ਆਪਣੀ ਬੋਲੀ, ਆਪਣਾ ਮਾਣ

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 10

ਅੱਖਰ ਵੱਡੇ ਕਰੋ+=

ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਦਸਵੀਂ ਕੜੀ। ਇਸ ਤੋਂ ਪਹਿਲਾਂ ਤੁਸੀਂ ਨੌਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਹੀਰ ਰੋਂਦੀ-ਕੁਰਲਾਉਂਦੀ ਜਬਰੀਂ ਸੈਦੇ ਖੇੜੇ ਨਾਲ਼ ਤੋਰ ਦਿੱਤੀ ਗਈ। ਜਹਾਨ ਇਹ ਸਮਝਣ ਲੱਗ ਪਿਆ ਸੀ ਕਿ ਹੀਰ-ਰਾਂਝੇ ਦੇ ਇਸ਼ਕ ਦਾ ਭੋਗ ਹੀ ਪੈ ਗਿਆ ਏ।

ਇਸ ਕਿਸਤ ਨੂੰ ਸੁਣ ਕੇ ਪਤਾ ਲੱਗਦੈ ਕਿ ਇਸ਼ਕ ਦੀ ਅੱਗ ਮੱਠੀ ਤਾਂ ਪੈ ਗਈ ਸੀ, ਪਰ ਉਹ ਬੁਝੀ ਨਹੀਂ ਸੀ। ਇਸ ਵਿਚ ਹੀ ਤੁਸੀਂ ਵਾਰਿਸ ਸ਼ਾਹ ਨੂੰ ਇਹ ਫ਼ਰਮਾਉਂਦਿਆਂ ਸੁਣੋਗੇ ਕਿ ਰਾਂਝੇ ਨੇ ਵਿਆਹੀ ਵਰੀ ਹੀਰ ਨੂੰ, ਉਸ ਦੇ ਸਹੁਰੇ ਘਰੋਂ ਕੱਢ ਲਿਆਉਣ ਦੀਆਂ ਤਰਕੀਬਾਂ ਬਣਾਉਣ ਖ਼ਾਤਰ ਹੀ, ਕੰਨ ਪੜਵਾ ਕੇ ਜੋਗ ਲੈ ਲਿਆ ਸੀ।

ਸਹੁਰੇ ਘਰ ਵਿਚ ਹੀਰ, ਰਾਂਝੇ ਨੂੰ ਫਿਰ ਮਿਲਣ ਲਈ ਕੀ-ਕੀ ਹੀਲੇ ਕਰਦੀ ਏ, ਉਹ ਵੀ ਇਸ ਕਿਸਤ ਵਿਚ ਜ਼ਾਹਰ ਹੋ ਜਾਏਗਾ। ਤੇ ਲਓ ਸੁਣੋ ਇਹ ਦਸਵੀਂ ਕੜੀ।

Waris_Shah

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 10

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 10

(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)

ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 11

ਰਾਂਝਾ ਪਹਿਲੇ ਦਿਨ ਹੀ ਜੋਗੀ ਬਾਲ ਨਾਥ ਤੋਂ ਯੋਗ ਹਾਸਲ ਕਰ ਕੇ, ਉਸ ਦੀਆਂ ਬੰਦਿਸ਼ਾਂ ਤੇ ਬੰਧੇਜਾਂ ਤੋਂ ਬਾਗ਼ੀ ਹੋ ਗਿਆ। ਆਖ਼ਰ ਜੱਟ ਦੀ ਅੜੀ ਦਾ ਸਾਹਵੇਂ ਝੁਕਦਿਆਂ ਬਾਲ ਨਾਥ ਨੇ ਵੀ ਉਸ ਨੂੰ ਹੀਰ ਬਖ਼ਸ਼ਣ ਦਾ ਐਲਾਨ ਕਰ ਦਿੱਤਾ।

ਇਸ ਤੋਂ ਮਗਰੋਂ ਆਪਣਾ ਮਨਭਾਉਂਦਾ ਮੰਤਵ ਪੂਰਾ ਕਰਨ ਲਈ ਯਾਨੀ ਹੀਰ ਨਾਲ਼ ਮਿਲਾਪ ਕਰ ਕੇ ਉਸ ਨੂੰ ਕੱਢ ਲਿਜਾਣ ਲਈ ਰਾਂਝੇ ਨੇ ਯੋਗੀ ਬਣ ਕੇ ਰੰਗ ਪੁਰ ਖੇੜਿਆਂ ਦੇ ਕਾਲ਼ੇ ਬਾਗ਼ ਵਿਚ ਡੇਰਾ ਲਾ ਲੈਂਦਾ ਹੈ।

ਸਹਿਤੀ, ਹੀਰ ਦੀ ਨਨਾਣ, ਜੋ ਖ਼ੁਦ ਮੁਰਾਦ ਦੇ ਇਸ਼ਕ ਵਿਚ ਝੱਲੀ ਹੋ ਚੁੱਕੀ ਹੈ, ਇਹ ਪਤਾ ਕਰ ਲੈਂਦੀ ਹੈ ਕਿ ਕਾਲ਼ੇ ਬਾਗ਼ ਵਿਚ ਡੇਰਾ ਲਾਈ ਬੈਠਾ ਯੋਗੀ ਰਾਂਝਾ ਹੀ ਹੈ।

ਹੀਰ ਤੇ ਸਹਿਤੀ ਵਿਚਾਲ਼ੇ ਇਕ-ਦੂਜੀ ਦਾ ਇਸ਼ਕ ਸਿਰੇ ਚੜ੍ਹਾਉਣ ਵਿਚ, ਇਕ-ਦੂਜੀ ਦੀ ਮਦਦ ਕਰਨ ਦਾ ਸਮਝੌਤਾ ਹੋ ਜਾਂਦਾ ਹੈ। ਸਹਿਤੀ, ਹੀਰ ਦੇ ਸੱਪ ਲੜਨ ਦਾ ਪਾਖੰਡ ਕਰਦੀ ਹੈ। ਅੱਗੇ ਕੀ ਵਾਪਰਦਾ ਹੈ, ਸੁਣੋ ਐਪੀਸੋਡ 11

ਹੀਰ ਵਾਰਸ ਸ਼ਾਹ ਐਪੀਸੋਡ 11

ਘਰ ਬੈਠੇ ਪੰਜਾਬੀ ਕਿਤਾਬਾਂ ਮੰਗਵਾਉ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।

ਸਾਡੀ ਪੱਕੀ ਮੈਂਬਰਸ਼ਿਪ ਲੈਣ ਲਈ ਬਟਨ ਦੱਬੋ

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

2 responses to “ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 10”

Leave a Reply

Your email address will not be published. Required fields are marked *