ਜਗਤਾਰ ਸਿੰਘ ਭਾਈਰੂਪਾ |
ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੌਂ
ਹੁਣ ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ।
ਬੜੇ ਗੀਤ ਲਿਖ ਲਏ ਜਿਸਮਾਂ ਦੀ ਖਾਤਰ
ਹੁਣ ਕੋਈ ਕਵਿਤਾਂ ਮਾਂਵਾਂ ਦੀ ਕਰਿਉ।
ਕਿਵੇਂ ਬਾਗ ਉਜੜੇ,ਕਿਵੇਂ ਮਾਲੀ ਰੋਏ
ਉਦਾਸੀਆਂ ਨੇ ਕਿਵੇਂ ਫਿਜਾਂਵਾਂ ਦੀ ਕਰਿਉ।
ਛੱਡ ਕੇ ਤਾਂ ਤੁਰ ਪਏ ਹੋ ਆਪਣੇ ਘਰਾਂ ਨੂੰ
ਪਰ ਜਿਥੇ ਵੀ ਕਰਿਉ ਭਰਾਂਵਾਂ ਦੀ ਕਰਿਉ।
ਕਿਥੋਂ ਅੱਗਾਂ ਤੁਰੀਆਂ ਕਿਥੇ ਪੱਗਾਂ ਰੁਲੀਆਂ
ਉਜੜੇ ਕਿਵੇਂ ਉਨ੍ਹਾਂ ਰਾਵਾਂ ਦੀ ਕਰਿਉ।
ਜੋ ਤੁਰ ਪਏ ਲੱਭਣ ਸਚਾਈ ਦੇ ਕਤਰੇ
ਉਹਨਾਂ ਲਈ ਗੱਲ ਦੁਆਵਾਂ ਦੀ ਕਰੋ।
ਬੜੀ ਦੇਰ ਵੰਡੀਆਂ ਨੇ ਸਿਖਰ ਦੁਪਹਿਰਾਂ
ਹੁਣ ਗੱਲ ਠੰਡੀਆਂ ਛਾਂਵਾਂ ਦੀ ਕਰਿਉ।
ਬੜੀ ਜਾਂਚ ਹੋ ਗਈ ਕਤਲਾਂ ਦੇ ਪਿਛੋਂ
ਦੋਸ਼ੀ ਲਈ ਗੱਲ ਸਜਾਂਵਾਂ ਦੀ ਕਰਿਉ।
-ਜਗਤਾਰ ਸਿੰਘ ਭਾਈਰੂਪਾ
Leave a Reply