ਪਵਨ ਗੁਰੁ ਪਾਣੀ ਪਿਤਾ ਦੀ ਪ੍ਰੇਰਨਾ ਅਨੁਸਾਰ ਜਿਉਣਾ ਸਮੇਂ ਦੀ ਲੋੜ-ਸੰਤ ਸੀਚੇਵਾਲ

ਜਗਦੇਵ ਸਿੰਘ ਜੱਸੋਵਾਲ ਦੇ 77ਵੇਂ ਜਨਮ ਦਿਨ ਮੌਕੇ ਧਰਤੀ ਬਚਾਓ,ਧੀ ਬਚਾਓ ਦੇ ਸਕੰਲਪ ਨਾਲ ਵਿਸ਼ਵ ਸ਼ਾਂਤੀ ਲਈ ਅਰਦਾਸ
-ਬਾਬਾ ਸੀਚੇਵਾਲ ਨੂੰ ਪੰਜਾਬੀ ਵਿਰਾਸਤ ਪੁਰਸਕਾਰ ਪ੍ਰਦਾਨ –

ਲੁਧਿਅਣਾ। ਪਵਨ ਗੁਰੁ ਪਾਣੀ ਪਿਤਾ ਦੀ ਦਿੱਤੀ ਪ੍ਰੇਰਨਾ ਅਨੁਸਾਰ ਜ਼ਿੰਦਗੀ ਜਿਉਣਾ ਸਮੇਂ ਦੀ ਲੋੜ ਹੈ, ਇਹ ਵਿਚਾਰ ਵਾਤਾਵਰਣ ਕਾਮੇ ਦੇ ਤੌਰ ਤੇ ਵਿਸ਼ਵ ਪ੍ਰਸਿੱਧ ਹਸਤੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੱਖੋਵਾਲ ਰੋਡ ਪਾਲਮ ਵਿਹਾਰ ਵਿੱਚ ਸਥਿਤ ਪੰਜਾਬੀ ਵਿਰਾਸਤ ਭਵਨ ਵਿਖੇ ਮਨਾਏ ਗਏ ਪੰਜਾਬੀ ਵਿਰਾਸਤ ਦਿਵਸ ਮੌਕੇ ਪ੍ਰਗਟ ਕੀਤੇ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬੀ ਵਿਰਾਸਤ ਪੁਰਸਕਾਰ ਪ੍ਰਦਾਨ ਕੀਤਾ ਗਿਆ। ਜਗਦੇਵ ਸਿੰਘ ਜੱਸੋਵਾਲ ਦੇ 77ਵੇਂ ਜਨਮ ਦਿਨ ਦੇ ਸਬੰਧ ਵਿੱਚ ਅਯੋਜਤ ਇਸ ਸਮਾਗਮ ਦੌਰਾਨ ਪਹਿਲਾਂ ਸਹਿਜ ਪਾਠ ਦਾ ਭੋਗ ਪਾਏ ਗਏ ਅਤੇ ਧੁਰ ਕੀ ਬਾਣੀ ਦੇ ਕੀਰਤਨ ਤੋਂ ਬਾਅਦ ਧਰਤੀ ਬਚਾਓ,ਧੀ ਬਚਾਓ ਦਾ ਸਕੰਲਪ ਲੈਣ ਉਪਰੰਤ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਨਮਾਨ ਪ੍ਰਾਪਤ ਕਰਨ ਉਪਰੰਤ ਬਾਬਾ ਸੀਚੇਵਾਲ ਨੇ ਹਾਜ਼ਰ ਸੰਗਤਾਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਕੁਦਰਤੀ ਵਾਤਾਵਰਣ ਹੀ ਮਨੁੱਖ ਦੀ ਅਸਲੀ ਜਾਇਦਾਦ ਹੈ, ਪਰੰਤੂ ਅੱਜ ਦੁਨਿਆਵੀ ਮੋਹ ਵਿੱਚ ਮਨੁੱਖ ਨੇ ਕੁਦਰਤ ਨੂੰ ਵਿਸਾਰ ਦਿੱਤਾ ਹੈ, ਜਿਸਦਾ ਭਵਿੱਖ ਵਿੱਚ ਗੰਭੀਰ ਨਤੀਜਾ ਸਾਹਮਣੇ ਆਵੇਗਾ। ਕੇਂਦਰੀ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਨੇ ਕਿਹਾ ਕਿ ਇਸ ਤਰਾਂ ਦੇ ਵਿਰਾਸਤ ਭਵਨ ਉਸਾਰਨ ਲਈ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਆਪਣੇ ਵਿਰਸੇ ਪ੍ਰਤੀ ਚੇਤਨਾ ਪੈਦਾ ਕੀਤੀ ਜਾ ਸਕੇ।

                   ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਐੱਸ. ਪੀ. ਸਿੰਘ , ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ. ਐੱਸ. ਜੌਹਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ,ਵਿਧਾਇਕ ਅਤੇ ਗਾਇਕ ਮੰਹੁਮਦ ਸਦੀਕ, ਸਾਬਕਾ ਪੁਲਸ ਅਫਸਰ ਹਰਿੰਦਰ ਚਾਹਲ, ਬਾਬਾ ਬੰਦਾ ਸਿੰਘ ਬਹਾਦਰ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ , ਸਾਧੂ ਸਿੰਘ ਗਰੇਵਾਲ, ਪਰਗਟ ਸਿੰਘ ਗਰੇਵਾਲ , ਹਰਦਿਆਲ ਸਿੰਘ ਅਮਨ, ਗੁਰਨਾਮ ਸਿੰਘ ਧਾਲੀਵਾਲ , ਇਕਬਾਲ ਸਿੰਘ ਰੁੜਕਾ , ਸੋਹਨ ਸਿੰਘ ਆਰੇਵਾਲੇ ਅਤੇ ਲੋਕ ਗਾਇਕ ਰਵਿੰਦਰ ਗਰੇਵਾਲ ਨੇ ਬਾਬਾ ਸੀਚੇਵਾਲ ਨੂੰ ਪੰਜਾਬੀ ਵਿਰਾਸਤ ਪੁਰਸਕਾਰ ਪ੍ਰਦਾਨ ਕਰਨ ਦੀ ਰਸਮ ਅਦਾ ਕਰਦਿਆਂ ਤੰਦਰੁਸਤ ਸਮਾਜ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਵੀ ਕੀਤੀ, ਜਦੋਂ ਕਿ ਹਰਦਿਆਲ ਸਿੰਘ ਅਮਨ ਨੇ ਬਾਬਾ ਸੀਚੇਵਾਲ ਦਾ ਲੁਧਿਅਣਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਜਗਦੇਵ ਸਿੰਘ ਜੱਸੋਵਾਲ ਨੇ ਇਸ ਮੌਕੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਮਾਜ ਉਸਾਰੀ ਦੇ ਕਾਰਜ਼ਾਂ ਨਾਲ ਜੋੜਨ ਅਤੇ ਮਾਪਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣ ਲਈ ਪ੍ਰੋਗਰਾਮ ਉਲੀਕੇ ਜਾਣ।  
                              ਟਰੱਸਟ ਦੇ ਚੇਅਰਮੈਨ ਮਾਸਟਰ ਸਾਧੂ ਸਿੰਘ ਗਰੇਵਾਲ ਨੇ ਸਵਾਗਤੀ ਸ਼ਬਦ ਕਹੇ ਜਦੋਂ ਕਿ ਉੱਘੇ ਰੰਗਕਰਮੀ ਡਾਕਟਰ ਨਿਰਮਲ ਜੌੜਾ ਨੇ ਬਾਬਾ ਸੀਚੇਵਾਲ ਵੱਲੋਂ ਮਨੁੱਖੀ ਭਲਾਈ ਦੇ ਕੀਤੇ ਕਾਰਜ ਸੰਗਤਾਂ ਨਾਲ ਸਾਂਝੇ ਕਰਦਿਆਂ ਅਜਿਹੇ ਹੋਰ ਯਤਨਾਂ ਨੂੰ ਲੋਕ ਲਹਿਰ ਬਨਾਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰਨਾਮ ਸਿੰਘ ਧਾਲੀਵਾਲ , ਇਕਬਾਲ ਸਿੰਘ ਰੁੜਕਾ , ਸੋਹਨ ਸਿੰਘ ਆਰੇਵਾਲੇ, ਹਰਦਿਆਲ ਸਿੰਘ ਅਮਨ , ਲੋਕ ਗਾਇਕ ਰਵਿੰਦਰ ਗਰੇਵਾਲ , ਮਨਜੀਤ ਰੂਪੋਵਾਲੀਆ ,ਸੰਤੋਖ ਸਿੰਘ ਸੁਖਾਣਾ , ਸੁਭਾਸ਼ ਜੈਨ , ਗਾਇਕ ਪਰੀਤ ਅਰਮਾਨ , ਹਰਪਾਲ ਸਿੰਘ ਮਾਂਗਟ ਅਤੇ ਦਿਲਬਾਗ ਸਿੰਘ ਖਤਰਾਏ ਕਲਾਂ ਸਮੇਤ ਟਰੱਸਟ ਦੇ ਆਹੁਦੇਦਾਰਾਂ ਵੱਲੋਂ ਭਵਨ ਦੇ ਵਿਹੜੇ ਵਿੱਚ ਸਤੱਤਰ ਬੂਟੇ ਲਗਾਏ ਗਏ ਇਸ ਸਮਾਗਮ ਵਿੱਚ ਜਸਮੇਲ ਸਿੰਘ ਧਾਲੀਵਾਲ, ਦਲਜੀਤ ਸਿੰਘ ਜੱਸਲ ,ਗੁਰਨਾਮ ਸਿੰਘ ਧਾਲੀਵਾਲ , ਪ੍ਰੀਤਮ ਸਿੰਘ ਭਾਗੋਵਾਲ , ਰਵੀ ਉਦਾਸੀ, ਜਨਮੇਜਾ ਸਿੰਘ ਜੌਹਲ, ਹਰਪਾਲ ਸਿੰਘ ਮਾਂਗਟ, ਮਹਿੰਦਰ ਸਿੰਘ ਗਰੇਵਾਲ, ਸੰਦੀਪ ਰੁਪਾਲੋਂ , ਡਾਕਟਰ ਕੁਲਵਿੰਦਰ ਕੌਰ ਮਿਨਹਾਸ, ਪਰਮਜੀਤ ਸਿੰਘ ਗਰੇਵਾਲ, ਬਲਬੰਤ ਸਿੰਘ ਧਨੋਆ, ਬੀਬਾ ਜਸਵੰਤ ਗਿੱਲ ਸ਼ਾਮਲ ਹੋਏ।

                     ਉੱਘੇ ਲੋਕ ਗਾਇਕ ਮਨਜੀਤ ਰੂਪੋਵਾਲੀਆ ਵੱਲੋਂ ਸ਼ੁਰੂ ਕੀਤੇ ਸੰਗੀਤਕ ਮਾਹੌਲ ਨੂੰ ਸਿਖਰ ਤੱਕ ਪਹੁੰਚਾਉਣ ਲਈ ਕਿੱਕਰ ਡਾਲੇਵਾਲਾ, ਚਮਕ ਚਮਕੀਲਾ , ਚੰਨ ਸ਼ਾਹ ਕੋਟੀ , ਮਲ਼ੰਗ ਜੱਟ , ਜਸਵੀਰ ਜੱਸ ਨੇ ਆਪਣੀ ਆਪਣੀ ਹਾਜ਼ਰੀ ਲਗਵਾਈ ਟਰੱਸਟ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ।


Posted

in

,

by

Tags:

Comments

Leave a Reply

Your email address will not be published. Required fields are marked *

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com