ਆਪਣੀ ਬੋਲੀ, ਆਪਣਾ ਮਾਣ

ਚਰਨਜੀਤ ਮਾਨ: ਧੀਆਂ ਕਿਉਂ ਜੰਮੀਆਂ ਨੀ ਮਾਏ

ਅੱਖਰ ਵੱਡੇ ਕਰੋ+=

ਦੋਸਤੋ! ਨਾਰੀ ਦਿਵਸ ਨੂੰ ਸਮਰਪਿਤ ਰਚਨਾਵਾਂ ਦਾ ਆਉਣਾ ਲਗਾਤਾਰ ਜਾਰੀ ਹੈ। ਢੇਰ ਸਾਰੀਆਂ ਰਚਨਾਵਾਂ ਆ ਰਹੀਆਂ ਹਨ, ਹੌਲੀ ਹੌਲੀ ਤੁਹਾਡੇ ਰੂ-ਬ-ਰੂ ਕਰਾਂਗੇ। ਇਸੇ ਲੜੀ ਵਿੱਚ ਚਰਨਜੀਤ ਮਾਨ ਹੁਰਾਂ ਦੀ ਕਵਿਤਾ ਨਾਲ ਰੂ-ਬ-ਰੂ ਕਰਵਾ ਰਹੇ ਹਾਂ। ਉਹ ਕਾਵਿ ਸੰਵਾਦ ਵਿੱਚ ਯੋਗਦਾਨ ਦੇਣ ਦੇ ਨਾਲ ਹੀ ਬਤੌਰ ਪਾਠਕ ਵੀ ਵਧੀਆ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀ ਸੰਵੇਦਨਸ਼ੀਲ ਰਚਨਾ ਤੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਪੰਜਾਬੀ ਵਿੱਚ ਟਿੱਪਣੀਆਂ ਕਰਨ ਦੀ ਕੋਸ਼ਿਸ਼ ਕਰਨਾ ਜੀ।

ਧੀਆਂ ਕਿਉਂ ਜੰਮੀਆਂ ਨੀ ਮਾਏ

ਗ਼ਲਤ ਸਮਝਿਆ ਸੀ ਤੂੰ
ਮਾਂ !
ਜਦ ਮੈਂ ਲੋਕ-ਗੀਤ ਦੇ ਬੁੱਲਾਂ ਤੇ
ਨਿਰਾਸਤਾ ਦਾ ਸੁਰ ਹੋ ਆਖਿਆ ਸੀ
“ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ “;
ਤੇ ਤੂੰ ਇਸ ਨੂੰ
ਹਲਫੀਆ ਬਿਆਨ ਮੰਨ ਲਿਆ
ਮੇਰਾ ਤੇਰੀ ਕੁੱਖ ਤੋਂ
ਦਸਤ-ਬਰਦਾਰੀ ਦਾ,
ਅਤੇ
ਹੁਣ
ਲੱਭਦੀ ਹੈ ਨਿੱਤ
ਬਿਜਲਈ ਅੱਖ
ਬਿੜਕ ਮੇਰੇ ਹੋਣ ਦੀ
ਕੁੱਖਾਂ ਦੀ ਪੈਲੀ ਵਿਚ,
ਤੇ ਫੇਰ ਜੜੋਂ ਪੁੱਟ ਲਿਆ ਜਾਂਦਾ ਮੈਨੂੰ
ਕਣਕ ਚੋਂ ਕੰਗਿਆਣੀ ਜਿਵੇਂ,

ਮੇਰੀਏ ਭੋਲੀਏ ਅੰਮੀਏ !
ਇਹ ‘ਤੇ ਨਾਅਰਾ ਸੀ
ਔਰਤ ਦੀ ਵੇਦਨਾ ਦਾ
ਤੇਰਾ ਤੇ ਮੇਰਾ
ਆਦਿ ਤੋਂ ਮਾਵਾਂ ਦਾ
ਅੰਤ ਧੀਆਂ ਦੇ ਤਕ,
ਹਕ ਦੀ ਇਕ ਆਵਾਜ਼
ਮਸਲੇ ਅਰਮਾਨਾਂ ਦੀ
ਦੁਖਦੇ ਸਾਹਾਂ ਦੀ,
ਸਮਿਆਂ ਦੇ ਪੈਰੀਂ
ਮਧੋਲ੍ਹ ਹੋਈ
ਨਾਰੀਅਤ ਦੇ ਧੁਖਦੇ ਨਿਸ਼ਾਨ
ਹੋਕਾ ਰੂਹਾਂ ਦੀ ਆਹ ਦਾ,

ਤੇ ਹੁਣ
ਜੁੜ ਗਈ ਹੈ
ਇਸ ਨਾਅਰੇ ਦੀ ਪਿੱਠ ‘ਤੇ
ਪੁੰਗਰਦੀਆਂ ਕਲੀਆਂ ਦੀਆਂ
ਬੇਵਸ ਚੀਖਾਂ ਦੀ ਪ੍ਰਤਿਧੁਨ,
‘ਤੇ
ਕੁਝ ਉੱਚਾ ਹੋ ਗਿਆ
ਸ਼ੋਰ
ਤੇਰੇ ਮੇਰੇ ਵੈਣ ਦਾ:
“ਕਣਕਾਂ ਲੰਮੀਆਂ ਨੀ ਮਾਏ
ਧੀਆਂ ਕਿਉਂ ਜੰਮੀਆਂ ਨੀ ਮਾਏ “


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

,

Tags:

Comments

One response to “ਚਰਨਜੀਤ ਮਾਨ: ਧੀਆਂ ਕਿਉਂ ਜੰਮੀਆਂ ਨੀ ਮਾਏ”

  1. Harkirat Haqeer Avatar

    ਗਲਤ ਸਮਝਿਆ ਸੀ ਤੁੰ
    ਮਾਂ!
    ਜਦ ਮੈਂ ਲੋਗ ਗੀਤ ਦੇ ਬੁੱਲਾਂ ਤੇ
    ਨਿਰਾਸਤਾ ਦਾ ਸੁਰ ਹੋ ਆਖਿਆ ਸੀ
    "ਕਣਕਾਂ ਲਾਂਬਿਆਂ ਨੀ ਮਾਏ
    ਧੀਆਂ ਕ੍ਯੋਂ ਜੱਮੀਆਂ ਨੀ ਮਾਏ"
    ਤੇ ਤੁੰ ਇਸ ਨੁੰ
    ਰਲਫਿਆ ਬਿਆਨ ਮ੍ਨ ਲਿਆ
    ਮੇਰਾ ਤੇਰੀ ਕੁਖ ਤੋਂ
    ਦਸਤ ਬਰਬਾਦੀ ਦਾ…

    ਬਹੋਤ ਖੂਬ…..! ਚਰਨਜੀਤ ਜੀ ਬਹੋਤ ਹੀ ਸਸਕਤ
    ਰਚਨਾ …. ਤੁਹਾਨੂੰ ਬਹੋਤ ਬਹੋਤ ਵਧਾਈ….!!

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com