ਪੰਜਾਬੀ ਪ੍ਰੇਮੀਓ, ਲੋਹੜੀ ਮੋਕੇ ‘ਲਫ਼ਜ਼ਾਂ ਦਾ ਪੁਲ’ ਨੇ ਤੁਹਾਡੇ ਸਭ ਤੋਂ ਕਲਮੀ ਲੋਹੜੀ ਮੰਗੀ ਸੀ। ਖੁਸ਼ੀ ਹੈ ਕਿ ਸਾਡੀ ਝੋਲੀ ਸ਼ਬਦਾਂ ਦੀਆਂ ਰਿਉੜਿਆਂ ਨਾਲ ਨਕੋ ਨੱਕ ਭਰਦੀ ਜਾ ਰਹੀ ਹੈ। ਸੋ ਇਹ ਸਭ ਤੁਹਾਡੇ ਨਾਲ ਵੰਡ ਰਹੇ ਹਾਂ। ਪਹਿਲੀ ਕਵਿਤਾ ਮੰਡੀ ਗੋਬਿੰਦਗੜ੍ਹ ‘ਤੋਂ ਸੁਧੀਰ ਜੀ ਦੀ ਮਿਲੀ ਹੈ। ਉਸ ‘ਤੋਂ ਪਹਿਲਾਂ ਲੋਹੜੀ ਦਾ ਲੋਕਗੀਤ ਸੁੰਦਰ ਮੁੰਦਰੀਏ ਵੀ ਦਰਜ ਕਰ ਰਹੇ ਹਾਂ। ਬਾਕੀ ਰਚਨਾਵਾਂ ਵੀ ਜਲਦ ਹੀ ਰੂ-ਬ-ਰੂ ਹੋਣਗੀਆਂ। ਤੁਹਾਡੇ ਸਭ ਕੋਲ 13 ਜਨਵਰੀ ਦੇਰ ਰਾਤ ਤੱਕ ਦਾ ਸਮਾਂ ਹੈ। ਜਲਦੀ ਆਪਣੀਆਂ ਰਚਨਾਵਾਂ ਭੋਜੋ, ਤੁਰੰਤ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
ਲੋਹੜੀ ਦਾ ਲੋਕ ਗੀਤ ਸੁੰਦਰ ਮੁੰਦਰੀਏ ਹੋ
ਸੁੰਦਰ ਮੁੰਦਰੀਏ …….ਹੋ
ਤੇਰਾ ਕੌਣ ਵਿਚਾਰਾ ……ਹੋ
ਦੁੱਲਾ ਭੱਟੀ ਵਾਲਾ…….ਹੋ
ਦੁੱਲੇ ਧੀ ਵਿਆਹੀ…….ਹੋ
ਸੇਰ ਸ਼ੱਕਰ ਪਾਈ…….ਹੋ
ਕੁੜੀ ਦੇ ਬੋਝੇ ਪਾਈ……ਹੋ
ਕੁੜੀ ਦਾ ਸਾਲੂ ਪਾਟਾ…..ਹੋ
ਸਾਲੂ ਕੋਣ ਸਮੇਟੇ…….ਹੋ
ਚਾਚੇ ਚੂਰੀ ਕੁੱਟੀ…….ਹੋ
ਜਿਮੀਂਦਾਰਾਂ ਲੁੱਟੀ…….ਹੋ
ਜਿਮੀਂਦਾਰ ਸਦਾਏ…….ਹੋ
ਗਿਣ ਗਿਣ ਪੋਲੇ ਲਾਏ…..ਹੋ
ਇੱਕ ਪੋਲਾ ਘਟ ਗਿਆ….ਹੋ
ਸਿਪਾਹੀ ਲੈਕੇ ਨੱਠ ਗਿਆ!!!
ਬਹਿ ਕੱਠੇ ਲੋਹੜੀ ਮਣਾਈਏ……
ਮੇਰੇ ਯਾਰੋ ਆਓ, ਬਹਿ ਕੱਠੇ ਲੋਹੜੀ ਮਣਾਈਏ,
ਬਾਲ ਨਫਰਤ ਦੇ ਕੰਡੇ, ਸਾਂਝੀ ਧੂਣੀ ਜਲਾਈਏ,
ਭੁੱਲ ਕੇ ਸਭ ਦੁੱਖੜੇ, ਗੀਤ ਖੁਸ਼ੀ ਦੇ ਗਾਈਏ,
ਈਰਖਾ ਦੇ ਦਲੀਦੱਰ ਸੁੱਟ,ਇਸ਼ਰ ਨੂੰ ਪਾਈਏ,
ਸਭ ਧਰਮਾਂ ਨੂੰ ਮਾਰ ਮੁਕਾ, ਪੰਜਾਬੀ ਧਰਮ ਅਪਣਾਈਏ,
ਊਚ ਨੀਚ ਤੇ ਮਿੱਟੀ ਪਾ, ਪੰਜਾਬ ਖੁਸ਼ਹਾਲ ਬਣਾਈਏ,
ਮੇਰੇ ਯਾਰੋ ਆਓ, ਬਹਿ ਕੱਠੇ ਲੋਹੜੀ ਮਣਾਈਏ,
ਬਹਿ ਕੱਠੇ ਲੋਹੜੀ ਮਣਾਈਏ……
-ਸੁਧੀਰ, ਮੰਡੀ ਗੋਬਿੰਦਗੜ੍ਹ
ਸੁਧੀਰ ਜੀ ਦਾ ਓਰਕੁਟ ਪ੍ਰੋਫਾਈਲ ਦੇਖੋ
Leave a Reply