ਪੇਸ਼ ਹੈ ‘ਹੀਰ ਵਾਰਿਸ ਸ਼ਾਹ’ ਦੀ ਅਗਲੀ ਯਾਨੀ ਨੌਂਵੀ ਕੜੀ। ਇਸ ਤੋਂ ਪਹਿਲਾਂ ਤੁਸੀਂ ਅੱਠਵੀਂ ਕੜੀ ਵਿਚ ਸੁਣ ਚੁੱਕੇ ਹੋ ਕਿ ਧੀਦੋ ਰਾਂਝੇ ਦੇ ਇਸ਼ਕ ਵਿਚ ਗਲ਼-ਗਲ਼ ਧੱਸੀ ਹੀਰ, ਰੰਗ ਪੁਰ ਖੇੜਿਆਂ ਦੇ ਸੈਦੇ ਨਾਲ਼, ਜਬਰੀ ਨਰੜ ਦਿੱਤੀ ਜਾਂਦੀ ਹੈ। ਧੱਕੇ ਨਾਲ਼ ਨਿਕਾਹ ਪੜ੍ਹਾਉਣ ਵਾਲ਼ੇ ਕਾਜ਼ੀਆਂ ਨੂੰ ਕਸਾਈ ਕਹਿੰਦੀ ਤੇ ਹਾਲ-ਪਾਅਰਿਆ ਪਾਉਂਦੀ ਹੀਰ ਦੀ ਡੋਲੀ ਰੰਗਪੁਰ ਖੇੜੀਂ ਸੈਦੇ ਖੇੜੇ ਦੇ ਘਰ ਪਹੁੰਚ ਗਈ।
ਵਾਰਿਸ ਸ਼ਾਹ ਸਮੇਤ, ਉਸ ਦੀ ਹੀਰ ਦੇ ਪਾਠਕਾਂ ਨੂੰ, ਇਹ ਲੜੀਵਾਰ ਨਾਟਕ ਸੁਣਨ ਵਾiਲ਼ਆਂ ਨੂੰ ਇਕ ਵਾਰ ਤਾਂ ਏਦਾਂ ਮਹਿਸੂਸ ਹੋਇਆ ਕਿ ਇਹ ਕਿੱਸਾ ਰੁਕ ਗਿਆ ਹੈ, ਇਹ ਕਿੱਸਾ ਮੁੱਕ ਗਿਆ ਹੈ। ਹੀਰ ਨੇ ਵੀ ਰਾਂਝੇ ਨੂੰ ਭੇਜੇ ਇਕ ਪੈਗ਼ਾਮ ਵਿਚ ਇਹ ਇਕਬਾਲ ਕਰ ਲਿਆ ਸੀ, “ਮੈਂਡੀ-ਤੈਂਡੜੀ ਦੋਸਤੀ ਵੱਸ ਹੋਈ।” ਹੁਣ ਇਸ ਤੋਂ ਅੱਗੇ ਸੁਣੋ।
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 9
(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
ਹੀਰ ਵਾਰਿਸ ਸ਼ਾਹ | ਰੇਡੀਓ ਨਾਟਕ | Radio Play | Heer Waris Shah | Episode 10
ਉਮੀਦ ਹੈ ਦੋਸਤੋ ਤੁਹਾਨੂੰ ਪਿਛਲੀਆਂ ਕਿਸਤਾਂ ਵਾਂਗ ਨੌਵੀਂ ਕਿਸਤ ਵੀ ਪਸੰਦ ਆਈ ਹੋਵੇਗੀ। ਇਸ ਵਿਚ ਸਾਨੂੰ ਪਤਾ ਲੱਗਦੈ ਕਿ ਇਸ਼ਕ ਦੀ ਅੱਗ ਮੱਠੀ ਤਾਂ ਪੈ ਗਈ ਸੀ, ਪਰ ਉਹ ਬੁਝੀ ਨਹੀਂ ਸੀ। ਇਸ ਕਿਸਤ ਵਿਚ ਹੀ ਤੁਸੀਂ ਵਾਰਿਸ ਸ਼ਾਹ ਨੂੰ ਇਹ ਫ਼ਰਮਾਉਂਦਿਆਂ ਸੁਣਿਆ ਕਿ ਰਾਂਝੇ ਨੇ ਵਿਆਹੀ ਵਰੀ ਹੀਰ ਨੂੰ, ਉਸ ਦੇ ਸਹੁਰੇ ਘਰੋਂ ਕੱਢ ਲਿਆਉਣ ਦੀਆਂ ਤਰਕੀਬਾਂ ਬਣਾਉਣ ਖ਼ਾਤਰ ਹੀ, ਕੰਨ ਪੜਵਾ ਕੇ ਜੋਗ ਲੈ ਲਿਆ ਸੀ।
ਰਾਂਝੇ ਨੂੰ ਬਾਲ ਨਾਥ ਨੇ, ਆਪਣੇ ਪੁਰਾਣੇ ਚੇਲਿਆਂ ਨੂੰ ਨਰਾਜ਼ ਕਰ ਕੇ, ਪਹਿਲੇ ਦਿਨ ਹੀ ਯੋਗ ਦੇ ਕੇ ਆਪਣਾ ਚੇਲਾ ਤਾਂ ਬਣਾ ਲਿਆ। ਪਰ ਯੋਗ ਲੈਂਦਿਆਂ ਹੀ ਉਹ ਆਪਣੇ ਗੁਰੂ ਤੋਂ ਬਾਗ਼ੀ ਹੋ ਗਿਆ।
ਬਾਗ਼ੀ ਹੋਏ ਰਾਂਝੇ ਨੇ ਜੋਗੀ ਬਾਲ ਨਾਥ ਨੂੰ ਯੋਗ ਲੈਣ ਦੀ ਵਜ੍ਹਾ ਦੱਸੀ ਤਾਂ ਸੁਣ ਕੇ ਉਸ ਦਾ ਤੌਰ ਭੌਂ ਗਿਆ। ਰਾਂਝਾ, ਲਿਆ ਹੋਇਆ ਯੋਗ ਮੋੜਨ ਲਈ ਤਿਆਰ ਹੋ ਗਿਆ। ਸਹੁਰੇ ਘਰ ਵਿਚ ਹੀਰ, ਰਾਂਝੇ ਨੂੰ ਫਿਰ ਮਿਲਣ ਲਈ ਕੀ-ਕੀ ਹੀਲੇ ਕਰਦੀ ਏ, ਉਹ ਵੀ ਇਸ ਕਿਸਤ ਵਿਚ ਜ਼ਾਹਰ ਹੋ ਜਾਏਗਾ। ਤੇ ਲਓ ਸੁਣੋ ਇਹ ਦਸਵੀਂ ਕੜੀ।
Leave a Reply