ਸਬਕ ਆਜ਼ਾਦੀ ਦਾ ਸਿਖਾਉਂਦਾ ਹੈ,
ਤਿਰੰਗਾ ਭੇਤ ਸਮਝਾਉਂਦਾ ਹੈਂ,
ਨਾਮ ਭਾਰਤ ਹੈ ਦਿਲੀ ਏਕਤਾ ਦਾ,
ਪਲ ਪਲ ਇਹੀ ਦਹਰਾਉਂਦਾ ਹੈ…
ਹੈ ਰੰਗ ਕੇਸਰੀ ਸ਼ਿੱਦਤ ਦਾ,
ਸਾਡੀ ਸਾਂਝ ਅਤੇ ਮੁਹਬੱਤ ਦਾ,
ਬਲੀਦਾਨ, ਹੌਸਲੇ ਅਤੇ ਹਿੰਮਤ ਦਾ,
ਇਹ ਦੇਸ਼ ਭਗਤੀ ਅਲਖ ਜਗਾਉਂਦਾ ਹੈ
ਨਾਮ ਭਾਰਤ ਹੈ ਦਿਲੀ ਏਕਤਾ ਦਾ,
ਪਲ ਪਲ ਇਹੀ ਦਹਰਾਉਂਦਾ ਹੈ…
ਸੱਚਾ ਰੰਗ ਸਫ਼ੇਦ ਸੱਚਾਈ ਦਾ,
ਜਿਵੇਂ ਪਾਕ ਰੂਪ ਖ਼ੁਦਾਈ ਦਾ,
ਖ਼ਿਆਲੀ ਪਰਪੱਕਤਾ ਅਤੇ ਭਲਾਈ ਦਾ
ਅਸ਼ੋਕ ਚੱਕਰ ਵੀ ਖ਼ੂਬ ਸੁਹਾਉਂਦਾ ਹੈ
ਨਾਮ ਭਾਰਤ ਹੈ ਦਿਲੀ ਏਕਤਾ ਦਾ,
ਪਲ ਪਲ ਇਹੀ ਦਹਰਾਓਂਦਾ ਹੈ…
ਖਿੜਿਯਾ ਰੰਗ ਹਰਾ ਹਰਿਯਾਲੀ ਦਾ,
ਹੱਥੀਂ ਕਿਰਤ ਅਤੇ ਭਾਈਵਾਲੀ ਦਾ,
ਪੀਰਾਂ , ਫਕੀਰਾਂ ਦੀ ਰਖਵਾਲੀ ਦਾ,
ਨਵੇ ਜੋਸ਼ ਦਾ ਪਾਠ ਪੜ੍ਹਾਉਂਦਾ ਹੈ,
ਨਾਮ ਭਾਰਤ ਹੈ ਦਿਲੀ ਏਕਤਾ ਦਾ,
ਪਲ ਪਲ ਇਹੀ ਦਹਰਾਓਂਦਾ ਹੈ…
-ਇੰਦਰਜੀਤ ਕੌਰ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply