ਹਰਵਿੰਦਰ ਭੰਡਾਲ ਜਦੋਂ ਕਾਲਜ ਪੜ੍ਹਦਾ ਸੀ ਤਾਂ ਮੈਂ ਉਸ ਨੂੰ ‘ਖ਼ੁਦਕੁਸ਼ੀ ਇਕ ਚੁੱਪ ਦੀ’ ਦੇ ਕਵੀ ਵਜੋਂ ਜਾਣਦਾ ਸਾਂ। ਜਦੋਂ ਮੈਂ ਅਮਰੀਕਾ ਆ ਗਿਆ ਤਾਂ ਉਸ ਦੀ ਪ੍ਰਤਿਭਾ ਦਾ ਸੁਰਖ਼ ਫੁੱਲ ਆਲੋਚਕ ਦੇ ਰੂਪ ’ਚ ਖਿੜਿਆ। ਇਸ ਵਾਰ ਪੰਜਾਬ ਗਿਆ ਤਾਂ ਉਸ ਦਾ ਨਾਵਲ ‘ਮੈਲ਼ੀ ਮਿੱਟੀ’ ਰਾਜਿੰਦਰ ਬਿਮਲ ਤੋਂ ਖ਼ਰੀਦਿਆ। ਉਸ ਦੀਆਂ ਕਿਤਾਬਾਂ ਦੀ ਗਿਣਤੀ ਡੇਢ ਦਰਜਣ ਤੋਂ ਉੱਪਰ ਹੈ। ਹਰਵਿੰਦਰ ਦੀ ਸ਼ਖ਼ਸੀਅਤ ਦਾ ਸਾਰਥਕ ਵਿਸਥਾਰ ਦੇਖ ਕੇ ਖ਼ੁਸ਼ੀ ਹੋਈ।‘ਮਿੱਟੀ ਮੈਲ਼ੀ’ ਕਿਉਂ ਹੋ ਗਈ?
ਇਸ ਦਾ ਬਿਰਤਾਂਤ ਹਰਵਿੰਦਰ ਭੰਡਾਲ ਨੇ ਬਾਖ਼ੂਬੀ ਸਿਰਜਿਆ ਹੈ। ਇਸ ਮਿੱਟੀ ’ਚੋਂ ‘ਮੈਲ਼’ ਨਿਚੋੜਨੀ ਕਿਵੇਂ ਹੈ? ਇਸ ਦਾ ਖੁਰਾ ਗਲਪੀ-ਜੁਗਤਾਂ ਨਾਲ਼ ਹਰਵਿੰਦਰ ਨੇ ਤਾਰਕਿਕ ਢੰਗ ਨਾਲ਼ ਲੱਭਿਆ ਹੈ। ਮਿੱਟੀ ਕੀ ਹੈ? ਮੈਲ਼ ਦੇ ਅਰਥ ਕੀ ਨੇ? ਲੇਖਕ ਨੇ ਡੂੰਘੀ ਸੋਚ, ਗਹਿਰੀ ਸਮਝ ਅਤੇ ਗਲਪੀ ਸ਼ਊਰ ਨਾਲ਼ ਇਸ ਨਾਵਲ ਦੇ ਸਫ਼ਿਆਂ ਦੇ ਚਿੰਤਨੀ ਸ਼ੈਲੀ ’ਚ ਦਰਜ ਕਰ ਦਿੱਤਾ ਹੈ।ਲੇਖਕ ਕੋਲ਼ ਭਰਪੂਰ ਸੂਝ ਹੈ, ਦੂਰ-ਅੰਦੇਸ਼ੀ ਦਾ ਅਤੁੱਟ ਖ਼ਜ਼ਾਨਾ ਹੈ। ਨਾਵਲ ਦੀ ਬਣਤਰ ਰਿਵਾਇਤੀ ਨਾਵਲਾਂ ਨਾਲ਼ੋਂ ਪਾੜ ਪਾਉਂਦੀ ਸਾਫ਼ ਤੇ ਸਪੱਸ਼ਟ ਨਜ਼ਰ ਆਉਂਦੀ ਹੈ।
ਕਹਾਣੀ ਤਾਰਿਆਂ ਵਾਂਗ ਬਿਖਰੀ ਹੋਈ ਪਰ ਚਾਨਣ ਦੇ ਬਾਰੀਕ ਸੂਤਰ ’ਚ ਬੱਝੀ ਹੋਈ ਹੈ। ਖਿੱਲਰ ਕੇ ਪਾਠਕ ਹੱਥੋਂ ਨਿਕਲ਼ਦੀ ਨਹੀਂ।ਬਦਲੇ ਸੰਦਰਭ ’ਚ ‘ਨੌਂ ਨਿਧੀਆਂ ਤੇ ‘ਅਠਾਰਾਂ ਸਿਧੀਆਂ’ ਦੀ ਪ੍ਰਾਪਤੀ ’ਚ ਥੱਕ ਕੇ ਚੂਰ ਹੋ ਚੁੱਕੀ ਸਾਡੇ ਸਮਿਆਂ ਦੀ ਮਨੁੱਖਤਾ ਨੂੰ ‘ਏਲੀਅਨੇਸ਼ਨ’ ਦੇ ਜਿਹੜੇ ‘ਤਿੰਨੇ ਤਾਪ’ ਚੜ੍ਹਦੇ ਜਾਂਦੇ ਨੇ, ਉਹਨਾਂ ਨੂੰ ਦੂਰ ਕਰਨ ਲਈ ‘ਫ਼ਿਕਰ ਦੀ ਗਲੋਅ’ ਦਾ ਕਾੜ੍ਹਾ ਸਾਬਿਤ ਹੁੰਦਾ ਹੈ ਇਹ ਨਾਵਲ। ਏਨੀ ਖ਼ੂਬਸੂਰਤ ਰਚਨਾ ਲਈ ਹਰਿਵੰਦਰ ਭੰਡਾਲ ਨੂੰ ਬਹੁਤ-ਬਹੁਤ ਮੁਬਾਰਕਾਂ।
-ਸੁਰਿੰਦਰ ਸੋਹਲ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply