ਆਪਣੀ ਬੋਲੀ, ਆਪਣਾ ਮਾਣ

ਦਰਦ । ਜਿੰਦਰ

ਅੱਖਰ ਵੱਡੇ ਕਰੋ+=
ਕੁਝ ਹਫਤਿਆਂ ਤੋਂ ਮੈਂ ਇਕੱਲਾ ਨਹੀਂ ਰਹਿੰਦਾ। ਇਕੱਲਾ ਹੋਵਾਂ ਤਾਂ ਮੈਨੂੰ ਜਮੀਲ ਦੀ ਯਾਦ ਆ ਜਾਂਦੀ ਹੈ। ਮੈਂ ਪ੍ਰੇਸ਼ਾਨ ਹੁੰਦਾ ਹਾਂ। ਜ਼ਖ਼ਮੀ ਹੋਇਆ ਜਮੀਲ ਮੇਰੇ ਸਾਹਮਣੇ ਆ ਖੜਦਾ ਹੈ। ਮੇਰੇ ਵੱਲ ਸਿੱਧਾ ਹੀ ਦੇਖਦਾ ਹੋਇਆ ਪੁੱਛਦਾ ਹੈ, ‘‘ਤੁਹਾਡੇ ਮਜ਼ਹਬੀ ਗ੍ਰੰਥ ਮੌਤ ਬਾਰੇ ਕੀ ਆਂਹਦੇ ਨੇ?’’ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਉਹ ਇਹੀ ਸਵਾਲ ਵਾਰ-ਵਾਰ ਮੈਥੋਂ ਕਿਉਂ ਪੁੱਛਦਾ ਹੈ। ਮੈਂ ਉਸ ਦਿਨ ਉਸ ਨੂੰ ਦੱਸਿਆ ਤਾਂ ਸੀ। ਉਸ ਦੀ ਤਸੱਲੀ ਕਰਵਾਈ ਸੀ। ਮੈਂ ਉਹਨੂੰ ਇਹ ਵੀ ਦੱਸਿਆ ਸੀ ਕਿ ਜਦੋਂ ਮੈਂ ਪੰਮੇ ਨੂੰ ਰੱਸਿਆਂ ਉਪਰੋਂ ਦੀ ਪੁੱਠਾ ਹੋ ਕੇ ਡਿਗਦਿਆਂ ਹੋਇਆਂ ਦੇਖਿਆ ਸੀ ਤਾਂ ਮੈਨੂੰ ਪਹਿਲੀ ਵਾਰ

punjabi story writer jinderਜਿੰਦਰ

ਮੌਤ ਦਾ ਖੌਫ਼ ਆਇਆ ਸੀ। ਮੈਨੂੰ ਪਤਾ ਲੱਗਾ ਸੀ ਕਿ ਮੌਤ ਆਹ ਹੁੰਦੀ ਹੈ। ਪੰਮਾ ਮੇਰਾ ਦੋਸਤ ਸੀ। ਅਸੀਂ ਇਕੱਠੇ ਭਰਤੀ ਹੋਏ ਸੀ। ਲਾਗਲੇ ਪਿੰਡਾਂ ਦੇ ਸੀ। ਇਕ ਦੂਜੇ ਦੇ ਹਮਰਾਜ਼ ਸੀ। ਦੁੱਖ-ਸੁੱਖ ਦੀ ਸਾਂਝ ਸੀ। ਉਸ ਜ਼ੋਰ ਦੇ ਕੇ ਆਪਣਾ ਨਾਂ ਮੇਰੀ ਕੰਪਨੀ ’ਚ ਪਵਾਇਆ ਸੀ। ਉਸ ਦੀ ਮੌਤ ਨੇ ਮੈਨੂੰ ਬੁਰੀ ਤਰ੍ਹਾਂ ਹਿਲਾਇਆ ਸੀ। ਪਰ ਲੜਾਈ ਦਾ ਮੈਦਾਨ ਹੋਣ ਕਰਕੇ ਮੈਂ ਉਸ ਬਾਰੇ ਬਹੁਤਾ ਕੁਝ ਸੋਚ ਨਹੀਂ ਸਕਿਆ ਸੀ। ਮੈਂ ਤਾਂ ਅੱਗੋਂ ਆਉਂਦੀਆਂ ਗੋਲੀਆਂ ਤੋਂ ਬਚਣ ਲਈ ਆਪਣੀ ਸਾਰੀ ਤਾਕਤ ਲਗਾ ਰੱਖੀ ਸੀ। ਗੋਲੀਆਂ ਚਲਾਉਣ ਬਾਰੇ ਇਕਾਗਰਚਿਤ ਹੋਇਆ ਸੀ। ਪਰ ਜਦੋਂ ਵੀ ਕਿਸੇ ਜੁਆਨ ਦੀ ਲਾਸ਼ ਦੇਖਦਾ ਸੀ ਤਾਂ ਮੈਨੂੰ ਪੰਮਾ ਦਿੱਸ ਪੈਂਦਾ ਸੀ। ਮੈਂ ਗੁੱਸੇ ਨਾਲ ਭਰ ਜਾਂਦਾ ਸੀ। ਦੁਸ਼ਮਣ ਨੂੰ ਡਿਗਦਿਆਂ ਦੇਖ ਮੈਨੂੰ ਸਤੁੰਸ਼ਟੀ ਹੁੰਦੀ ਸੀ। ..ਮੈਨੂੰ ਪੰਮੇ ਦਾ ਗੋਲੀਆਂ ਨਾਲ ਉੱਡਿਆ ਸਿਰ ਅਕਸਰ ਦਿੱਸਦਾ ਰਹਿੰਦਾ ਹੈ। ਲੜਾਈ ਦੀਆਂ ਹੋਈਆਂ ਬੀਤੀਆਂ ਯਾਦ ਆਉਣ ਲੱਗਦੀਆਂ ਹਨ ਤਾਂ ਮੈਂ ਯਕਦਮ ਆਪਣਾ ਧਿਆਨ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰਦਾ ਹਾਂ। ਕੁਲਵੰਤ ਨੂੰ ਆਵਾਜ਼ ਮਾਰ ਲੈਂਦਾ ਹਾਂ ਜਾਂ ਟ੍ਰਾਂਜਿਸਟਰ ਉੱਚੀ ਆਵਾਜ਼ ’ਚ ਲਾ ਦਿੰਦਾ ਹਾਂ। ਘਰ ’ਚ ਮੇਰੇ ਕਰਨ ਗੋਚਰਾ ਕੋਈ ਕੰਮ ਨਹੀਂ ਹੈ। ਜੇ ਕਿਤੇ ਹੋਵੇ ਵੀ ਤਾਂ ਕੁਲਵੰਤ ਕਰਨ ਨਹੀਂ ਦਿੰਦੀ। ਝੱਟ ਅਗਾਂਹ ਹੋ ਕੇ ਆਪ ਕਰਨ ਲੱਗ ਜਾਂਦੀ ਹੈ। ਮੇਰਾ ਮੁੱਖ ਕੰਮ ਤਾਂ ਅਖ਼ਬਾਰਾਂ ’ਚ ਐਕਸ ਸਰਵਿਸਮੈਨ ਜਾਂ ਹੈਂਡੀਕੈਪਡਾਂ ਲਈ ਖਾਲੀ ਥਾਵਾਂ ਦੇਖਣ ਦਾ ਹੈ। ਮੈਂ ਕਈ ਥਾਵਾਂ ’ਤੇ ਅਪਲਾਈ ਕੀਤਾ ਹੋਇਆ ਹੈ। ਦੋ-ਚਾਰ ਥਾਵਾਂ ’ਤੇ ਇੰਟਰਵਿਊ ਵੀ ਦੇ ਆਇਆ ਹਾਂ। ਅਜੇ ਤਾਈਂ ਕਿਸੇ ਪਾਸਿਉਂ ਕੋਈ ਜਵਾਬ ਨਹੀਂ ਆਇਆ। ਸ਼ਾਮ ਨੂੰ ਮੈਂ ਲੰਬੀ ਸੈਰ ਕਰਨ ਦੀ ਰੁਟੀਨ ਬਣਾ ਲਈ ਹੈ। ਮੇਰੇ ਕੁੜਤੇ ਦੀ ਜੇਬ ’ਚ ਹਮੇਸ਼ਾ ਹੀ ਛੋਟਾ ਟ੍ਰਾਂਜਿਸਟਰ ਰਹਿੰਦਾ ਹੈ। ਆਉਂਦਾ ਜਾਂਦਾ ਕੋਈ ਨਾ ਕੋਈ ਮਿਲ ਜਾਂਦਾ ਹੈ ਤਾਂ ਮੈਂ ਟ੍ਰਾਂਜਿਸਟਰ ਦੀ ਆਵਾਜ਼ ਮੱਧਮ ਕਰ ਦਿੰਦਾ ਹਾਂ। ਅਗਾਂਹ ਜਾ ਕੇ ਆਵਾਜ਼ ਵਧਾ ਦਿੰਦਾ ਹਾਂ। ਕਦੇ ਕਦਾਈਂ ਨਾਨਕਸਰ ਗੁਰਦਵਾਰੇ ਵੱਲ ਵੀ ਜਾਂਦਾ ਹਾਂ। ਉਧਰੋਂ ਗੁਰਬਾਣੀ ਦੀ ਆਵਾਜ਼ ਆਉਂਦੀ ਹੈ। ਜਿਵੇਂ-ਜਿਵੇਂ ਮੈਂ ਗੁਰਦਵਾਰੇ ਦੇ ਨੇੜੇ ਹੁੰਦਾ ਜਾਂਦਾ ਹਾਂ ਇਹ ਆਵਾਜ਼ ਉੱਚੀ ਹੁੰਦੀ ਜਾਂਦੀ ਹੈ। ਮੇਰਾ ਇਕ ਘੰਟਾ ਵਧੀਆ ਬੀਤ ਜਾਂਦਾ ਹੈ। ਮੇਰੀਆਂ ਸੋਚਾਂ ਕਿਸੇ ਪਾਸੇ ਵੀ ਨਹੀਂ ਜਾਂਦੀਆਂ। ਇਸ ਪਾਸੇ ਵੱਲ ਜਾਂਦਿਆਂ ਮੈਨੂੰ ਕੋਈ ਨਹੀਂ ਮਿਲਦਾ। ਨਾ ਜਾਂਦਿਆਂ ਹੋਇਆਂ। ਨਾ ਹੀ ਵਾਪਸੀ ’ਤੇ। ਮੈਂ ਆਪਣੇ ਆਪ ਨੂੰ ਐਨਾ ਕੁ ਥਕਾ ਲੈਂਦਾ ਹਾਂ ਜਿਸ ਨਾਲ ਰਾਤ ਨੂੰ ਮੈਨੂੰ ਜਲਦੀ ਨੀਂਦ ਆ ਜਾਵੇ। ਦਸ ਕੁ ਵਜੇ ਤਾਈਂ ਕੁਲਵੰਤ ਗੱਲਾਂ ਕਰਦੀ ਰਹਿੰਦੀ ਹੈ। ਬੱਚੇ ਆਪਣੀਆਂ-ਆਪਣੀਆਂ ਕਲਾਸਾਂ ਦੀਆਂ ਗੱਲਾਂ ਸੁਣਾ ਕੇ ਬੀਬੀ ਕੋਲ ਸੌਣ ਚਲੇ ਜਾਂਦੇ ਹਨ। ਫੇਰ ਮੈਂ ਕੁਲਵੰਤ ਦੀਆਂ ਛਾਤੀਆਂ ਵਿਚਕਾਰ ਸਿਰ ਰੱਖ ਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਸਿਰ ’ਚ ਉਹ ਉਨ੍ਹਾਂ ਚਿਰ ਮਾਲਿਸ਼ ਜਿਹੀ ਕਰਦੀ ਰਹਿੰਦੀ ਹੈ ਜਿੰਨਾ ਚਿਰ ਮੈਂ ਸੌਂਦਾ ਨਹੀਂ ਹਾਂ।
ਅੱਜ ਮੈਨੂੰ ਨੀਂਦ ਨਹੀਂ ਆ ਰਹੀ। ਕੁਲਵੰਤ ਨੇ ਥੱਕ ਕੇ ਪਾਸਾ ਲੈ ਲਿਆ ਹੈ। ਮੇਰੇ ਸੱਜੇ ਗਿੱਟੇ ਕੋਲ ਲਗਾਤਾਰ ਜਲਣ ਜਿਹੀ ਹੋ ਰਹੀ ਹੈ। ਇਹ ਵਧਦੀ ਹੋਈ ਗੋਡੇ ਤੱਕ ਚਲੇ ਜਾਂਦੀ ਹੈ। ਮੈਂ ਖਾਜ ਕਰਦਾ-ਕਰਦਾ ਥੱਕ ਤੇ ਅੱਕ ਜਾਂਦਾ ਹਾਂ। ਸੋਚਦਾ ਹਾਂ ਕਿ ਇਥੇ ਕੀ ਲੜ ਗਿਆ ਸੀ। ਸ਼ਾਇਦ ਲੇਂਦੜਿਆਂ ਕਰਕੇ ਹੈ। ਬਾਰੀਕ-ਬਾਰੀਕ ਕੰਡੇ ਅਜੇ ਵੀ ਚਮੜੀ ਨਾਲ ਚੁੰਬੜੇ ਹੋਏ ਹਨ। ਮੈਂ ਕੁਲਵੰਤ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੇ ਪੁੱਛਦਾ ਹਾਂ, ‘‘ਜਾਗਦੀ ਆਂ ਕਿ ਸੌਂ ਗਈ?’’ ਉਹ ਮੇਰੇ ਵੱਲ ਨੂੰ ਪਾਸਾ ਲੈ ਕੇ ਪੁੱਛਦੀ ਹੈ, ‘‘ਤੁਸੀਂ ਸੁੱਤੇ ਨੀਂ। ਮੈਂ ਤਾਂ ਕਿਹਾ-ਤੁਸੀਂ ਸੌਂ ਗਏ ਸੀ। ਕੀ ਗੱਲ ਹੋ ਗਈ? ਤੁਹਾਨੂੰ ਨੀਂਦ ਕਿਉਂ ਨੀਂ ਆਈ? ਕਿੰਨੇ ਵੱਜ ਗਏ ਆ?’’ ਉਸ ਇਕੋ ਸਾਹੇ ਹੀ ਕਿੰਨੇ ਸਵਾਲ ਪੁੱਛ ਲਏ ਹਨ। ਮੈਂ ਆਪਣੀ ਖਾਜ ਬਾਰੇ ਦੱਸਦਾ ਹਾਂ। ਉਹਨੂੰ ਕਹਿੰਦਾ ਹਾਂ ਕਿ ਉਹ ਮੈਨੂੰ ਤੇਲ ਲੱਭ ਕੇ ਦਵੇ। ਮੈਂ ਮਲਕੜੇ ਜਿਹੇ ਉੱਠ ਕੇ ਤੇਲ ਦੀ ਸ਼ੀਸ਼ੀ ਲੱਭੀ ਸੀ। ਪਰ ਮੈਨੂੰ ਇਹ ਕਿਤੋਂ ਵੀ ਮਿਲੀ ਨਹੀਂ ਸੀ। ਉਹ ਤੇਲ ਲੱਭਣ ਦੀ ਥਾਂ ’ਤੇ ਖਾਜ ਕਰਨ ਲੱਗੀ ਹੈ। ਮੈਨੂੰ ਸਕੂਨ ਮਿਲਦਾ ਹੈ। ਮੇਰਾ ਮਨ ਕਰਦਾ ਹੈ ਕਿ ਉਹ ਲਗਾਤਾਰ ਖਾਜ ਕਰੀ ਜਾਵੇ। ਕੁਝ ਚਿਰ ਪਿਛੋਂ ਮੈਂ ਉਸ ਨੂੰ ਕਹਿੰਦਾ ਹਾਂ ਕਿ ਉਹ ਖੱਬੇ ਗਿੱਟੇ ਕੋਲ ਖਾਜ ਕਰੇ। ਮੈਨੂੰ ਲੱਗਦਾ ਹੈ ਕਿ ਹੁਣ ਸੱਜੇ ਗਿੱਟੇ ਵਾਂਗੂ ਖੱਬੇ ਗਿੱਟੇ ਕੋਲ ਵੀ ਖਾਜ ਹੋਣੀ ਸ਼ੁਰੂ ਹੋ ਗਈ ਹੈ। ਉਹ ਉੱਠ ਕੇ ਬੈਠ ਜਾਂਦੀ ਹੈ। ਉਸ ਦਾ ਹਉਕਾ ਨਿਕਲ ਜਾਂਦਾ ਹੈ। ਮੈਂ ਉਸ ਨੂੰ ਪੁੱਛਦਾ ਹਾਂ ਕਿ ਉਹ ਖਾਝ ਕਿਉਂ ਨਹੀਂ ਕਰਦੀ। ਜੇ ਉਹ ਥੱਕ ਗਈ ਹੈ ਤਾਂ ਤੇਲ ਲੱਗਾ ਦੇਵੇ। ਮੇਰਾ ਚਿਤ ਕਾਹਲਾ ਪੈਣ ਲੱਗਾ ਹੈ। ਮੈਂ ਉਸ ਨੂੰ ਫੇਰ ਕਹਿੰਦਾ ਹਾਂ ਤਾਂ ਉਹ ਹੌਲੀ ਜਿਹੇ ਕਹਿੰਦੀ ਹੈ, ‘‘ਤੁਹਾਡਾ ਖੱਬਾ ਗਿੱਟਾ ਤਾਂ ਹੈ ਨੀਂ।’’
ਮੈਂ ਜ਼ੋਰ ਦੇ ਕੇ ਕਹਿੰਦਾ ਹਾਂ, ‘‘ਹੈਗਾ। ਜੇ ਹੈਗਾ ਤਾਂ ਹੀ ਖਾਜ ਆਉਂਦੀ ਆ।’’

lalla_logo_blue

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ। 

ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ। 

ਨਵੀਂ ਆਈ-ਡੀ ਬਣਾਉ

ਕੋਈ ਸਮੱਸਿਆ ਆ ਰਹੀ ਹੈ ਤਾਂ ਇੱਥੇ ਕਲਿੱਕ ਕਰ ਕੇ ਵੀਡੀਉ ਦੇਖੋ।

ਜਾਂ 87279-87379 ਉੱਤੇ ਵੱਟਸ-ਐਪ ਕਰੋ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com