ਰਬ ਬਣ ਬਹਿੰਦਾ ਹੈ ਜ਼ਿੱਦੀ, ਦੂਸਰਾ ਸ਼ੈਤਾਨ ਹੈ !!
ਸਿੱਕਿਆਂ ਖਾਤਿਰ ਨਾਂ ਵਿਕਦਾ, ਚਮਲ ਤੋਂ ਚੁੰਧਿਆਏ ਨਾਂ,
ਸੱਚ ਨੂੰ ਮੱਥੇ ਪਹਿਨਦਾ, ਖੌਫ ਤੋਂ ਅਣਜਾਣ ਹੈ।
ਹੋ ਗਿਆ ਪਹਿਚਾਣਨਾ ਮੁਸ਼ਕਿਲ ਬਹੁਤ ਇਨਸਾਨ ਨੂੰ,
ਚਿਹਰਿਆਂ ‘ਤੇ ਮੁਸਕੁਰਾਹਟਾਂ, ਜ਼ਹਿਨ ਵਿਚ ਸ਼ਮਸ਼ਾਨ ਹੈ।
ਦਮਕਦੇ ਬਾਜ਼ਾਰ ਨੇ, ਸੋਚਾਂ ਨੂੰ ਭਰਮਾਇਆ ਹੈ ਇਉਂ,
ਜੇਬ ਕਤਰੇ ਬੇਸਮਝੀ, ਸਮਝਦੀ ਭਗਵਾਨ ਹੈ।
ਪਿਆਰ ਇੰਝ ਦਿੱਤਾ ਹੈ ਸਾਕੀਆਂ, ਘਰ ‘ਚ ਜੀ ਲਗਦਾ ਨਹੀਂ,
ਗਰਕ ਜਾਈਏ ਓਪਰੀ ਮਿੱਟੀ ‘ਚ ਹੀ, ਅਰਮਾਨ ਹੈ।
ਹੱਟੀਆਂ ਪੱਟੀ ਲੋਕਾਈ, ਲੁੱਟ ਰਹੀ ਹੈ ਬੇਖ਼ਬਰ,
ਵਿਕ ਚੁੱਕੇ ਹਨ ਰਹਿਨੁਮਾ, ਗੁਲਜ਼ਾਰ ਬੀਆਬਾਨ ਹੈ।
ਸਮਝਿਆ ਜਾਏ ਹੁਨਰ, ਅਸਮਤ ਨੂੰ ਮਹਿੰਗਾ ਵੇਚਣਾ,
ਵੇਚ-ਵੱਟ ਖਾਧਾ ਲੋਕਾਈ, ਦੀਨ ‘ਤੇ ਈਮਾਨ ਹੈ।
-ਹਰੀ ਸਿੰਘ ਮੋਹੀ
Leave a Reply