ਪੰਜਾਬੀ ਪਾਠਕ ਮੁਕਾਬਲਾ ਤੇ ਸਨਮਾਨ

ਪੰਜਾਬੀ ਪਿਆਰਿਓ!!! ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਲਫ਼ਜ਼ਾਂ ਦਾ ਪੁਲ ਪੰਜਾਬੀ ਪੜ੍ਹਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਮਾਸਿਕ ਸਰਵੋਤੱਮ ਈ-ਪਾਠਕ ਮੁਕਾਬਲਾ ਕਰਵਾਉਂਦਾ ਹੈ। ਇਸ ਮੁਕਾਬਲੇ ਵਿਚ ਹਰ ਮਹੀਂਨੇ ਜੇਤੂ ਰਹਿਣ ਵਾਲੇ ਪਾਠਕ ਨੂੰ 300 ਰੁਪਏ ਤੱਕ ਦੇ ਇਨਾਮ ਦਿੱਤੇ ਜਾਣਗੇ। ਇਹ ਇਨਾਮ ਪੰਜਾਬੀ ਸਾਹਿੱਤ ਦੇ ਉੱਘੇ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਰਸਾਲਿਆਂ ਦੇ ਰੂਪ ਵਿਚ ਹੋਣਗੇ।  ਸੋ ਉਨ੍ਹਾਂ ਵੱਲੋਂ ਹਰ ਮਹੀਂਨੇ ਜੇਤੂ ਪਾਠਕ ਨੂੰ 300 ਰੁਪਏ ਤੱਕ ਦੀਆਂ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ। ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਨਿਯਮ ਅਤੇ ਸ਼ਰਤਾਂ ਇਸ ਪ੍ਰਕਾਰ ਹਨ-

 

-1) ਇਹ ਮਾਸਿਕ ਮੁਕਾਬਲਾ ਹਰ ਮਹੀਨੇ ਦੀ ਪਹਿਲੀ ਤਰੀਕ ਤੋਂ ਸ਼ੁਰੂ ਹੁੰਦਾ ਹੈ। ਸੋ ਇਸ ਮੁਕਾਬਲੇ ਵਿਚ ਸ਼ਾਮਿਲ ਹੋਣ ਲਈ ਤੁਸੀ ਬੱਸ ਇਹ ਕਰਨਾ ਹੈ ਕਿ ਪੂਰੇ ਮਹੀਨੇ ਵਿਚ ਪ੍ਰਕਾਸ਼ਿਤ ਹੋਣ ਵਾਲਾ ਸਾਹਿਤ ਪੂਰੇ ਧਿਆਨ ਨਾਲ ਪੜ੍ਹਨਾ ਹੈ। ਹਰ ਪਾਠਕ ਇਸ ਮੁਕਾਬਲੇ ਵਿਚ ਸ਼ਾਮਿਲ ਹੋ ਸਕਦਾ ਹੈ। ਇਨਾਮ ਜਿੱਤਣ ਲਈ ਤੁਸੀ ਰਚਨਾਵਾਂ ਪੜ੍ਹ ਕੇ ਉਸਾਰੂ, ਆਲੋਚਨਾਤਮਕ ਅਤੇ ਗੰਭੀਰ ਟਿੱਪਣੀਆਂ ਕਰਨੀਆਂ ਹਨ। ਤੁਹਾਡੀਆਂ ਟਿੱਪਣੀਆਂ ਹੀ ਤੁਹਾਨੂੰ ਇਨਾਮ ਦਾ ਹੱਕਦਾਰ ਬਣਾਉਣਗੀਆਂ।

-2) ਜੇਤੂਆਂ ਦੀ ਚੋਣ ਪਾਠਕਾਂ ਵੱਲੋਂ ਲਫ਼ਜ਼ਾਂ ਦਾ ਪੁਲ ਦੇ ਕਿਸੇ ਵੀ ਸੈਕਸ਼ਨ ਚ ਸ਼ਾਮਿਲ ਰਚਨਾਵਾਂ ਤੇ ਕੀਤੀਆਂ ਗਈਆਂ ਟਿੱਪਣੀਆਂ ਦੀ ਗਿਣਤੀ, ਮਿਆਰ ਅਤੇ ਲਗਾਤਾਰਤਾ ਤੋਂ ਹੋਵੇਗੀ। ਯਾਨਿ ਹਰ ਰੋਜ਼, ਜਿਆਦਾ ਤੋਂ ਜਿਆਦਾ ਦਿਨ ਲਫ਼ਜ਼ਾਂ ਦਾ ਪੁਲ ਤੇ ਆਉਣ ਵਾਲੇ, ਰਚਨਾਵਾਂ ਪੜ੍ਹਨ ਵਾਲੇ ਅਤੇ ਉਨ੍ਹਾਂ ਉੱਪਰ ਟਿੱਪਣੀਆਂ ਕਰਨ ਵਾਲੇ ਪਾਠਕ ਇਨਾਮ ਦੇ ਹੱਕਦਾਰ ਹੋਣਗੇ।

-3)ਟਿੱਪਣੀਆਂ ਸਿਰਫ ਤੇ ਸਿਰਫ ਗੁਰਮੁਖੀ/ਪੰਜਾਬੀ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ, ਰੋਮਨ/ਅੰਗਰੇਜ਼ੀ ਵਿੱਚ ਕੀਤੀਆਂ ਟਿੱਪਣੀਆਂ ਨੂੰ ਨਹੀਂ ਗਿਣਿਆਂ ਜਾਵੇਗਾ। ਇੰਟਰਨੈੱਟ ਤੇ ਪੰਜਾਬੀ ਵਿਚ ਟਾਈਪ ਕਰਨਾ ਸਿੱਖਣਾ ਲਈ ਸਾਡੇ ਮਦਦ ਸੈਕਸ਼ਨ ਵਿਚ ਦਿੱਤੀ ਜਾਣਕਾਰੀ ਨਾਲ ਕੁਝ ਹੀ ਮਿੰਟਾ ਵਿਚ ਆਸਾਨੀ ਨਾਲ ਸਿੱਖ ਸਕਦੇ ਹੋ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

-4) ਉਸਾਰੂ, ਸਮੀਖਿਅਕ ਅਤੇ ਅਲੋਚਨਾਤਮਕ ਨਜ਼ਰੀਏ ਨਾਲ ਕੀਤੀਆਂ ਟਿੱਪਣੀਆਂ ਹੀ ਮੰਨਣਯੋਗ ਹੋਣਗੀਆਂ। ‘ਰਚਨਾ ਚੰਗੀ ਲੱਗੀ’ ਜਾਂ ‘ਚੰਗੀ ਨਹੀਂ ਹੈ’ ਜਾਂ ਇਸ ਨਾਲ ਮਿਲਦੀਆਂ ਆਮ ਟਿੱਪਣੀਆਂ ਮੁਕਾਬਲੇ ਵਿਚ ਸ਼ਾਮਿਲ ਨਹੀਂ ਕੀਤੀਆਂ ਜਾਣਗੀਆਂ। ਟਿੱਪਣੀਆਂ ਸਟੀਕ ਅਤੇ ਰਚਨਾ ਤੇ ਕੇਂਦਰਿਤ ਹੋਣੀਆਂ ਚਾਹੀਦੀਆਂ ਹਨ, ਜੋ ਪਾਠਕ ਦੀ ਪੜ੍ਹਨ ਰੁਚੀ ਨੂੰ ਜ਼ਾਹਿਰ ਕਰਦੀਆਂ ਹੋਣ।

-5) ਆਪਣੀ ਰੋਜ਼ਾਨਾ ਹਾਜ਼ਿਰੀ ਨੂੰ ਪੁਖਤਾ ਬਣਾਉਣ ਲਈ ਪਾਠਕ ਹਰ ਵਾਰ ਇਕ ਹੀ ਨਾਮ ਅਤੇ ਈ-ਮੇਲ ਖਾਤੇ ਰਾਹੀਂ ਟਿੱਪਣੀ ਕਰਨ, ਵੱਖਰੇ ਵੱਖਰੇ ਨਾਮ ਜਾਂ ਖਾਤੇ ਤੋਂ ਕੀਤੀ ਟਿੱਪਣੀਆਂ ਨੂੰ ਵੱਖ-ਵੱਖ ਗਿਣਿਆ ਜਾਵੇਗਾ।

-6) ਉਪਰੋਕਤ ਮਿਆਰਾਂ ਤੇ ਪਰਖਣ ਤੋਂ ਬਾਅਦ ਲਫ਼ਜ਼ਾਂ ਦਾ ਪੁਲ ਦਾ ਵਿਦਵਾਨਾਂ ਦਾ ਮੰਡਲ ਹਰ ਮਹੀਨੇ ਇੱਕ ਪਾਠਕ ਨੂੰ ਉਸ ਮਹੀਨੇ ਦਾ ਸਰਵੋਤੱਮ ਈ-ਪਾਠਕ ਚੁਣੇਗਾ।

-7) ਜੇਤੂ ਚੁਣੇ ਜਾਣ ਦੀ ਸੂਚਨਾ ਪਾਠਕ ਨੂੰ ਈ-ਮੇਲ ਜਾਂ ਫੋਨ ਰਾਹੀਂ (ਜੋ ਵੀ ਉਪਲੱਬਧ ਹੋਵੇਗਾ) ਦਿੱਤੀ ਜਾਵੇਗੀ। ਉਸ ਤੋਂ ਬਾਅਦ ਦਿੱਤੇ ਗਏ ਸਮੇਂ ਵਿਚ ਪਾਠਕ ਨੂੰ ਆਪਣਾ ਸੰਖੇਪ ਬਿਓਰਾ ਭੇਜਣਾ ਹੋਵੇਗਾ ਤਾਂ ਕਿ ਉਸ ਨੂੰ ਇਨਾਮ ਭੇਜੇ ਜਾ ਸਕਣ। ਕਿਰਪਾ ਕਰਕੇ ਜਦ ਤੱਕ ਬਿਓਰਾ ਨਹੀਂ ਮੰਗਿਆ ਜਾਂਦਾ ਭੇਜਣ ਦੀ ਖੇਚਲ ਨਾ ਕੀਤੀ ਜਾਵੇ।

-8) ਮਹੀਨੇ ਦੇ ਅੰਤ ਤੱਕ ਜੇਤੂ ਪਾਠਕ ਦਾ ਐਲਾਨ ਲਫ਼ਜ਼ਾਂ ਦਾ ਪੁਲ ਤੇ ਕਰ ਦਿੱਤਾ ਜਾਵੇਗਾ। ਵਿਦਵਾਨ ਮੰਡਲ ਵੱਲੋਂ ਕੀਤਾ ਗਿਆ ਫੈਸਲਾ ਅੰਤਿਮ ਤੇ ਸਰਵ ਪ੍ਰਵਾਨਿਤ ਹੋਵੇਗਾ।

-9) ਲਫ਼ਜ਼ਾਂ ਦਾ ਪੁਲ ਇਸ ਮੁਕਾਬਲੇ ਦੇ ਨਿਯਮਾਂ ਵਿਚ ਲੋੜ ਮੁਤਾਬਿਕ ਕਦੇ ਵੀ ਤਬਦੀਲੀ ਕਰ ਸਕਦਾ ਹੈ ਜਾਂ ਇਸ ਨੂੰ ਬੰਦ ਕਰ ਸਕਦਾ ਹੈ।

ਆਸ ਹੈ ਕਿ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਤੁਸੀ ਇਸ ਉਪਰਾਲੇ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲਓਗੇ, ਤਾਂ ਜੋ ਅਸੀ ਪੰਜਾਬੀ ਬੋਲੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਦੇ ਨਾਲ ਹੀ ਇਹ ਵੀ ਸਾਬਿਤ ਕਰ ਸਕੀਏ ਕਿ ਭਾਵੇਂ ਨੌਜਵਾਨ ਪੀੜ੍ਹੀ ਵਕਤ ਦੇ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ, ਪਰ ਉਸ ਨੇ ਆਪਣੀਆਂ ਜੜ੍ਹਾਂ ਅਤੇ ਮਾਂ-ਬੋਲੀ ਨੂੰ ਨਹੀਂ ਭੁਲਾਇਆ ਹੈ। ਇਸ ਮੁਕਾਬਲੇ ਰਾਹੀਂ ਤੁਸੀ ਇਹ ਬਖੂਬੀ ਸਾਬਿਤ ਕਰ ਸਕਦੇ ਹੋ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Comments

Leave a Reply


Posted

in

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com