ਲੁਧਿਆਣਾ। ਨੌਜਵਾਨ ਕਵੀਆਂ ਨੂੰ ਇਕ ਮੰਚ ‘ਤੇ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਲਈ ਸ਼ਬਦ ਲੋਕ ਸੰਸਥਾ ਵੱਲੋਂ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ 19-20 ਅਪ੍ਰੈਲ ਨੂੰ ਪੰਜਾਬੀ ਕਵਿਤਾ ਮੇਲਾ-2013 ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਸੰਚਾਲਕ ਜਸਵੰਤ ਜਫ਼ਰ ਨੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 9.30 ਵਜੇ ਮੇਲਾ ਸ਼ੁਰੂ ਹੋ ਜਾਵੇਗਾ। 10 ਵਜੇ ਉਦਘਾਟਨੀ ਬੈਠਕ ਹੋਵੇਗੀ ਜਿਸ ਦੀ ਪ੍ਰਧਾਨਗੀ ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਕਰਨਗੇ। ਉਦਾਘਟਨੀ ਬੈਠਕ ਵਿਚ ਪੰਜਾਬੀ ਵਿਦਵਾਨਾਂ ਦੇ ਨਾਲ ਹੀ ਮੁੱਖ ਮਹਿਮਾਨ ਵੱਜੋਂ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸਵਰਨ ਸਿੰਘ ਫਿਲੌਰ ਸ਼ਾਮਿਲ ਹੋਣਗੇ। ਦੁਪਹਿਰ ਦੇ ਸੈਸ਼ਨ ਵਿਚ ਕਵੀ ਆਪਣੀਆਂ ਸਾਲ 2012-13 ਵਿਚ ਆਈਆਂ ਨਵੀਂਆਂ ਕਿਤਾਬਾਂ ਦੀ ਪੇਸ਼ਕਾਰੀ ਕਰਨਗੇ। ਇਸ ਸੈਸ਼ਨ ਵਿਚ ਮੈਂ ਆਦਿ-ਜੁਗਾਦਿ (ਬਲਵਿੰਦਰ ਸਿੰਘ ਸੰਧੂ), ਪਲ ਛਿਣ ਜੀਣਾ (ਪਰਮਿੰਦਰ ਸੋਢੀ), ਅਕਸਮਾਤ (ਗੁਰਦੇਵ ਚੌਹਾਨ), ਪਹਿਲੀ ਬਾਰਿਸ਼ (ਤਰਸੇਮ ਨੂਰ), ਯਾਤਰੀ ਹਾਲੇ ਪਰਤੇ ਨਹੀਂ (ਜੈਪਾਲ), ਪਰਦਿਆਂ ਦੀ ਓਟ
(ਰਾਮ ਸਿੰਘ), ਇਕੱਲਾ ਨਹੀਂ ਹੁੰਦਾ ਬੰਦਾ (ਗਗਨ ਦੀਪ ਸ਼ਰਮਾ) ਕਿਤਾਬਾਂ ਬਾਰੇ ਚਰਚਾ ਹੋਵੇਗੀ। ਸ਼ਾਮ ਨੂੰ ਪੰਜ ਵਜੇ ਕਵੀ ਦਰਬਾਰ ਅਤੇ ਛੇ ਵਜੇ ਸੰਤ ਸਤਨਾਮ ਸਿੰਘ ਦੀ ਪੰਜਾਬੀ ਸ਼ਾਸਤਰੀ ਸੰਗੀਤ ਅਤੇ ਗਾਇਕੀ ਦੀ ਮਹਿਫ਼ਿਲ ਹੋਵੇਗੀ।
(ਰਾਮ ਸਿੰਘ), ਇਕੱਲਾ ਨਹੀਂ ਹੁੰਦਾ ਬੰਦਾ (ਗਗਨ ਦੀਪ ਸ਼ਰਮਾ) ਕਿਤਾਬਾਂ ਬਾਰੇ ਚਰਚਾ ਹੋਵੇਗੀ। ਸ਼ਾਮ ਨੂੰ ਪੰਜ ਵਜੇ ਕਵੀ ਦਰਬਾਰ ਅਤੇ ਛੇ ਵਜੇ ਸੰਤ ਸਤਨਾਮ ਸਿੰਘ ਦੀ ਪੰਜਾਬੀ ਸ਼ਾਸਤਰੀ ਸੰਗੀਤ ਅਤੇ ਗਾਇਕੀ ਦੀ ਮਹਿਫ਼ਿਲ ਹੋਵੇਗੀ।
20 ਅਪ੍ਰੈਲ ਸਵੇਰੇ ਸਾਢੇ ਨੌ ਵਜੇ ਕਵੀਆਂ ਅਤੇ ਕਵਿਤਾਵਾਂ ਬਾਰੇ ਇਕ ਸਕਰੀਨ ਸ਼ੋਅ ਪੇਸ਼ ਕੀਤਾ ਜਾਵੇਗਾ। ਸਾਢੇ ਦਸ ਵਜੇ ਦੇ ਸੈਸ਼ਨ ਵਿਚ ਨਵੀਆਂ ਕਿਤਾਬਾਂ ਗੂੰਗੀ ਚੀਖ (ਸਿਰਮਨਜੋਤ ਮਾਨ), ਸਾਰੰਗੀ (ਜਗਵਿੰਦਰ ਜੋਧਾ), ਰੁੱਖ ਰਬਾਬ (ਅਨੂ ਬਾਲਾ), ਮੇਰੇ ਲਈ ਨਾ ਰੁਕੋ (ਰਵਿੰਦਰ), ਬੇਤੁਕ ਬੇਲਗਾਮ (ਰਮੇਸ਼ ਕੁਮਾਰ), ਨਾ ਅੱਗ ਨਾ ਲੋਹਾ (ਮਹਾਂਦੇਵ ਲਿੱਪੀ) ਅਤੇ ਦੁਪਹਿਰ ਬਾਅਦ ਢਾਈ ਵਜੇ ਦੇ ਸੈਸ਼ਨ ਵਿਚ ਡੇਢ ਅੱਖ (ਬੇਜਾਰ ਨਾਗ), ਅੱਖਾਂ ਵਿਚ ਤਲਖ਼ ਸਮੁੰਦਰ (ਸੁਰਿੰਦਰ ਭੱਠਲ), ਸ਼ਬਦ ਸ਼ਹਾਦਤ (ਅੰਮ੍ਰਿਤ ਅਫਰੋਜ਼), ਹਰ ਸਿਮਤ ਬਿਖਰ ਜਾਓ (ਪ੍ਰੇਮ ਸਾਹਿਲ) ਕਿਤਾਬਾਂ ਦੀ ਪੇਸ਼ਕਾਰੀ ਕਵੀ ਆਪ ਕਰਨਗੇ।
ਕਿਤਾਬਾਂ ਲਾਲੀ (ਨਵਤੇਜ ਭਾਰਤੀ), ਬੇਖਰੀ (ਮਨਮੋਹਨ), ਆਵਾਗਵਣੁ (ਜਸਵੰਤ ਦੀਦ), ਦਿਨ ਪਰਤ ਆਉਣਗੇ (ਕਮਲ ਦੇਵ ਪਾਲ), ਤ੍ਰਿਕੁਟੀ (ਪਰ ਦੀਪ), ਕਿਣ ਮਿਣ ਤਿਪ ਤਿਪ (ਰਾਣਾ ਰਣਬੀਰ), ਬਾਰੀ ਕੋਲ ਬੈਠਿਆਂ (ਜਗਜੀਤ ਸੰਧੂ) ਦੀ ਪੇਸ਼ਕਾਰੀ ਕਵੀਆਂ ਦੀ ਗ਼ੈਰ-ਹਾਜ਼ਰੀ ਵਿਚ ਕੀਤਾੀ ਜਾਵੇਗੀ। ਸ਼ਾਮ ਨੂੰ 6 ਵਜੇ ਕਵੀ ਦਰਬਾਰ ਹੋਵੇਗਾ।
Leave a Reply