ਦੋਸਤੋ! ਹੀਰ ਦੇ ਸੁਹੱਪਣ ਅਤੇ ਰਾਂਝੇ ਦੇ ਇਸ਼ਕ ਦੇ ਕਿੱਸੇ ਸੁਣ-ਸੁਣ ਕੇ ਤੁਸੀ ਅਕਸਰ ਇਨ੍ਹਾਂ ਦੋਹਾਂ ਕਿਰਦਾਰਾਂ ਦਾ ਤਸਵੁੱਰ ਆਪਣੇ ਖ਼ਿਆਲਾਂ ਵਿੱਚ ਕਰਦੇ ਰਹੇ ਹੋ। ਜਿਨ੍ਹਾਂ ਨੇ ਇਹ ਕਿੱਸਾ ਪੜ੍ਹਿਆ ਸੁਣਿਆ ਹੈ ਉਹ ਵਾਰਿਸ ਸ਼ਾਹ ਦੇ ਲਫ਼ਜ਼ਾਂ ਦੀ ਜਾਦੂਗਰੀ ਤੇ ਅਸ਼-ਅਸ਼ ਕਰ ਉਠਦੇ ਹਨ। ਕਈ ਫਿਲਮਕਾਰਾਂ ਨੇ ਇਹ ਮੁਹੱਬਤ ਦੀ ਕਹਾਣੀ ਪਰਦੇ ਤੇ ਉਤਾਰੀ ਹੈ ਪਰ ਰੇਡੀਓ ਨਾਟਕ ਦੇ ਰੂਪ ਵਿੱਚ ਵੀ ਇਸ ਦਾ ਬੇਹਤਰੀਨ ਰੂਪਾਂਤਰ ਹੋ ਸਕਦਾ ਹੈ, ਇਸ ਬਾਰੇ ਕਿਸੇ ਨੇ ਖ਼ਿਆਲ ਵੀ ਨਹੀਂ ਕੀਤਾ ਹੋਣਾ।
ਕਿਸ ਨੇ ਲਿਆਂਦਾ ਨਾਟਕ ਦਾ ਵਿਚਾਰ
ਸਈਅਦ ਵਾਰਿਸ ਸ਼ਾਹ ਵੱਲੋਂ ਲਿਖੇ ਹੋਏ ਹੋਏ, ਹੀਰ ਦੇ ਕਿੱਸੇ ਦਾ ਲੜੀਵਾਰ ਨਾਟਕ ਬਣਵਾ ਕੇ ਪੇਸ਼ ਕਰਨ ਦਾ ਫੁਰਨਾ ਫੁਰਿਆ ਸੀ ਅਕਾਸ਼ਵਾਣੀ, ਜਲੰਧਰ ਦੇ ਤਤਕਾਲੀ ਸਟੇਸ਼ਨ ਡਾਇਰੈਕਟਰ ਜਨਾਬ ਫ਼ੈਜ਼ ਕਸਾਨਾ ਨੂੰ। ਉਨ੍ਹਾਂ ਨੇ, ਅਕਾਸ਼ਵਾਣੀ ਲਈ ਕਾਫੀ ਲੰਬਾ ਅਰਸਾ ਡਰਾਮਾ ਪ੍ਰੋਡਿਊਸਰ ਵਜੋਂ ਕੰਮ ਕਰਦੇ ਰਹੇ ਤੇ ਫਿਰ ਅਕਾਸ਼ਵਾਣੀ, ਹਮੀਰ ਪੁਰ ਦੇ ਸਟੇਸ਼ਨ ਡਾਇਰੈਕਟਰ ਵਜੋਂ ਰਿਟਾਇਰ ਹੋਏ, ਸ਼੍ਰੀ ਵਿਨੋਦ ਧੀਰ ਨੂੰ ਇਸ ਲੜੀਵਾਰ ਦਾ ਨਿਰਮਾਣ ਤੇ ਨਿਰਦੇਸ਼ਨ ਕਰਨ ਦੀ ਜ਼ਿੰਮੇਵਾਰੀ ਸੌਂਪੀ। ਸਈਅਦ ਵਾਰਿਸ ਸ਼ਾਹ ਵੱਲੋਂ ਲਿਖੇ ਹੋਏ ‘ਹੀਰ ਦੇ ਕਿਸੇ’ ਦਾ ਰੇਡੀਓ ਰੂਪਾਂਤਰ ਕੀਤਾ, ਅਕਾਸ਼ਵਾਣੀ ਦੇ ਸਰਬ ਭਾਰਤੀ ਨਾਟਕ ਲੇਖਣ ਮੁਕਾਬਲੇ ਵਿਚ, ਆਪਣੇ ਲਿਖੇ ਰੇਡੀਓ ਨਾਟਕ ‘ਇਸ਼ਤਿਹਾਰ’ ਲਈ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੇ ਸ਼ਾਇਰ-ਪੱਤਰਕਾਰ ਅਤੇ ਹੁਣ ਨਾਵਲਕਾਰ ਵੀ ਬਣ ਗਏ ਸ਼੍ਰੀ ਬਖ਼ਸ਼ਿੰਦਰ ਨੇ।
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 1
ਅੱਜ ਲਫ਼ਜ਼ਾਂ ਦਾ ਪੁਲ ਇੰਟਰਨੈੱਟ ਸਾਹਿੱਤ ਦੇ ਇਤਿਹਾਸ ਵਿਚ ਪਹਿਲੀ ਵਾਰ ਪੰਜਾਬੀ ਕਿੱਸਾ ਕਾਵਿ ਦੀ ਇਹ ਸ਼ਾਹਕਾਰ ਰਚਨਾ ‘ਹੀਰ-ਵਾਰਿਸ ਸ਼ਾਹ’ ਰੇਡੀਓ ਨਾਟਕ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹੈ, ਜਿਸਦੇ ਲਈ ਅਸੀ ਦਾਨਿਸ਼ਵਰ ਦੋਸਤ ਜਨਾਬ ਬਖ਼ਸ਼ਿੰਦਰ ਜੀ ਦੇ ਹਮੇਸ਼ਾ ਰਿਣੀ ਰਹਾਂਗੇ। ਇਸਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਦੇ ਵੀ ਸ਼ੁਕਰਗੁਜ਼ਾਰ ਹਾਂ।
ਅਸੀ ਇਹ ਲੜੀਵਾਰ ਰੇਡਿਉ ਨਾਟਕ 13 ਕਿਸਤਾਂ ਵਿੱਚ ਪੇਸ਼ ਕਰਾਂਗੇ। ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ। ਇਸ ਲੜੀਵਾਰ ਰੇਡੀਓ ਨਾਟਕ ਦੀ ਪਹਿਲੀ ਕੜੀ ਵਿਚ ਤੁਸੀਂ ਸੁਣੋਗੇ ਕਿ ਸਈਅਦ ਵਾਰਿਸ ਸ਼ਾਹ ਨੇ ਇਹ ਕਿੱਸਾ ਕਦੋਂ, ਕਿਉਂ ਤੇ ਕਿਵੇਂ ਲਿਖਿਆ। ਲਉ ਹਾਜ਼ਿਰ ਹੈ, ਪਹਿਲੀ ਕੜੀ। – ਸੁਣਨ ਲਈ ਹੇਠਾਂ ਪਲੇਅ ਬਟਨ ਤੇ ਕਲਿੱਕ ਕਰੋ। ਸਲੋਅ ਇੰਟਰਨੈਟ ‘ਤੇ ਪਲੇਅ ਹੋਣ ਵਿੱਚ ਕੁਝ ਵਕਤ ਲੱਗ ਸਕਦਾ ਹੈ, ਕਿਰਪਾ ਕਰਕੇ ਸਬਰ ਤੋਂ ਕੰਮ ਲਉ।
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 1
ਰੇਡੀਓ ਨਾਟਕ | ਹੀਰ ਵਾਰਿਸ ਸ਼ਾਹ | Radio Play | Heer Waris Shah | Episode 1
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply