ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਗਿਆਰ੍ਹਵੀਂ ਕੜੀ। ਇਸ ਤੋਂ ਪਹਿਲਾਂ ਦਸਵੀਂ ਕੜੀ ‘ਚ ਤੁਸੀਂ ਸੁਣ ਚੁੱਕੇ ਹੋ ਕਿ ਬਾਲ ਨਾਥ ਰਾਂਝੇ ਨੂੰ ਪਹਿਲੇ ਦਿਨ ਹੀ ਯੋਗ ਦੇ ਦਿੰਦਾ ਹੈ। ਬਾਲ ਨਾਥ ਨੇ, ਆਪਣੇ ਪੁਰਾਣੇ ਚੇਲਿਆਂ ਨੂੰ ਨਰਾਜ਼ ਕਰ ਕੇ, ਰਾਂਝੇ ਨੂੰ ਯੋਗ ਦੇ ਕੇ ਆਪਣਾ ਚੇਲਾ ਤਾਂ ਬਣਾ ਲਿਆ। ਪਰ ਯੋਗ ਲੈਂਦਿਆਂ ਹੀ ਉਹ ਆਪਣੇ ਗੁਰੂ ਤੋਂ ਬਾਗ਼ੀ ਹੋ ਗਿਆ।
ਬਾਗ਼ੀ ਹੋਏ ਰਾਂਝੇ ਨੇ ਜੋਗੀ ਬਾਲ ਨਾਥ ਨੂੰ ਯੋਗ ਲੈਣ ਦੀ ਵਜ੍ਹਾ ਦੱਸੀ। ਵਜ੍ਹਾ ਸੁਣ ਕੇ ਉਸ ਦਾ ਤੌਰ ਭੌਂ ਗਿਆ। ਰਾਂਝਾ, ਲਿਆ ਹੋਇਆ ਯੋਗ ਮੋੜਨ ਲਈ ਤਿਆਰ ਹੋ ਗਿਆ। ਅੱਗੇ ਕੀ ਹੋਇਆ, ਇਹ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਗਿਆਰ੍ਹਵੀਂ ਕੜੀ ਵਿਚ ਸੁਣੋ।
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 11
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 12
ਉਮੀਦ ਹੈ ਤੁਹਾਨੂੰ ਲੜੀਵਾਰ ਰੇਡੀਓ ਨਾਟਕ ਹੀਰ ਵਾਰਸ ਸ਼ਾਹ ਦੀ ਗਿਆਰਵੀਂ ਕਿਸਤ ਪਸੰਦ ਆਈ ਹੋਵੇਗੀ। ਹੀਰ ਰਾਂਝੇ ਨੂੰ ਮਿਲਣ ਲਈ ਤੜਫ ਰਹੀ ਹੈ। ਰਾਂਝੀ ਹੀਰ ਨੂੰ ਮਿਲਣ ਖਾਤਰ ਜੋਗ ਲੈ ਬੈਠਾ ਹੈ। ਜੋਗੀ ਦੇ ਭੇਖ ਵਿਚ ਉਹ ਹੀਰ ਨੂੰ ਮਿਲਣ ਦੀਆਂ ਜੁਗਤਾਂ ਲਾ ਰਿਹਾ ਹੈ। ਓਧਰ ਸਹਿਤੀ ਵੀ ਆਪਣਾ ਰਾਹ ਖੋਲ੍ਹਣ ਦਾ ਹੀਲਾ ਕਰ ਰਹੀ ਹੈ। ਹੀਰ ਨੇ ਆਪਣੇ ਦਿਲ ਦੀ ਗੱਲ ਉਸ ਨਾਲ ਖੋਲ੍ਹ ਲਈ ਹੈ।
ਤੁਸੀਂ ਸੋਚ ਰਹੇ ਹੋਵੋਗੇ ਕਿ ਅੱਗੇ ਹੁਣ ਗੱਲ ਕਿੱਧਰ ਜਾਵੇਗੀ। ਕੀ ਹੀਰ ਦਾ ਰਾਂਝੇ ਨਾਲ ਮਿਲਾਪ ਹੋਵੇਗਾ? ਕੀ ਰਾਂਝਾ ਹੀਰ ਤੱਕ ਪਹੁੰਚ ਸਕੇਗਾ? ਆਉ ਤੁਹਾਨੂੰ ਅਗਲੀ ਕੜੀ ਵੱਲ ਲੈ ਚੱਲਦੇ ਹਾਂ।
ਉਸ ਨੂੰ ਰਾਂਝੇ ਜੋਗੀ ਨਾਲ਼ ਮਿਲਾਉਣ ਖ਼ਾਤਰ ਸਹਿਤੀ ਹੀਰ ਦੀ ਬਿਮਾਰੀ ਦਾ ਪੱਜ ਕਰਦੀ ਹੈ। ਸਹਿਤੀ ਆਪਣੇ ਬਾਪ ਅੱਜੂ ਚੌਧਰੀ ਰਾਹੀਂ ਰਾਂਝੇ ਜੋਗੀ ਨੂੰ ਘਰ ਸੱਦ ਲੈਂਦੀ ਹੈ। ਰਾਂਝਾ ਜੋਗੀ, ਹੀਰ ਦਾ ਇਲਾਜ ਸ਼ੁਰੂ ਕਰਨ ਤੋ ਪਹਿਲਾਂ, ਅੱਜੂ ਆਪਣੀਆਂ ਕੁੱਝ ਸ਼ਰਤਾਂ ਦੱਸਦਾ ਹੈ। ਉਹ ਕਹਿੰਦਾ ਹੈ, “ਦੇਖ ਚੌਧਰੀ ਸੱਪ ਦੇ ਡੰਗ ਦਾ ਤੇ ਕੱਚੀ ਟੁੱਟੀ ਸੰਗ ਦਾ ਇਲਾਜ ਤਾਂ ਹੈ…।”
ਇਹ ਸ਼ਰਤਾਂ ਦੱਸਦਿਆਂ ਤੇ ਉਨ੍ਹਾਂ ਉੱਤੇ ਅਮਲ ਕਰਾਉਂਦਿਆਂ ਰਾਂਝਾ, ਹੀਰ ਦਾ ਪਲੰਘ, ਪਿੰਡੋਂ ਬਾਹਰ ਡੂਮਾਂ ਦੇ ਕੋਠੇ ਵਿਚ ਡੁਹਾ ਲੈਂਦਾ ਹੈ। ਸਹਿਤੀ ਨੂੰ ਸੇਵਾਦਾਰਨੀ ਵਜੋਂ ਕੋਲ਼ ਰੱਖਣ ਦਾ ਪ੍ਰਬੰਧ ਕਰਾ ਕੇ, ਹੋਰ ਕਿਸੇ ਨੂੰ ਵੀ ਉੱਥੇ ਆਉਣ ਦੀ ਮਨਾਹੀ ਕਰ ਦਿੰਦਾ ਹੈ।
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
Leave a Reply