ਆਪਣੀ ਬੋਲੀ, ਆਪਣਾ ਮਾਣ

ਕਾਮਰੇਡ ਦਾ ਟੂਣਾ: ਗੁਲਸ਼ਨ ਕੁਮਾਰ

ਅੱਖਰ ਵੱਡੇ ਕਰੋ+=

ਪਿੰਡ ਖੇੜੀ ਨੌਧ ਸਿੰਘ ਜਿਲਾ ਫਤਿਹਗੜ੍ਹ ਸਾਹਿਬ ਦਾ ਗੁਲਸ਼ਨ ਕੁਮਾਰ, ਨਵਾਂ ਸਮਰੱਥ ਕਹਾਣੀਕਾਰ ਹੈ। ਅੱਜ ਕੱਲ੍ਹ ਉਹ ਦਿੱਲੀ ਵਿਚ ਟੀ.ਵੀ. ਲਈ ਕਥਾਕਾਰੀ ਕਰਨੀ ਸਿੱਖ ਰਿਹਾ ਹੈ। ਬੰਦੇ ਦੀ ਮਾਨਸਿਕਤਾ ਅਤੇ ਸਮਾਜਕ ਮਸਲਿਆਂ  ਨੂੰ ਡੂੰਘਾਈ ਨਾਲ ਦੇਖਣ ਦੀ ਨੀਝ ਉਸ ਕੋਲ ਹੈ। ਕਥਾਕਾਰੀ ਵੱਲ ਉਸ ਨੇ ਹਾਲੇ ਆਪਣੀ ਪਹਿਲੀ ਪੁਲਾਂਘ ਹੀ ਪੁੱਟੀ ਹੈ, ਪਰ ਇਹ ਪਹਿਲੀ ਨਿੱਕੀ ਅਤੇ ਤਿੱਖੀ ਕਹਾਣੀ ਉਸ ਦੀ ਸੱਮਰਥਾ ਦੀ ਆਪ ਗਵਾਹ ਹੈ। ਲਫ਼ਜ਼ਾਂ ਦਾ ਪੁਲ ਗੁਲਸ਼ਨ ਦੀ ਕਥਾਕਾਰੀ ਨੂੰ ਖੁਸ਼ਆਮਦੀਦ ਕਹਿੰਦਾ ਹੋਇਆ, ਉਸ ਦੀ ਪਹਿਲੀ ਰਚਨਾ ਨੂੰ ਪਾਠਕਾਂ ਦੇ ਰੂ-ਬ-ਰੂ ਕਰਨ ਦੀ ਖੁਸ਼ੀ ਲੈ ਰਿਹਾ ਹੈ।     -ਸੰਪਾਦਕ



ਲਿਖਣ ਵਾਲੇ ਮੇਜ਼ ਦੇ ਮੂਹਰੇ ਬੈਠਾ ਕਾਮਰੇਡ ਫੂੰਮਣ ਸਿੰਘ ਸਵੇਰੇ ਹੋਣ ਵਾਲੀ ਤਰਕਸ਼ੀਲ ਸਭਾ ਦੀ ਮੀਟਿੰਗ ਦੀ ਤਿਆਰੀ ਕਰ ਰਿਹਾ ਸੀ। ਟੂਣੇ ਟੋਟਕਿਆਂ ਬਾਰੇ ਭਾਸ਼ਣ ਲਿਖਦਿਆਂ ‘ਟੂਣਾ’ ਸ਼ਬਦ ਤੇ ਆ ਕੇ ਉਸਦਾ ਹੱਥ ਅਚਾਨਕ ਰੁਕ ਗਿਆ। ਇਕ ਵਾਰ ਤਾਂ ਉਸ ਨੂੰ ਆਪਣਾ ਸਾਹ ਵੀ ਰੁਕਦਾ ਮਹਿਸੂਸ ਹੋਇਆ। ਵਿਆਹ ਦੇ ਬਾਰਾਂ ਸਾਲ ਬਾਅਦ ਵੀ ਘਰ ਬੱਚਾ ਨਾ ਹੋਣ ਕਰ ਕੇ ਬੀਤੀ ਰਾਤ ਘਰਵਾਲੀ ਦੇ ਜੋਰ ਪਾਉਣ ਤੇ ਪਿੰਡ ਦੇ ਚੁਰਸਤੇ ‘ਚ ਆਪਣੇ ਹੱਥੀਂ ਬਾਲ ਕੇ ਰੱਖੇ ਟੂਣੇ ਵਾਲੇ ਦੀਵੇ ਦੀ ਲਾਟ ਉਹਦੀਆਂ ਅੱਖਾਂ ਅਗੇ ਘੁੰਮਣ ਲਗੀ। ਉਹਨੇ ਕੋਲ ਪਈ ਦੇਸੀ ਦੀ ਬੋਤਲ ਵਿੱਚੋਂ ਦੋ-ਤਿੰਨ ਮੋਟੇ-ਮੋਟੇ ਹਾੜੇ ਖਿੱਚੇ।  ਭਾਸ਼ਣ ਵਾਲੇ ਕਾਗਜ਼ ਨੂੰ ਇਕ ਵਾਰ ਕੌੜਾ ਜਿਹਾ ਘੂਰਿਆ ਤੇ ਪਾੜ ਕੇ ਰੱਦੀ ਵਾਲੀ ਟੋਕਰੀ ਵਿੱਚ ਸੁੱਟਦਿਆਂ ਘਰਵਾਲੀ ਨੂੰ ਰੋਟੀ ਲੈ ਆਉਣ ਲਈ ਵਾਜ ਮਾਰ ਦਿੱਤੀ।

-ਗੁਲਸ਼ਨ ਕੁਮਾਰ, ਨਵੀਂ ਦਿੱਲੀ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।

ਸਾਡੀ ਪੱਕੀ ਮੈਂਬਰਸ਼ਿਪ ਲੈਣ ਲਈ ਬਟਨ ਦੱਬੋ

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Tags:

Comments

Leave a Reply

Your email address will not be published. Required fields are marked *