ਗਈ ਪੰਜਾਬੀ ਭਾਸ਼ਾ, ਪੰਜਾਬੀ ਸਮਾਜ, ਲੋਕਾਂ ਦੀ ਸੇਵਾ, ਜੇ ਕਿਸੇ ਦਾ ਥੋੜ੍ਹਾ ਜਿਹਾ ਲੈਵਲ ਉੱਪਰ ਹੋਇਆ ਤੇ ਜਾਂ ਫਿਰ ਕੁਝ ਅਲੱਗ ਦਿੱਖਣ ਤੇ ਮੋਟੇ ਢਿੱਡਾਂ ਦੀਆਂ ਮਹਿਫ਼ਿਲਾਂ ਵਿਚ ਗਾਉਣ ਦਾ ਵਿਚਾਰ ਹੋਵੇ ਤਾਂ ਪੁਰਾਣੇ ਪੰਜਾਬੀ ਕਿੱਸਿਆਂ ਜਾਂ ਕੋਈ ਸੂਫ਼ੀ ਸੰਤ ਦੀਆਂ ਚਾਰ ਤੁਕਾਂ ਚੁੱਕ ਕੇ ਗਾ ਦਿੱਤੀਆਂ ਜਾਂ ਔਰਤ ਦੀ ਬਦਨਸੀਬੀ, ਭਰੂਣ ਹੱਤਿਆ ਜਿਹੀ ਕੋਈ ਕੁਰੀਤੀ ਬਾਰੇ ਇੱਕ ਅੱਧਾ ਗੀਤ ਗਾ ਸਮਾਜ ਦੀ ਗਹਿਰੀ ਚਿੰਤਾ ਦਾ ਪਖੰਡ ਕਰ ਲਿਆ। ਉਦਾਂ ਨੌਜਵਾਨਾਂ ਦਾ ਬੜਾ ਧਿਆਨ ਰੱਖ ਕੇ ਗਾਉਂਦੇ ਹਨ, ਪਰ ਜਦੋਂ ਉਹੀ ਨੌਜਵਾਨ ਨੌਕਰੀਆਂ ਲਈ ਡੰਡੇ ਖਾ ਰਹੇ ਹੁੰਦੇ ਹਨ ਤਾਂ ਚੂੰ ਵੀ ਨਹੀਂ ਕਰਦੇ, ਉਹਨਾਂ ਦੇ ਵਿੱਚ ਜਾ ਕੇ ਨਾਲ਼ ਖਲੋਅ ਕੇ ਗੀਤ ਗਾਉਣਾ ਤਾਂ ਦੂਰ ਦੀ ਗੱਲ ਹੈ। ਉਦਾਂ ਬੜੇ ਕਬਜ਼ਿਆਂ ਦੇ ਗੀਤ ਗਾਉਣਗੇ, ਪਰ ਜਦੋਂ ਲੋਕ ਉਜਾੜੇ ਜਾ ਰਹੇ ਹੁੰਦੇ ਹਨ, ਗਾਇਕ ਹੀਰੇ ਚਮਕਣਾ ਭੁੱਲ ਜਾਂਦੇ ਹਨ। ਵੈਸੇ ਬਹੁਤ ਖ਼ਿਆਲ ਰੱਖਦੇ ਹਨ ਕਿ ਅਨਪੜ੍ਹ ਗਰੀਬ ਲੋਕਾਂ ਦੀ ਕੀ ਪਸੰਦ ਹੈ, ਪਰ ਜਦੋਂ ਉਹੀ ਅਨਪੜ੍ਹ ਗਰੀਬ ਮਜ਼ਦੂਰ ਲੋਕ ਹੱਕਾਂ ਲਈ ਸੜਕਾਂ ਤੇ ਨਿਕਲਦੇ ਹਨ ਤਾਂ ਲੋਕਾਂ ਦੀ ਪਸੰਦ ਗਈ ਢੱਠੇ ਖੂਹ 'ਚ, ਆਪਣੀ ਸਕੋਡਾ ਬਚਾਉ।
ਅੰਤ ਵਿੱਚ, ਕਈ ਟਿੱਪਣੀਆਂ ਬੇਫਾਇਦਾ ਲੱਗੀਆਂ ਜੋ ਲੇਖ ਦੀ ਗੰਭੀਰਤਾ ਨੂੰ ਹੀ ਘੱਟ ਨਹੀਂ ਕਰਦੀਆਂ, ਸਗੋਂ ਜਿਸ ਗੱਲ ਤੋਂ ਲੇਖਕ ਗਾਇਕਾਂ ਦੀ ਆਲੋਚਨਾ ਸ਼ੁਰੂ ਕਰਦਾ ਹੈ, ਉਹ ਕਿਤੇ ਜਾ ਕੇ ਉਸ ਤੇ ਆਪਣੇ ਉੱਪਰ ਹੀ ਢੁੱਕਣ ਲੱਗਦੀ ਹੈ।
-ਡਾ. ਅੰਮ੍ਰਿਤ ਪਾਲ,ਬਰਨਾਲਾ
This comment has been removed by the author.
ਇਸ ਲੇਖ ਵਿੱਚੋਂ ਸਿਵਾਏ ਸਤਿੰਦਰ ਸਰਤਾਜ ਵਿਰੁੱਧ ਕਿੜਾਂ ਕੱਢਣ ਦੇ ਹੋਰ ਕੁੱਝ ਨਜ਼ਰ ਨਹੀਂ ਆਇਆ। ਲੇਖ ਨੂੰ ਪੜ੍ਹ ਕੇ ਕੋਈ ਵੀ ਕਹਿ ਸਕਦਾ ਹੈ ਕਿ ਇਹ ਲੇਖ ਖਾਸ ਮਕਸਦ ਲਈ ਲਿਖਿਆ ਗਿਆ ਹੈ, ਉਹ ਮਕਸਦ ਹੈ ਡਾ: ਸਤਿੰਦਰ ਸਰਤਾਜ ਨੂੰ ਨੀਵਾਂ ਦਿਖਾਉਣਾ। ਅਸੀਂ ਓਸੇ ਭਾਸ਼ਾ ਵਿੱਚ ਇਹਦਾ ਜਵਾਬ ਨਹੀਂ ਦੇਣਾ ਚਾਹੁੰਦੇ, ਪਰ ਇਸ ਬੇਹੱਦ ਘਟੀਆ ਜ਼ਹਿਨੀਅਤ ਵਿੱਚੋਂ ਨਿੱਲਕੇ ਲੇਖ ਨੂੰ ਸਿਰੇ ਤੋਂ ਨਕਾਰਦੇ ਹਾਂ।
ਜੇਕਰ ਇਹ ਲੇਖ ਪੰਜਾਬੀ ਗੀਤਾਂ ਤੇ ਗਾਇਕੀ ਦੇ ਮੂਲਾਂਕਣ ਦਾ ਇਕ ਤਜਰਬਾ ਹੈ,ਤੇ ਮਾਫ ਕਰਨਾ, ਮੇਰੀ ਹਕੀਰ ਰਾਏ ਵਿਚ ਬੁਰੀ ਤਰਾਂ ਅਸਫਲ ਹੈ | ਅਲੋਚਨਾ ਦਾ ਪਹਿਲਾ ਅਸੂਲ ਜ਼ਾਤੀ ਭਾਵਾਂ ਤੋਂ ਉੱਠ ਕੇ, ਤੇ ਸਿਰਫ ਤੇ ਸਿਰਫ ਰਚਨਾ ਯਾ ਗੀਤ ਤੇ ਸਾਕਾਰਾਤਮਿਕ ਰਾਏ ਦੇਣ ਦਾ ਹੁੰਦਾ ਹੈ | ਲੇਖਕ ਯਾ ਗਾਇਕ ਦੇ ਵਿਅਕਤਤਵ ਤੇ ਆਪਣੀ ਪਸੰਦ ਯਾ ਨਾਪਸੰਦ ਜ਼ਾਹਿਰ ਕਰਨ , ਯਾ ਉਸ ਨੂੰ ਉਪਹਾਸ ਬਣਾਉਣ ਦੀ ਜਾਣੀ ਯਾ ਅਣਜਾਣੀ ਕੋਸ਼ਿਸ਼ ਅਲੋਚਨਾ ਦੇ ਘੇਰੇ ਵਿਚ ਨਹੀਂ ਆਉਂਦੀ , ਤੇ ਨਾ ਹੀ ਇਸ ਨਾਲ ਜ਼ੁਬਾਨ , ਸਾਹਿਤ ਤੇ ਸੰਗੀਤ ਦਾ ਕੁੱਝ ਸੁਧਰਨ ਵਾਲਾ ਹੈ | ਚੰਗਾ ਤੇ ਇਹ ਹੈ ਕਿ ਅਲੋਚਨਾ ਇਵੇਂ ਹੋਵੇ,ਕਿ ਲੇਖਕ ਤੇ ਗਾਇਕ defensive ਹੋਣ ਦੀ ਥਾਂ ਉਸ ਨੂੰ ਪੜਣ ਲਈ ਉਤਾਵਲਾ ਹੋਣ ਲਈ ਮਜਬੂਰ ਹੋਵੇ ,ਤੇ ਉਸਾਰੂ ਸੁਝਾਵ ਮੰਨ ਕੇ ਕਲਾ ਦੀ ਤਰੱਕੀ ਦੇ ਰਾਹੇ ਪਵੇ | ਪਰ ਜੇ ਉਸ ਦਾ ਸਾਰਾ ਧਿਆਨ ਆਪਣੇ ਵਿਅਕਤਤਵ ਨੂੰ ਬਚਾਉਣ ਵਿਚ ਹੀ ਲੱਗਾ ਹੋਵੇ,ਤਾਂ ਫਿਰ ਉਸ ਤੋਂ ਅਜਿਹੀ ਉਮੀਦ ਰੱਖਣੀ ਇਕ ਖੁਸ਼-ਫਹਮੀ ਹੀ ਹੋਵੇਗੀ |ਉਮੀਦ ਹੈ ਕਿ ਸਾਰੀਆਂ ਧਿਰਾਂ ਇਸ ਮਾਮਲੇ ਨੂੰ ਦੋਸਤੀ ਤੇ ਸਾਹਤਿਕ ਭਾਈਚਾਰਗੀ ਦੇ ਮਾਹੌਲ ਵਿਚ ਸੁਲਝਾਣ ਦੀ ਕੋਸ਼ਿਸ਼ ਕਰਨਗੇ | ਇਸ ਉਲਝਾਉ ਵਿਚ ਸਭ ਤੋਂ ਵਧ ਨੁਕਸਾਨ ਪੰਜਾਬੀ ਦਾ ਹੋਣਾ ਤੇ ਹੋ ਰਿਹਾ ਹੈ ,ਜਦ ਕਿ ਸਭ ਧਿਰਾਂ ਦਾ ਮੰਤਵ ਪੰਜਾਬੀ ਨੂੰ ਤਰੱਕੀ ਦੇਣ ਦਾ ਹੈ |