ਬੰਬਈ, ਪੰਜਾਬ ਚਾਹੇ ਉਹ ਹੋਵੇ ਕਸ਼ਮੀਰ ਦੀ ਵਾਦੀ,
ਅੱਤਵਾਦ ਨੇ ਦੇਸ਼ ਦੇ ਹਰ ਕੋਨੇਂ ਤਬਾਹੀ ਮਚਾਤੀ,
ਭਗਵੇ ਕਪੜਿਆਂ ਨੇ ਵੀ ਅਪਣੀ ਅਸਲੀਅਤ ਦਿਖਾਤੀ,
ਕੀ ਇਨ੍ਹਾਂ ਨੂੰ ਹੀ ਮਿਲੀ ਐ ਅਜ਼ਾਦੀ….
ਅੱਜ ਪੁਲਿਸ ਮੁਜ਼ਰਿਮ ਛੱਡ ਕੇਸ ਬੇਗੁਨਾਹਾਂ ‘ਤੇ ਪਾਂਦੀ,
ਅੱਜ ਪੱਤਰਕਾਰਤਾ ਵੀ ਖ਼ਬਰ ਵਧਾ ਚੜ੍ਹਾ ਕੇ ਲਾਂਦੀ,
ਬੇ-ਮਤਲਵੀ ਰੌਲੇ ਪਾ ਰਾਜਨਿਤੀ ਪਾਰਲੀਆਮੈਂਟ ਹਿਲਾਂਦੀ,
ਕੀ ਇਨ੍ਹਾਂ ਨੂੰ ਹੀ ਮਿਲੀ ਐ ਅਜ਼ਾਦੀ….
ਪੁੱਤ-ਮੋਹ ਨੇ ਧੀ ਕੁੱਖ ਦੀ ਕੈਦੋਂ ਛੁਡਾਤੀ,
ਦਹੇਜ-ਲੋਭੀਆਂ ਨੇ ਨੂੰਹ ਤੇਲ ਪਾ ਮੁਕਾਤੀ,
ਸਮਾਜ ਹੋਇਆ ਅਜੇਹੀਆਂ ਖ਼ਬਰਾਂ ਦਾ ਆਦੀ,
ਕੀ ਇਨ੍ਹਾਂ ਨੂੰ ਹੀ ਮਿਲੀ ਐ ਅਜ਼ਾਦੀ….
ਜਿਸ ਦੀ ਕੁੱਲੀ ਸਰਕਾਰ ਨੇ ਠੰਡ ‘ਚ ਢਾਹਤੀ,
ਜਿਸਨੇ ਦੋ ਦਿਨ ਤੋਂ ਰੋਟੀ ਨੀਂ ਖਾਧੀ,
ਓ ਭਟਕੇ ਲੋਕੋ ਉਸ ਗਰੀਬ ਤੋਂ ਪੁੱਛੋ,
ਕੀਹਨੂੰ ਕਹਿੰਦੇ ਨੇ ਅਜ਼ਾਦੀ,
ਜ਼ਰਾ ਦੱਸੋ ਕੀਹਨੂੰ ਮਿਲੀ ਹੈ ਅਜ਼ਾਦੀ?
-ਸੁਧੀਰ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply