ਹਰਦੀਪ ਕੌਰ ਸੰਧੂ |
ਤੇਰਾ ਨਾਂ ਸੁਣ ਕੇ ਮੇਰੀ ਮਾਂ ਨੀ
ਮਿਲ਼ੇ ਸਰੂਰ ਮੈਨੂੰ ਐਸਾ,
ਜਿਵੇਂ ਸੁਣ ਕੇ ਗੁਰਬਾਣੀ
ਸੋਚੋ ਅਗਰ ਮਾਂ ਨਾ ਹੁੰਦੀ
ਤੂੰ ਵੀ ਨਾ ਹੁੰਦਾ
ਮੈਂ ਵੀ ਨਾ ਹੁੰਦੀ
ਆਪਣੀ ਹੋਂਦ ਹੀ ‘ਮਾਂ’ ਤੋਂ ਹੈ
ਓਸ ਦੀ ਕੁੱਖ ‘ਚ ਲਏ
ਹਰ ਸਾਹ ਤੋਂ ਹੈ
ਰਾਤਾਂ ਝਾਕ-ਝਾਕ
ਸਾਨੂੰ ਵੱਡਿਆਂ ਕੀਤਾ
ਸਾਡੇ ਸਭ ਦੁੱਖ
ਤੂੰ ਹਰ ਲਏ
ਹੁਣ ਵੀ…
ਜਦ ਮੁਸ਼ਕਲ ਪੈਂਦੀ
ਮੂੰਹ ‘ਚੋਂ ਨਿਕਲ਼ੇ
‘ਮਾਂ ਹਾਏ’
ਇਉਂ ਲੱਗਦਾ ਜਿਵੇਂ
‘ਹਾਏ ਮਾਂ’ ਕਹਿ ਕੇ
ਓਸ ਰੋਗ ਦੀ ਦਵਾ ਮਿਲ਼ ਜਾਏ
ਸਾਡੇ ਸੁੱਖ ਲਈ
ਤੂੰ ਕਰੇਂ ਦੁਆਵਾਂ
ਸੌ ਜਨਮ ਲੈ ਕੇ ਵੀ
ਤੇਰਾ ਕਰਜ਼ ਨਾ ਦੇ ਪਾਵਾਂ
ਕੀ ਹੋਇਆ….
ਜੇ ਰੱਬ ਨਹੀਂ ਤੱਕਿਆ
‘ਰੱਬ ਵਰਗੀ’ ਮੇਰੀ ਮਾਂ ਤਾਂ ਹੈ
ਮਾਂ ਦੀਆਂ ਦਿੱਤੀਆਂ ਦੁਆਵਾਂ ਦੀ
ਮੇਰੇ ਸਿਰ ‘ਤੇ ਛਾਂ ਤਾਂ ਹੈ
-ਡਾ. ਹਰਦੀਪ ਕੌਰ ਸੰਧੂ, ਬਰਨਾਲ਼ਾ। ਮੌਜੂਦਾ ਨਿਵਾਸ ਸਿਡਨੀ ਆਸਟ੍ਰੇਲੀਆ
Leave a Reply