ਭੁਲੇਖੇ ਪ੍ਰਛਾਵਿਆਂ ਦੀ ਗੱਲ ਨਾ ਕਰੀਂ
ਅੱਖਰਾਂ ਭੁਲਾਵਿਆਂ ਦੀ ਗੱਲ ਨਾ ਕਰੀਂ
ਅੱਖਰਾਂ ਭੁਲਾਵਿਆਂ ਦੀ ਗੱਲ ਨਾ ਕਰੀਂ
ਮਿਲਾਂਗੇ ਜਦੋਂ ਵੀਂ ਮਿਲੀਂ ਬੰਦਿਆਂ ਦੇ ਵਾਂਗ
ਝੂਠਿਆਂ ਦਿਖਾਵਿਆਂ ਦੀ ਗੱਲ ਨਾ ਕਰੀਂ
ਅੱਜ ਕੱਲ ਪੱਥਰਾਂ ਤੇ ਕੰਡਿਆਂ ਦਾ ਰਾਜ
ਮਿੱਟੀ ਦਿਆਂ ਬਾਵਿਆਂ ਦੀ ਗੱਲ ਨਾ ਕਰੀਂ
ਤੇਰੇ ਨਾਲ ਵੱਖਰੀ ਲਿਹਾਜ਼ ਹੀ ਸਹੀ
ਪਰ ਕੱਚੇ ਦਾਵ੍ਹਿਆਂ ਦੀ ਗੱਲ ਨਾਂ ਕਰੀ
ਮੰਨਿਆ ਕਿ ਹੋਏ ਹਰ ਪੈਰ ਹਾਦਸੇ
ਪਰ ਹਾਉਕੇ ਹਾਵਿਆਂ ਦੀ ਗੱਲ ਨਾ ਕਰੀਂ
ਸੱਚ ਦੀਆਂ ਰਾਹਾਂ ਉਤੇ ਤੁਰਦਾ ਰਹੀਂ
ਝੂਠੇ ਸਿਰਨਾਵਿਆਂ ਦੀ ਗੱਲ ਨਾ ਕਰੀਂ
-ਬਲਜੀਤ ਪਾਲ ਸਿੰਘ
Leave a Reply