ਹਰਕੀਰਤ ਹਕੀਰ : ਉਲ੍ਹਾਮੇ

ਮਿੱਤਰੋ!!! 8 ਮਾਰਚ (ਨਾਰੀ ਦਿਵਸ) ਨੂੰ ਲਫ਼ਜ਼ਾਂ ਦਾ ਪੁਲ ਨੇ ਇੱਕ ਸਿਲਸਿਲਾ ਸ਼ੂਰੂ ਕੀਤਾ ਸੀ। ਜਿਸ ਰਾਹੀਂ ਅਸੀ ਕੁੱਖਾਂ ‘ਚ ਮਾਰੀਆਂ ਜਾਂਦੀਆਂ, ਦਾਜ ਲਈ ਸਾੜੀਆਂ ਜਾਂਦੀਆਂ ‘ਤੇ ਸਮਾਜ ਦੀ ਸੌੜੀ ਸੋਚ ਦਾ ਸ਼ਿਕਾਰ ਬਣਾਈਆਂ ਜਾਂਦੀਆਂ ਔਰਤਾਂ ਦੇ ਹੱਕ ਵਿੱਚ ਕਲਮਾਂ ਦਾ ਇੱਕ ਕਾਫ਼ਲਾ ਤੋਰਿਆ ਸੀ ਜਿਸ ਵਿੱਚ ਦੁਨੀਆਂ ਭਰ ਦੇ ਕਲਮਕਾਰਾਂ ਨੇ ਆਪਣੀ ਸੰਵੇਦਨਾਵਾਂ ਦੇ ਹਮਸਫ਼ਰ ਤੋਰੇ। ਉਸੇ ਲੜੀ ਵਿੱਚ ਗੁਵਾਹਾਟੀ (ਆਸਾਮ) ‘ਚ ਪੰਜਾਬੀ ਦੀ ਅਲਖ ਜਗਾ ਰਹੀ ਕਵਿੱਤਰੀ ਹਰਕੀਰਤ ਹਕੀਰ ਨੇ ਧੀਆਂ ਦੇ ਕੁਝ ਉਲ੍ਹਾਮੇ ਕਵਿਤਾ ਦੇ ਰੂਪ ਵਿੱਚ ਭੇਜੇ ਹਨ। ਨਾਰੀ ਸੰਵੇਦਨਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇਹ ਕਵਿਤਾ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ। ਸਾਡਾ ਮੰਨਣਾ ਹੈ ਨਾਰੀ ਦਿਵਸ ਇੱਕ ਦਿਨ ਜਾਂ ਮਹੀਨੇ ਨਹੀਂ ਪੂਰਾ ਸਾਲ ਮਨਾਉਣਾ ਚਾਹੀਦਾ ਹੈ। ਹੋਰ ਵੀ ਢੇਰ ਸਾਰੀਆਂ ਰਚਨਾਵਾਂ ਇਸ ਵਿਸ਼ੇ ਤੇ ਸਾਨੂੰ ਮਿਲਿਆਂ ਹਨ ਤੇ ਅਸੀ ਹਰ ਰਚਨਾ ਨੂੰ ਢੁਕਵੀਂ ਥਾਂ ਦੇਣ ਦੀ ਭਰਪੂਰ ਕੋਸ਼ਿਸ਼ ਕਰਾਂਗੇ। ਜੇਕਰ ਤੁਸੀ ਇਸ ਲੜੀ ਵਿੱਚ ਰਚਨਾ ਨਹੀਂ ਭੇਜੀ ਤਾਂ ਜਲਦੀ ਕਰੋ ਸਾਨੂੰ ਤੁਹਾਡੇ ਯੋਗਦਾਨ ਦਾ ਇੰਤਜ਼ਾਰ ਰਹੇਗਾ। ਇਸ ਰਚਨਾ ‘ਤੇ ਤੁਹਾਡੇ ਵੱਡਮੁੱਲੇ ਵਿਚਾਰਾਂ ਦੀ ਉਡੀਕ ਰਹੇਗੀ।

ਉਲ੍ਹਾਮੇ

ਕਿਧਰੇ ਖੰਭ ਵਿਕਦੇ ਹੋਣ ਤਾਂ ਦੱਸ
ਉੱਡ ਕੇ ਜਾ ਬੈਠਾਂ ਖ਼ੁਦਾ ਦੀ ਮੁੰਡੇਰ ਉੱਤੇ
ਗਾ-ਗਾ ਕੇ ਗੀਤ ਬਰਬਾਦੀਆਂ ਦੇ
ਸਜਦਾ ਕਰਾਂ ਮੈਂ ਰੋ-ਰੋ ਕੇ

ਰੱਬਾ ਸੱਚਿਆ ਤੂੰ ਕਾਹਨੂੰ ਜੰਮੀਆਂ ਸੀ
ਧੀਆਂ ਬਲਦੇ ਤੰਦੂਰਾਂ ਵਿਚ ਝੋਕਣ ਨੂੰ
ਜਾਂ ਬੇੜੀਆਂ ਪੈਰਾਂ ਵਿਚ ਪਾ ਕਿਧਰੇ
ਬੰਨਣੀਆਂ ਸੀ ਕਿੱਲੇ ਨਾਲ ਗਊ ਵਾਂਗੂ

ਕੱਲ ਤੱਕ ਰੱਖਿਆ ਜਿਹੜੇ ਬਾਬੁਲ ਨੇ ਹਿੱਕ ਨਾਲ ਲਾ
ਸੱਤੇ ਖੈਰਾਂ ਮੰਗੀਆਂ ਤੱਤੀ ‘ਵਾ ਨਾ ਲੱਗ ਜਾਏ
ਅੱਜ ਵੇਖ ਕਿਵੇਂ ਬੁੱਤ ਬਣ ਚੁੱਕ ਰਿਹਾ
ਧੀ ਦੀ ਸੜੀ ਹੋਈ ਲਾਸ਼ ਮੋਢੇ ਉੱਤੇ

ਤੇਰੀ ਰਹਿਮਤ ਦੇ ਨਾਲ ਚੱਲੇ ਦੁਨੀਆਂ ਸਾਰੀ
ਤੇਰੀ ਰਹਿਮਤ ਦੇ ਨਾਲ ਹੀ ਚੰਨ ਤਾਰੇ
ਦੱਸ ਫੇਰ ਕਿਓਂ ਦੁੱਖਾਂ ਵਿਚ ਪਲਦੀ ਧੀ ਰੱਬਾ
ਕਿਓਂ ਦਹੇਜ਼ ਦੇ ਵਾਸਤੇ ਨਿੱਤ ਜਾਂਦੀ ਮਾਰੀ

ਅੱਜ ਲਾਹ ਉਲ੍ਹਾਮੇ ਦੇਣੇ ਸਾਰੇ
ਤੈਨੂੰ ਕਰਨਾ ਪੈਣਾ ਨਿਆਂ ਰੱਬਾ
ਰਾਤ ਮੁੱਕਣ ਤੋਂ ਪਹਿਲਾਂ ਦੇਣਾ ਹੈ ਤੂੰ
ਮੇਰੇ ਹਰ ਇੱਕ ਸਵਾਲ ਦਾ ਜਵਾਬ ਰੱਬਾ!!!

ਹਰਕੀਰਤ ਹਕੀਰ


Posted

in

,

by

Tags:

Comments

5 responses to “ਹਰਕੀਰਤ ਹਕੀਰ : ਉਲ੍ਹਾਮੇ”

  1. ਲਫ਼ਜ਼ਾਂ ਦਾ ਸੇਵਾਦਾਰ Avatar

    ਮੇਰੇ ਖਿਆਲ 'ਚ ਹਕੀਰ ਹੁਰਾਂ ਦਾ ਖਿਆਲ ਤੇ ਉਨ੍ਹਾਂ ਨੂੰ ਪ੍ਰਗਟ ਕਰਨ ਦਾ ਮਾਧਿਅਮ ਬਹੁਤ ਹੀ ਚੰਗਾ ਹੈ। 100 ਫੀਸਦੀ ਸੰਪੂਰਣ ਤਾਂ ਕੋਈ ਵੀ ਨਹੀਂ ਹੁੰਦਾ।

    ਸਾਰੇ ਸਾਥੀਆਂ ਦੇ ਧਿਆਨ ਹਿੱਤ ਦੱਸ ਦੇਈਏ ਕਿ ਬਖਸ਼ਿੰਦਰ ਜੀ ਸਾਡੇ ਬਹੁਤ ਹੀ ਸੁਹਿਰਦ ਅਤੇ ਬਜ਼ਰੁਗ ਕਲਮਕਾਰ ਹਨ। ਉਹ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੇ ਤਰਜ਼ਬੇ ਤੇ ਸਮਝ ਮੁਤਾਬਿਕ ਵਿਚਾਰ ਦਿੰਦੇ ਹਨ। ਅਸੀ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਦੇ ਹਾਂ, ਕਿਉਂ ਜੋ ਗੱਲਾਂ ਉਨ੍ਹਾਂ ਨੇ ਕਹੀਆਂ ਉਹ ਬਿਨ੍ਹਾਂ ਸ਼ੱਕ ਠੀਕ ਹਨ। ਪਰ ਉਨ੍ਹਾਂ ਦਾ ਕਿਸੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ।

    ਗੱਲ ਗੁਰਿੰਦਰਜੀਤ ਹੁਰਾਂ ਨੇ ਵੀ ਬੜੀ ਵਾਜਿਬ ਕਹੀ ਹੈ। ਵਕਤ ਦੇ ਨਾਲ ਵਿਆਕਰਣ ਅਤੇ ਸ਼ਬਦਾਵਲੀ ਸਿੱਖੀ ਜਾ ਸਕਦੀ ਹੈ। ਸੋ ਸਾਨੂੰ ਆਉਣ ਵਾਲੇ ਸਾਥੀਆਂ ਨੂੰ ਸਿੱਖਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।

    ਮੈਂ ਲਿਖਣ ਵਾਲੇ ਸਾਰੇ ਸਾਥੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅਲੋਚਨਾ ਨੂੰ ਖਿੜੇ ਮੱਥੇ ਪਰਵਾਨ ਕਰਨ। ਸਭ ਦੀ ਗੱਲ ਧਿਆਨ ਨਾਲ ਸੁਣਨ ਅਤੇ ਸਾਥੀਆਂ ਵੱਲੋਂ ਦੱਸੇ ਜਾਂਦੇ ਨੁਕਤਿਆਂ ਤੇ ਗੌਰ ਕਰਨ। ਆਉ ਰਲ ਕਿ ਇਸ ਪੁਲ ਨੂੰ ਮਜ਼ਬੂਤ ਕਰੀਏ।

  2. bakhshinder Avatar

    Tusin Bhra ji ho ke bhain ji, kujh pata nahin lagda. punjabi vich 'munder' koyi shabad nahi, 'banera' hundai. ise tran 'jhokhan' nahi sahi shabad 'jhokan' hundai. kirpa kar ke punjabi bhasha sikh ke ke hi likho.naale kavita likhni vi bachean di khed na banao.
    mera naa BaKhshinder hai jis da daawa hai ke usnu punjabi hi aaundi hai te oh panjabi SAHI parhda te SAHI likhda hai. oh punjabi vich sahi shabdan de hundean hor bhashavan de shabad tunan valean nu vi sahi nahi manada.

  3. csmann Avatar

    khoobsoorat te bahut bhaavsheel nazm

  4. Gurinderjit Singh Avatar

    Harkirat Ji-
    Bahut snvedna bhrii nazam hai.. waqat badl riha hai.. social structure vi change ho riha hai..
    so nave challenge emerge ho rhe ne….! Din jroor charrega.. tikhhi dhup wala din!

  5. Harkirat Haqeer Avatar

    शुक्रिया….!!

Leave a Reply to bakhshinderCancel reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com