ਤੂੰ ਸਿਰਜੇਂ
ਜ਼ਿੰਦਗੀ
ਪਿਆਰ
ਸੁਹੱਪਣ
ਮੋਹ
ਕਲਾ
ਸਿਰਜਨਾਤਮਕਤਾ
ਤੁੰ ਸੰਭਾਲੇਂ
ਕੁਦਰਤ
ਸ਼ਕਤੀ
ਭੋਲਾਪਣ
ਸਿਹਤ
ਸਾਹ
ਦਿਲ
ਤੂੰ ਮਿਟਾਵੇਂ
ਬੁਰਾਈ
ਗੁੱਸਾ
ਹਊਮੈਂ
ਨਫ਼ਰਤ
ਵੈਰ
ਵਿਰਾਨੀ
ਫਿਰ ਮੈਂ
ਕਿਉਂ ਧਿਆਵਾਂ ਤੇਰੇ ਪ੍ਰਤੀਕਾਂ ਨੂੰ?
ਕਿਉਂ ਪੂਜਾਂ ਤੇਰੇ ਬੁੱਤ?
ਕਿਉਂ ਗਾਵਾਂ ਸੋਹਲੇ ਪੱਥਰ ਦੇ?
ਜਦ ਤੂੰ ਮੌਜੂਦ ਹੈਂ
ਮੇਰੇ ਆਲੇ-ਦੁਆਲੇ
ਤੂੰ ਹੀ ਤਾਂ ਦਿੱਤੀਆਂ ਨੇ
ਮੈਨੂੰ ਅੱਖਾਂ
ਦੇਖਣ ਲਈ
ਤੇਰਾ ਨੂਰ ਇਲਾਹੀ
ਐ ! ਜਿਓਂਦੀ ਜਾਗਦੀ ਦੇਵੀ
ਮੈਂ ਤੇਰੇ ਅੱਗੇ ਨਤਮਸਤਕ ਹਾਂ
ਹਰ ਸਾਹ, ਹਰ ਪਲ
ਹਰ ਘੰਟੇ, ਹਰ ਦਿਨ
-ਜੀ. ਐਸ. ਪਨੇਸਰ
(ਅੰਗਰੇਜ਼ੀ ਤੋਂ ਅਨੁਵਾਦ- ਦੀਪ ਜਗਦੀਪ ਸਿੰਘ)
Leave a Reply