ਪੇਸ਼ ਹੈ, ‘ਹੀਰ ਵਾਰਿਸ ਸ਼ਾਹ’ ਦੀ ਅੱਠਵੀਂ ਕੜੀ। ਇਸ ਤੋਂ ਪਹਿਲਾਂ ਸੱਤਵੀਂ ਕੜੀ ਵਿਚ ਤੁਸੀਂ ਸੁਣ ਚੁੱਕੇ ਹੋ ਕਿ ਹੀਰ-ਰਾਂਝੇ ਦੇ ਇਸ਼ਕ ਵਿਚ ਅੜਿੱਕਾ ਪਾਉਣ ਲਈ ਹੀਰ ਦੇ ਮਾਪੇ, ਉਸ ਦਾ ਸਾਕ ਸੈਦੇ ਖੇੜੇ ਨਾਲ਼ ਕਰਨ ਲੱਗਦੇ ਹਨ ਤੇ ਕਾਜ਼ੀ, ਹੀਰ ਨੂੰ ਇਹ ਨਿਕਾਹ ਕਬੂਲ ਕਰਨ ਲਈ ਬਹੁਤ ਜ਼ੋਰ ਪਾਉਂਦਾ ਹੈ।
ਸੱਚੇ ਇਸ਼ਕ ਦੇ ਜ਼ਜ਼ਬੇ ਅਧੀਨ ਹੀਰ, ਸ਼ਰਾ ਦੇ ਸਬੰਧ ਵਿਚ ਕਾਜ਼ੀ ਨਾਲ਼ ਹੋਈ ਬਹਿਸ ਵਿਚ ਕਾਜ਼ੀ ਦੇ ਛੱਕੇ ਛੁਡਾ ਦਿੰਦੀ ਹੈ। ਚੂਚਕ ਨੇ ਕਾਜ਼ੀ ਦੇ ਕਹਿਣ ’ਤੇ ਦੋ ਝੂਠੇ ਗਵਾਹ ਕੀਤੇ ਤੇ ਹੀਰ, ਜਬਰੀ ਨਿਕਾਹ ਕਰ ਕੇ, ਰੋਂਦੀ-ਕੁਰਲਾਉਂਦੀ, ਸੈਦੇ ਖੇੜੇ ਨਾਲ਼ ਤੋਰ ਦਿੱਤੀ। ਹੁਣ ਇਸ ਲੜੀਵਾਰ ਰੇਡੀਓ ਨਾਟਕ ਦੀ ਅੱਠਵੀਂ ਕੜੀ ਵਿਚ ਕੀ ਹੁੰਦਾ ਹੈ, ਇਹ ਸੁਣ ਲਓ।
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 8
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 9
ਉਮੀਦ ਹੈ ਕਿ ਤੁਹਾਨੂੰ ਅੱਠਵੀਂ ਕਿਸਤ ਪਸੰਦ ਆਈ ਹੋਵੇਗੀ। ਹਰ ਕਿਸਤ ਬਾਰੇ ਤੁਹਾਡੀਆਂ ਟਿੱਪਣੀਆਂ ਦੀ ਉਡੀਕ ਰਹਿੰਦੀ ਹੈ। ਜਿਵੇਂ ਹਰ ਕਿਸਤ ਤੋਂ ਬਾਅਦ ਤੁਹਾਨੂੰ ਅਗਲੀ ਕਿਸਤ ਸੁਣਨ ਦੀ ਉਡੀਕ ਹੁੰਦੀ ਹੈ। ਤੁਹਾਡੀਆਂ ਟਿੱਪਣੀਆਂ ਨਾਲ ਸਾਡਾ ਹੌਸਲਾ ਵਧਦਾ ਹੈ। ਜਿਸ ਨਾਲ ਇਸ ਨਾਟਕ ਨੂੰ ਸਿਰਜਣ ਵਾਲੇ ਕਲਾਕਾਰ ਉਤਸ਼ਾਹਤ ਹੁੰਦੇ ਹਨ।
ਨੌਵੀਂ ਕਿਸਤ ਰਾਂਝੇ ਦੇ ਨਵੇਂ ਸਫ਼ਰ ਨੂੰ ਬਿਆਨ ਕਰੇਗਾ। ਰਾਂਝਾ ਹੁਣ ਆਪਣੀ ਹੀਰ ਤੱਕ ਪਹੁੰਚਣ ਲਈ ਕੀ-ਕੀ ਪਾਪੜ ਵੇਲੇਗਾ। ਇਹ ਅਸੀਂ ਨੌਵੀਂ ਕਿਸਤ ਵਿਚ ਸੁਣਾਂਗੇ।
ਹੀਰ ਰੋਂਦੀ-ਕੁਰਲਾਉਂਦੀ ਜਬਰੀਂ ਸੈਦੇ ਖੇੜੇ ਨਾਲ਼ ਤੋਰ ਦਿੱਤੀ ਗਈ। ਜਹਾਨ ਇਹ ਸਮਝਣ ਲੱਗ ਪਿਆ ਸੀ ਕਿ ਹੀਰ-ਰਾਂਝੇ ਦੇ ਇਸ਼ਕ ਦਾ ਭੋਗ ਹੀ ਪੈ ਗਿਆ ਏ। ਪਰ ਇਸ ਕਿਸਤ ਨੂੰ ਸੁਣ ਕੇ ਪਤਾ ਲੱਗਦੈ ਕਿ ਇਸ਼ਕ ਦੀ ਅੱਗ ਮੱਠੀ ਤਾਂ ਪੈ ਗਈ ਸੀ, ਪਰ ਉਹ ਬੁਝੀ ਨਹੀਂ ਸੀ।
ਇਸ ਕਿਸਤ ਵਿਚ ਹੀ ਤੁਸੀਂ ਵਾਰਿਸ ਸ਼ਾਹ ਨੂੰ ਇਹ ਫ਼ਰਮਾਉਂਦਿਆਂ ਸੁਣੋਗੇ ਕਿ ਰਾਂਝੇ ਨੇ ਵਿਆਹੀ ਵਰੀ ਹੀਰ ਨੂੰ, ਉਸ ਦੇ ਸਹੁਰੇ ਘਰੋਂ ਕੱਢ ਲਿਆਉਣ ਦੀਆਂ ਤਰਕੀਬਾਂ ਬਣਾਉਣ ਖ਼ਾਤਰ ਹੀ, ਕੰਨ ਪੜਵਾ ਕੇ ਜੋਗ ਲੈ ਲਿਆ ਸੀ।
Leave a Reply